ਪੰਜਾਬ ਦੇ ਲੋਕ ਤੇਜ਼ ਧੁੱਪ ਤੇ ਵਧਦੇ ਤਾਪਮਾਨ ਤੋਂ ਕਾਫੀ ਪ੍ਰੇਸ਼ਾਨ ਹਨ। ਦਿਨੋ-ਦਿਨ ਗਰਮੀ ਵਧ ਰਹੀ ਹੈ। ਐਤਵਾਰ ਨੂੰ ਤਾਪਮਾਨ ਵਿਚ ਮਾਮੂਲੀ 0.4 ਡਿਗਰੀ ਦੀ ਗਿਰਾਵਟ ਦਰਜ ਹੋਈ ਪਰ ਇਹ ਹੁਣ ਵੀ ਸਾਧਾਰਨ ਤੋਂ 3.3 ਡਿਗਰੀ ਜ਼ਿਆਦਾ ਹੈ। ਪਰ ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ।
ਤਪਦੀ ਕਰਨੀ ਨਾਲ ਜੂਝ ਰਹੇ ਲੋਕਾਂ ਲਈ ਹੁਣ ਮੌਸਮ ਖੁਸ਼ਖਬਰੀ ਲੈ ਕੇ ਆ ਰਿਹਾ ਹੈ। ਗਰਮੀ ਦੇ ਕਹਿਰ ਵਿਚਾਲੇ ਆਸਮਾਨ ਦੇ ਰੰਗ ਬਦਲਣ ਵਾਲੇ ਹਨ ਤੇ ਹਵਾ ਵੀ ਰੁਖ਼ ਮੋੜਨ ਲਈ ਤਿਆਰ ਹੈ। 4 ਦਿਨਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਲਈ ਅੱਗੇ ਕੁਝ ਦਿਨਾਂ ਲਈ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। ਤਪਦੇ ਤਾਪਮਾਨ ਵਿਚ ਹੁਣ ਲੋਕਾਂ ਨੂੰ ਠੰਡੀਆਂ ਹਵਾਵਾਂ ਦਾ ਅਹਿਸਾਸ ਹੋਵੇਗਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਅੱਜ ਤੋਂ 30 ਅਪ੍ਰੈਲ ਤੱਕ ਸੂਬੇ ਦੇ ਕਈ ਹਿੱਸਿਆਂ ਵਿਚ ਹਨ੍ਹੇਰੀ ਤੇਜ਼ ਹਵਾਵਾਂ, ਝੱਖੜ ਤੇ ਮੀਂਹ ਦੀ ਚੇਤਾਵਨੀ ਪ੍ਰਗਟਾਈ ਗਈ ਹੈ। 4 ਦਿਨਾਂ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਤੂਫਾਨੀ ਹਵਾਵਾਂ ਦਾ ਮੀਂਹ ਦਾ ਅਸਰ ਵਧ ਹੋ ਸਕਦਾ ਹੈ। ਇਹ ਸੰਕੇਤ ਦਿੱਤਾ ਗਿਆ ਹੈ ਕਿ ਕਈ ਥਾਵਾਂ ‘ਤੇ ਤੇਜ਼ ਹਵਾਵਾਂ ਨਾਲ ਹਨ੍ਹੇਰੀ ਵੀ ਆ ਸਕਦੀ ਹੈ ਤੇ ਨਾਲ ਹੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ‘ਆਪ’ ਛੱਡਣ ਵਾਲੇ ਤੀਜੇ ਸਾਂਸਦ ਅਸ਼ੋਕ ਮਿੱਤਲ ਨੂੰ ਕੇਂਦਰ ਨੇ ਦਿੱਤੀ Y+ ਕੈਟੇਗਰੀ ਦੀ ਸੁਰੱਖਿਆ
27 ਅਪ੍ਰੈਲ ਨੂੰ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ ਤੇ ਮਾਨਸਾ ਵਿਚ ਬੱਦਲ ਗਰਜਣਗੇ, ਹਨ੍ਹੇਰੀ ਤੂਫਾਨ ਦੇ ਨਾਲ ਮੀਂਹ ਵੀ ਪੈ ਸਕਦਾ ਹੈ। ਜਦੋਂ ਕਿ 9 ਜ਼ਿਲ੍ਹਿਆਂ ਵਿਚ ਫਿਰੋਜ਼ਪੁਰ, ਫਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਮੋਹਾਲੀ ਵਿਚ ਲੂ ਚੱਲਣ ਦਾ ਅਨੁਮਾਨ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਵਿਚ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਤੇ ਇਸ ਦੇ ਨਾਲ ਹੀ ਹੀਟ ਵੇਵ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ। 28 ਅਪ੍ਰੈਲ ਲਈ ਪੂਰੇ ਸੂਬੇ ਵਿਚ ਹਨ੍ਹੇਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਜੇ 29 ਅਪ੍ਰੈਲ ਦੀ ਗੱਲ ਕੀਤੀ ਜਾਵੇ ਤਾਂ ਕੁਝ ਜ਼ਿਲ੍ਹਿਆਂ ਵਿਚ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲੇਗਾ ਤੇ 30 ਅਪ੍ਰੈਲ ਕੁਝ ਜ਼ਿਲ੍ਹਿਆਂ ਵਿਚ ਮੀਂਹ ਪੈ ਸਕਦਾ ਹੈ।
27 ਅਪ੍ਰੈਲ ਤੋਂ 2 ਮਈ ਤੱਕ ਕਈ ਥਾਵਾਂ ‘ਤੇ ਹਲਕਾ ਮੀਂਹ ਪੈ ਸਕਦਾ ਹੈ। ਅਗਲੇ 2 ਦਿਨ ਤਾਪਮਾਨ ਸਥਿਰ ਰਹੇਗਾ, ਉਸ ਦੇ ਬਾਅਦ 2 ਤੋਂ 4 ਡਿਗਰੀ ਦੀ ਗਿਰਾਵਟ ਸੰਭਵ ਹੈ। 26 ਤੇ 27 ਅਪ੍ਰੈਲ ਨੂੰ ਕੁਝ ਇਲਾਕਿਆਂ ਵਿਚ ਲੂ ਚੱਲ ਸਕਦੀ ਹੈ ਜਦੋਂ ਕਿ 2 ਮਈ ਨੂੰ ਗਰਜ-ਚਮਕ ਦੇ ਨਾਲ ਤੇਜ਼ ਹਵਾਵਾਂ ਤੇ ਬਿਜਲੀ ਡਿਗਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -:











