ਜ਼ੀਰਕਪੁਰ ਅਧੀਨ ਪੈਂਦੇ ਦਿਆਲਪੁਰਾ ਦੇ ਗੋਦਾਮ ਇਲਾਕੇ ਵਿੱਚ ਇੱਕ ਨਿੱਜੀ ਕੰਪਨੀ ਦੇ ਗੋਦਾਮ ਦੇ ਬਾਹਰ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਨਾਲ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ। ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ 46 ਸਾਲਾਂ ਫੈਕਟਰੀ ਵਿਚ ਕੰਮ ਕਰਨ ਵਾਲੀ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਨੂਰਜਹਾਂ ਵਜੋਂ ਹੋਈ ਹੈ, ਜੋਕਿ ਚਾਰ ਬੱਚਿਆਂ ਦੀ ਮਾਂ ਦੱਸੀ ਜਾ ਰਹੀ ਹੈ, ਜਿਸ ਨਾਲ ਇਹ ਘਟਨਾ ਹੋਰ ਵੀ ਦੁਖਦਾਈ ਹੋ ਗਈ।
ਚਸ਼ਮਦੀਦਾਂ ਮੁਤਾਬਕ ਟਰੱਕ ਡਰਾਈਵਰ ਫੈਕਟਰੀ ਦੇ ਅੰਦਰ ਸਾਮਾਨ ਉਤਾਰ ਕੇ ਵਾਪਸ ਆ ਰਿਹਾ ਸੀ ਕਿ ਅਚਾਨਕ ਆਵਾਜ਼ ਸੁਣਾਈ ਦਿੱਤੀ। ਜਦੋਂ ਲੋਕਾਂ ਨੇ ਦੇਖਿਆ ਤਾਂ ਟਰੱਕ ਪਹਿਲਾਂ ਹੀ ਔਰਤ ਦੇ ਉੱਪਰੋਂ ਲੰਘ ਚੁੱਕਾ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਡਰਾਈਵਰ ਦੇ ਨਾਲ ਕੋਈ ਸਹਾਇਕ ਜਾਂ ਕੰਡਕਟਰ ਨਹੀਂ ਸੀ ਜੋ ਉਸ ਨੂੰ ਰਸਤਾ ਦਿਖਾ ਸਕੇ। ਇਸ ਲਾਪਰਵਾਹੀ ਕਾਰਨ ਔਰਤ ਟਰੱਕ ਨਾਲ ਟਕਰਾ ਗਈ ਅਤੇ ਬੁਰੀ ਤਰ੍ਹਾਂ ਦਰੜੀ ਗਈ।

ਜ਼ਖਮੀ ਔਰਤ ਲਗਭਗ ਇੱਕ ਘੰਟੇ ਤੱਕ ਘਟਨਾ ਸਥਾਨ ‘ਤੇ ਤੜਫਦੀ ਪਈ ਰਹੀ। ਮੌਜੂਦ ਗੋਦਾਮ ਸੰਚਾਲਕਾਂ ਨੇ ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਜੇ ਉਸਨੂੰ ਸਮੇਂ ਸਿਰ ਇਲਾਜ ਮਿਲ ਜਾਂਦਾ ਤਾਂ ਸ਼ਾਇਦ ਉਹ ਬਚ ਸਕਦੀ ਸੀ, ਪਰ ਬਦਕਿਸਮਤੀ ਨਾਲ, ਉਸਦੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ਵਿੱਚ ਰੋਸ ਫੈਲ ਗਿਆ।
ਇਹ ਵੀ ਪੜ੍ਹੋ : ਗਾਜ਼ੀਆਬਾਦ ‘ਚ 15 ਮੰਜ਼ਿਲਾ ਅਪਾਰਟਮੈਂਟ ‘ਚ ਲੱਗੀ ਭਿਆਨਕ ਅੱਗ, ਕਈ ਫਲੈਟ ਨੂੰ ਲਿਆ ਲਪੇਟ ‘ਚ
ਸਥਾਨਕ ਨਿਵਾਸੀਆਂ ਅਤੇ ਫੈਕਟਰੀ ਵਰਕਰਾਂ ਨੇ ਫੈਕਟਰੀ ਪ੍ਰਬੰਧਨ ਅਤੇ ਟਰੱਕ ਡਰਾਈਵਰ ਦੀ ਘੋਰ ਲਾਪਰਵਾਹੀ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫੈਕਟਰੀ ਦੇ ਅੰਦਰ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਹਨ। ਲੋਕਾਂ ਨੇ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੋਰ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:











