ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਡੀਆਈਜੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਰੇਡ ਈਡੀ ਵੱਲੋਂ ਕੀਤੀ ਜਾ ਰਹੀ ਹੈ। ED ਦੀ ਟੀਮ ਵੱਲੋਂ ਇਕ-ਇਕ ਚੀਜ਼ ਖੰਗਾਲੀ ਜਾ ਰਹੀ ਹੈ।
ਦੱਸ ਦੇਈਏ ਕਿ ਮੁਅੱਤਲ DIG ਭੁੱਲਰ ਨੂੰ ਫਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਸਕਰੈਪ ਡੀਲਰ ਵੱਲੋਂ ਦਰਜ ਸ਼ਿਕਾਇਤ ਤੋਂ ਬਾਅਦ ਮੋਹਾਲੀ ਦਫਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੇ ਸੀਨੀਅਰ ਪੁਲਿਸ ਅਧਿਕਾਰੀ ਤੇ ਉਸ ਦੇ ਖਿਲਾਫ 2023 ਦੀ FIR ਨਿਪਟਾਉਣ ਲਈ ਵਾਰਵਾਰ ਮਹੀਨਾਵਾਰ ਭੁਗਤਾਨ ਦੀ ਮੰਗ ਦਾ ਦੋਸ਼ ਲਗਾਇਆ ਸੀ। CBI ਨੇ ਭੁੱਲਰ ਨੂੰ 8 ਲੱਖ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਸੀ ਜਦੋਂ ਇਕ ਸ਼ਿਕਾਇਤ ਦੇ ਬਾਅਦ ਜਾਲ ਵਿਛਾਇਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜਾਜ਼, ਵਿਭਾਗ ਨੇ ਹਨ੍ਹੇਰੀ, ਤੂਫਾਨ ਦੇ ਨਾਲ ਮੀਂਹ ਪੈਣ ਦੀ ਪ੍ਰਗਟਾਈ ਸੰਭਾਵਨਾ
ਡੀਆਈਜੀ ਆਮਦਨ ਤੋਂ ਵਧ ਜਾਇਦਾਦ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਨ। ਸੀਬੀਆਈ ਵੱਲੋਂ ਵੀ DIG ਭੁੱਲਰ ਦੇ ਘਰ ‘ਤੇ ਰੇਡ ਕੀਤੀ ਗਈ ਸੀ। ਰੇਡ ਦੌਰਾਨ ਵੱਡੇ ਪੱਧਰ ‘ਤੇ ਕੈਸ਼ ਬਰਾਮਦ ਕੀਤਾ ਗਿਆ ਸੀ। ਸੀਬੀਆਈ ਨੂੰ ਰਿਸ਼ਵਤ ਮਾਮਲੇ ਵਿਚ ਕਈ ਅਹਿਮ ਜਾਣਕਾਰੀ ਮਿਲੀਆਂ ਹਨ। ਜਾਂਚ ਦੌਰਾਨ ਪਤਾ ਲੱਗਾ ਕਿ ਸਾਬਕਾ DIG ਨੇ ਵਿਚੋਲੀਆਂ ਤੇ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਦਾ ਇਕ ਸੰਗਠਿਤ ਨੈਟਵਰਕ ਬਣਾਇਆ ਹੋਇਆ ਸੀ। ਪੰਜਾਬ ਦੇ ਹੁਣ ਅਣਪਛਾਤੇ ਅਧਿਕਾਰੀਆਂ ਤੇ ਨਿੱਜੀ ਵਿਅਕਤੀਆਂ ਦੇ ਵਿਰੁੱਧ ਮੁੱਢਲੀ ਜਾਂਚ ਦਰਜ ਕਰ ਲਈ ਹੈ ਤੇ ਜੇ ਜਾਂਚ ਵਿਚ ਅਫਸਰਾਂ ਦੀ ਪੁਸ਼ਟੀ ਹੁੰਦੀ ਹੈ ਤਾਂ ਉਨ੍ਹਾਂ ਖਿਲਾਫ FIR ਵੀ ਦਰਜ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:











