ਗਰਮੀਆਂ ਦੇ ਮੌਸਮ ਵਿਚ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਜਿਸ ਕਾਰਨ ਲੋਕ ਬਹੁਤ ਸਾਰਾ ਪਾਣੀ ਪੀਂਦੇ ਹਨ। ਮਾਹਿਰਾਂ ਮੁਤਾਬਕ ਆਪਣੇ ਸਰੀਰ ਦੀ ਬਿਹਤਰ ਹਾਈਡ੍ਰੇਸ਼ਨ ਬਣਾਈ ਰੱਖਣ ਲਈ, ਰੋਜ਼ਾਨਾ 3-4 ਲੀਟਰ ਪਾਣੀ ਪੀਣਾ ਚਾਹੀਦਾ ਹੈ। ਵੈਸੇ ਤਾਂ ਗਰਮੀਆਂ ਦੇ ਮੌਸਮ ‘ਚ ਲੋਕਾਂ ਨੂੰ ਠੰਡਾ ਪਾਣੀ ਬਹੁਤ ਪਸੰਦ ਹੁੰਦਾ ਹੈ ਅਤੇ ਉਹ ਇਸਨੂੰ ਫਰਿੱਜ ‘ਚ ਰੱਖ ਕੇ ਠੰਡਾ ਕਰਕੇ ਪੀਂਦੇ ਹਨ। ਇਸਤੋਂ ਇਲਾਵਾ ਕੁਝ ਲੋਕ ਪਾਣੀ ‘ਚ ਬਰਫ਼ ਮਿਲਾ ਕੇ ਪੀਂਦੇ ਹਨ। ਕਿਉਂਕਿ ਠੰਡਾ ਪਾਣੀ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੰਦਾ ਹੈ ਪਰ ਕਈ ਲੋਕ ਇਸ ਨੂੰ ਸਿਹਤ ਲਈ ਹਾਨੀਕਾਰਕ ਮੰਨਦੇ ਹਨ। ਤਾਂ ਆਓ ਜਾਣਦੇ ਹਾਂ ਕਿ ਠੰਡਾ ਪਾਣੀ ਸਿਹਤ ਲਈ ਫਾਇਦੇਮੰਦ ਹੈ ਜਾਂ ਹਾਨੀਕਾਰਕ
ਠੰਡਾ ਪਾਣੀ ਪੀਣ ਦੇ ਫਾਇਦੇ
ਜਦੋਂ ਤੁਸੀਂ ਤੇਜ਼ ਧੁੱਪ ਤੋਂ ਵਾਪਸ ਆਉਂਦੇ ਹੋ ਜਾਂ ਸਖ਼ਤ ਮਿਹਨਤ ਤੋਂ ਬਾਅਦ ਬਹੁਤ ਪਸੀਨਾ ਵਹਾ ਚੁੱਕੇ ਹੁੰਦੇ ਹੋ ਤਾਂ ਠੰਢਾ ਪਾਣੀ ਪੀ ਕੇ ਹੀ ਤਸੱਲੀ ਹੁੰਦੀ ਹੈ। ਠੰਢਾ ਪਾਣੀ ਸਰੀਰ ਦੇ ਵਧੇ ਹੋਏ ਤਾਪਮਾਨ ਨੂੰ ਬਹੁਤ ਤੇਜ਼ੀ ਨਾਲ ਘੱਟ ਕਰਦਾ ਹੈ ਅਤੇ ਤੁਰੰਤ ਤਾਜ਼ਗੀ ਤੇ ਠੰਢਕ ਦਾ ਅਹਿਸਾਸ ਦਿਵਾਉਂਦਾ ਹੈ।
ਪਰ ਇਸ ਦੇ ਨਾਲ ਹੀ ਠੰਢਾ ਪਾਣੀ ਪੀਣ ਦੇ ਕੁਝ ਨੁਕਸਾਨ ਵੀ ਹਨ। ਬਹੁਤ ਜ਼ਿਆਦਾ ਠੰਢਾ ਪਾਣੀ ਪੀਣ ਨਾਲ ਸਰੀਰ ਦੀਆਂ ਖੂਨ ਦੀਆਂ ਨਾੜੀਆਂ ਸੁੰਗੜ ਸਕਦੀਆਂ ਹਨ, ਜਿਸਦਾ ਹਲਕਾ ਅਸਰ ਤੁਹਾਡੇ ਪਾਚਨ ‘ਤੇ ਪੈਂਦਾ ਹੈ। ਇਸ ਤੋਂ ਇਲਾਵਾ, ਅਚਾਨਕ ਬਹੁਤ ਠੰਢਾ ਪਾਣੀ ਪੀਣ ਨਾਲ ਗਲੇ ਵਿੱਚ ਖਰਾਸ਼, ਸਰਦੀ-ਜ਼ੁਕਾਮ, ਪੇਟ ਵਿੱਚ ਮਰੋੜ ਅਤੇ ਐਸੀਡਿਟੀ ਵਰਗੀਆਂ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਸ਼ੁਰੂ ਹੋ ਸਕਦੀਆਂ ਹਨ।
ਦੂਜੇ ਪਾਸੇ, ਨਾਰਮਲ ਯਾਨੀ ਕਮਰੇ ਦੇ ਤਾਪਮਾਨ ਵਾਲਾ ਪਾਣੀ ਸਰੀਰ ਲਈ ਬਹੁਤ ਜ਼ਿਆਦਾ ਸਹਿਜ ਅਤੇ ਸੁਰੱਖਿਅਤ ਮੰਨਿਆ ਜਾਂਦਾ ਹੈ। ਇਹ ਸਰੀਰ ਇਸਨੂੰ ਆਸਾਨੀ ਨਾਲ ਸੋਖ ਲੈਂਦਾ ਹੈ ਅਤੇ ਇਹ ਸਾਡੇ ਪਾਚਨ ਤੰਤਰ ‘ਤੇ ਕੋਈ ਫਾਲਤੂ ਦਬਾਅ ਨਹੀਂ ਪਾਉਂਦਾ। ਭੋਜਨ ਕਰਦੇ ਸਮੇਂ ਜਾਂ ਖਾਣਾ ਖਾਣ ਦੇ ਤੁਰੰਤ ਬਾਅਦ ਨਾਰਮਲ ਪਾਣੀ ਪੀਣਾ ਹੀ ਸਭ ਤੋਂ ਸਹੀ ਰਹਿੰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਬਹੁਤ ਠੰਢਾ ਪਾਣੀ ਤੁਹਾਡੀ ਪਾਚਨ ਪ੍ਰਕਿਰਿਆ ਨੂੰ ਹੌਲੀ ਕਰ ਸਕਦਾ ਹੈ, ਜਦਕਿ ਨਾਰਮਲ ਪਾਣੀ ਇਸਨੂੰ ਸੰਤੁਲਿਤ ਰੱਖਦਾ ਹੈ।
ਇਹ ਵੀ ਪੜ੍ਹੋ : ਯੋਗੀ ਮੰਤਰੀ ਮੰਡਲ ਦਾ ਹੋਇਆ ਵਿਸਥਾਰ, 6 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ, 2 ਰਾਜ ਮੰਤਰੀਆਂ ਨੂੰ ਮਿਲਿਆ ਪ੍ਰਮੋਸ਼ਨ
ਵੈਸੇ ਤਾਂ ਜਿਨ੍ਹਾਂ ਲੋਕਾਂ ਨੂੰ ਠੰਡਾ ਪਾਣੀ ਪੀਣ ਨਾਲ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਠੰਡੇ ਪਾਣੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਇਸ ਸਬੰਧ ‘ਚ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਤੁਸੀਂ ਆਪਣੀ ਸਿਹਤ ਦੇ ਆਧਾਰ ‘ਤੇ ਠੰਡਾ, ਸਾਧਾਰਨ ਜਾਂ ਕੋਸਾ ਪਾਣੀ ਪੀ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










