ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਨੀਵਾਰ ਸਵੇਰੇ ਪੰਜਾਬ ਦੇ ਮੰਤਰੀ ਦੇ ਚੰਡੀਗੜ੍ਹ ਸਥਿਤ ਘਰ ‘ਤੇ ਛਾਪਾ ਮਾਰਿਆ। ਇੱਕ ਟੀਮ ਲਗਭਗ 20 ਗੱਡੀਆਂ ਵਿਚ ਮੰਤਰੀ ਦੇ ਘਰ ਪਹੁੰਚੀ। ਇਹ ਇੱਕ ਮਹੀਨੇ ਵਿੱਚ ਮੰਤਰੀ ‘ਤੇ ਈਡੀ ਦਾ ਦੂਜਾ ਛਾਪਾ ਹੈ। ਇਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਵਿੱਚ ਕਰਕੇ ਕਿਹਾ ਕਿ ਈਡੀ ਇੱਕ ਸਾਲ ਵਿਚ ਕਈ ਵਾਰ ਰੇਡ ਕਰ ਚੁੱਕੀ ਹੈ ਫਿਰ ਵੀ ਈਡੀ ਨੂੰ ਕੁਝ ਨਹੀਂ ਮਿਲਿਆ।ਪੰਜਾਬ ਨਾ ਕਦੇ ਝੁਕਿਆ ਹੈਤੇ ਨਾ ਹੀ ਝੁਕੇਗਾ।
ਮੁੱਖ ਮੰਤਰੀ ਨੇ ਲਿਖਿਆ, “ਅੱਜ ਈਡੀ ਇੱਕ ਵਾਰ ਫਿਰ ਆਪ ਮੰਤਰੀ ਦੇ ਘਰ ਗਈ ਹੈ। ਇਹ ਇੱਕ ਸਾਲ ਵਿੱਚ ਤੀਜੀ ਵਾਰ ਹੈ, ਅਤੇ ਇੱਕ ਮਹੀਨੇ ਵਿੱਚ ਦੂਜੀ ਵਾਰ ਹੈ। ਫਿਰ ਵੀ, ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਪੰਜਾਬ ਗੁਰੂਆਂ ਦੀ ਧਰਤੀ ਹੈ, ਔਰੰਗਜ਼ੇਬ ਵੀ ਨਹੀਂ ਝੁਕਾ ਸਕਿਆ। ਇਹ ਭਗਤ ਸਿੰਘ ਦੀ ਧਰਤੀ ਹੈ, ਜਿਸਨੇ ਕਦੇ ਅੰਗਰੇਜ਼ਾਂ ਅੱਗੇ ਨਹੀਂ ਝੁਕੇ; ਇਸ ਲਈ, ਪੰਜਾਬ ਕਦੇ ਵੀ ਨਹੀਂ ਝੁਕੇਗਾ।”
ਇਹ ਵੀ ਪੜ੍ਹੋ : ਦੇਸ਼ ਦੇ ਨਵੇਂ CDS ਬਣੇ ਰਾਜਾ ਸੁਬਰਾਮਣੀ, ਕ੍ਰਿਸ਼ਨਾ ਸਵਾਮੀਨਾਥਨ ਹੋਣਗੇ ਨਵੇਂ ਸੈਨਾ ਮੁਖੀ
ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇੱਕੋ ਸਮੇਂ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਲਗਭਗ 12 ਥਾਵਾਂ ‘ਤੇ ਛਾਪੇਮਾਰੀ ਕੀਤੀ। ਮੋਹਾਲੀ ਦੇ ਛੱਜੂ ਮਾਜਰਾ ਵਿੱਚ ਵੈਸਟਰਨ ਟਾਵਰਜ਼ ਸੋਸਾਇਟੀ ਵਿੱਚ ਸਵੇਰੇ ਆਈਟੀ ਕਾਰੋਬਾਰੀ ਨਿਤਿਨ ਦੇ ਅਪਾਰਟਮੈਂਟ ‘ਤੇ ਮਾਰਿਆ ਗਿਆ। ਨਿਤਿਨ ਨੂੰ ਮੁੱਖ ਮੰਤਰੀ ਦੇ ਓਐਸਡੀ ਦਾ ਕਰੀਬੀ ਦੱਸਿਆ ਜਾਂਦਾ ਹੈ, ਹਾਲਾਂਕਿ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਮੁੱਖ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਦਾ ਇਨ੍ਹਾਂ ਕਾਰਵਾਈਆਂ ਨਾਲ ਕੋਈ ਸਬੰਧ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










