ਪਿੰਡ ਜੋਧਾ ਭੈਣੀ ਦੇ ਨਜ਼ਦੀਕ ਵਾਪਰਿਆ ਹਾਦਸਾ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਟੈਂਪੂ ਨਾਲ ਹੋਈ ਟੱਕਰ ਇੱਕ ਦੀ ਮੌਤ ਇੱਕ ਦੀ ਹਾਲਤ ਗੰਭੀਰ ਮ੍ਰਿਤਕ ਰਾਹੁਲ ਦੇ ਪਰਿਵਾਰ ਨੇ ਕਤਲ ਕੀਤੇ ਜਾਣ ਦੀ ਆਖੀ ਗੱਲ।
ਜਾਣਕਾਰੀ ਮੁਤਾਬਿਕ ਪਿੰਡ ਜੋਧਾ ਭੈਣੀ ਦੇ ਨਜ਼ਦੀਕ ਲਿੰਕ ਰੋਡ ਤੇ ਇੱਕ ਹਾਦਸਾ ਵਾਪਰਿਆ ਇੱਕ ਹਾਦਸੇ ਦੇ ਵਿੱਚ ਮੋਟਰਸਾਈਕਲ ਅਤੇ ਟੈਂਪੂ ਦੇ ਵਿਚਾਲੇ ਟੱਕਰ ਹੋ ਗਈ। ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਜਿਸ ਦੇ ਵਿੱਚ ਇੱਕ ਪਿੰਡ ਜੋਧਾ ਪੈਣੀ ਦਾ ਰਹਿਣ ਵਾਲਾ ਜਿਸਦਾ ਨਾਮ ਰਾਹੁਲ ਸਿੰਘ ਅਤੇ ਦੂਸਰਾ ਪਿੰਡ ਭੜੋਲੀ ਵਾਲਾ ਦਾ ਰਹਿਣ ਵਾਲਾ ਜਿਸਦਾ ਨਾਂ ਰਾਹੁਲ ਕੁਮਾਰ ਹੈ, ਦੋਵਾਂ ਦੀ ਇਸ ਹਾਦਸੇ ਦੇ ਵਿੱਚ ਹਾਲਤ ਗੰਭੀਰ ਹੋ ਗਈ। ਇਸ ਦੌਰਾਨ ਪਿੰਡ ਭੜੋਲੀ ਵਾਲਾ ਦੇ ਰਾਹੁਲ ਕੁਮਾਰ ਦੀ ਤਾਂ ਮੌਤ ਹੋ ਗਈ ਜਦ ਕਿ ਪਿੰਡ ਯੋਧਾ ਭੈਣੀ ਦਾ ਰਹਿਣ ਵਾਲਾ ਰਾਹੁਲ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਪਹਿਲਾਂ ਜਲਾਲਾਬਾਦ ਅਤੇ ਬਾਅਦ ਵਿਚ ਫਰੀਦਕੋਟ ਰੈਫਰ ਕਰ ਦਿੱਤਾ ਗਿਆ।।
ਮ੍ਰਿਤਕ ਰਾਹੁਲ ਕੁਮਾਰ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਬੇਟੇ ਨੂੰ ਉਸ ਦਾ ਇੱਕ ਹੋਰ ਦੋਸਤ ਜਿਸ ਦਾ ਨਾਮ ਰਾਹੁਲ ਸਿੰਘ ਹੈ ਉਹ ਘਰ ਤੋਂ ਲੈ ਗਿਆ ਸੀ ਅਤੇ ਦੋਵੇਂ ਪਹਿਲੇ ਫਾਜ਼ਿਲਕਾ ਗਏ ਅਤੇ ਬਾਅਦ ਦੇ ਵਿੱਚ ਯੋਧਾ ਪੈਣੀ ਚਲੀ ਗਈ। ਜੋਧਾ ਭੈਣੀ ਤੋਂ ਇੱਕ ਕਿਲੋਮੀਟਰ ਪਹਿਲਾਂ ਹੀ ਹਾਦਸਾ ਵਾਪਰਨ ਦੀ ਗੱਲ ਆਖੀ ਜਾ ਰਹੀ ਹੈ ਪਰ ਉਹਨਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੇ ਜਿਸ ਹਿਸਾਬ ਦੇ ਨਾਲ ਸੱਟਾਂ ਲੱਗੀਆਂ ਨੇ ਇਸ ਤੋਂ ਇਹ ਪਤਾ ਲੱਗਦਾ ਕਿ ਇਹ ਹਾਦਸਾ ਨਹੀਂ ਬਲਕਿ ਸੋਚੀ ਸਮਝੀ ਸਾਜਿਸ਼ ਤਹਿਤ ਕਤਲ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜਿਸ ਦੋਸਤ ਦੇ ਨਾਲ ਉਨ੍ਹਾਂ ਦਾ ਬੇਟਾ ਗਿਆ ਸੀ ਉਸਦਾ ਉਸੇ ਦੇ ਪਿੰਡ ਯੋਧਾ ਪੈਣੀ ਦੇ ਵਿੱਚ ਕਿਸੇ ਲੜਕੀ ਦੇ ਨਾਲ ਚੱਕਰ ਚੱਲ ਰਿਹਾ ਸੀ ਜਿਸ ਦੇ ਚਲਦਿਆਂ ਉਕਤ ਲੜਕੀ ਦੇ ਪਰਿਵਾਰ ਦੇ ਵੱਲੋਂ ਕਤਲ ਕਰਕੇ ਇਸ ਨੂੰ ਹਾਦਸਾ ਸਾਬਤ ਕੀਤਾ ਜਾ ਰਿਹਾ ਹੈ। ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ।।
ਉਧਰ ਜਾਂਚ ਅਧਿਕਾਰੀ ਨੇ ਦੱਸਿਆ ਕਿ ਰਾਤ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜੋਧਾ ਪੈਣੀ ਤੋਂ ਇੱਕ ਕਿਲੋਮੀਟਰ ਪਹਿਲਾਂ ਹਾਦਸਾ ਵਾਪਰਿਆ ਜਦ ਉਹ ਮੌਕੇ ‘ਤੇ ਪਹੁੰਚੇ ਤਾਂ ਇੱਕ ਸ਼ਖਸ ਦੀ ਮੌਤ ਹੋ ਚੁੱਕੀ ਸੀ ਅਤੇ ਦੂਸਰਾ ਗੰਭੀਰ ਸੀ ਫਿਲਹਾਲ ਉਹਨਾਂ ਦੇ ਵੱਲੋਂ ਇਸ ਹਾਦਸੇ ਦੇ ਵਿੱਚ ਮ੍ਰਿਤਕ ਰਾਹੁਲ ਕੁਮਾਰ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾ ਰਿਹਾ। ਪਰਿਵਾਰ ਵੱਲੋਂ ਕਤਲ ਕੀਤੇ ਜਾਣ ਦੀ ਗੱਲ ਆਖੇ ਜਾਣ ਤੇ ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਜਿਸ ਤਰ੍ਹਾਂ ਦੇ ਤੱਥ ਸਾਹਮਣੇ ਆਉਣਗੇ ਉਸ ਤਰ੍ਹਾਂ ਦੇ ਕਾਰਵਾਈ ਕਰ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










