ਉੱਤਰ ਪ੍ਰਦੇਸ਼ ਦੀ ਸਿਆਸਤ ਵਿਚ ਅੱਜ ਦਾ ਦਿਨ ਕਾਫੀ ਖਾਸ ਰਿਹਾ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਯੋਗੀ ਸਰਕਾਰ 2.0 ਦਾ ਦੂਜਾ ਮੰਤਰੀ ਮੰਡਲ ਵਿਸਥਾਰ ਆਖਿਰਕਾਰ ਹੋ ਗਿਆ। ਲਖਨਊ ਦੇ ਜਨਭਵਨ ਵਿਚ ਆਯੋਜਿਤ ਸਹੁੰ ਚੁੱਕ ਸਮਾਗਮ ਵਿਚ 6 ਨਵੇਂ ਮੰਤਰੀਆਂ ਨੂੰ ਸਹੁੰ ਦਿਵਾਈ ਗਈ ਜਦੋਂ ਕਿ ਦੋ ਮੌਜੂਦਾ ਸੂਬਾ ਮੰਤਰੀਆਂ ਨੂੰ ਪ੍ਰਮੋਸ਼ਨ ਦੇ ਕੇ ਰਾਜ ਮੰਤਰੀ ਬਣਾਇਆ ਗਿਆ।
ਇਸ ਮੰਤਰੀ ਮੰਡਲ ਦੇ ਵਿਸਥਾਰ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਵੱਡੀ ਸਿਆਸਤ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।ਰਾਜਪਾਲ ਨੇ ਆਨੰਦੀਬੇਨ ਪਟੇਲ ਨੇ ਸਾਰੇ ਨੇਤਾਵਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਮਾਰੋਹ ਦੌਰਾਨ ਯੋਗੀ ਆਦਿਤਿਆਨਾਥ ਮੌਜੂਦ ਰਹੇ ਤੇ ਉਨ੍ਹਾਂ ਨੇ ਸਾਰੇ ਮੰਤਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ : 13 ਮਈ ਨੂੰ ਪੰਜਾਬ ਸਰਕਾਰ ਦੀ ‘ਆਨਲਾਈਨ ਮਿਲਣੀ’, NRI ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸੁਣਨਗੇ ਮੰਤਰੀ ਰਵਜੋਤ ਸਿੰਘ
ਭੂਪੇਂਦਰ ਚੌਧਰੀ ਤੇ ਮਨੋਜ ਪਾਂਡੇ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਅਜੀਤ ਪਾਲ, ਸੋਮੇਂਦਰ ਤੋਮਰ, ਕ੍ਰਿਸ਼ਨਾ ਪਾਸਵਾਨ, ਕੈਲਾਸ਼ ਰਾਜਪੂਤ, ਸੁਰੇਂਦਰ ਦਿਲੇਰ ਤੇ ਹੰਸਰਾਜ ਵਿਸ਼ਵਕਰਮਾ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ । ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਭੂਪੇਂਦਰ ਸਿੰਘ ਚੌਧਰੀ ਨੇ ਸਭ ਤੋਂ ਪਹਿਲਾਂ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਭੁਪਿੰਦਰ ਚੌਧਰੀ ਪੱਛਮੀ ਉੱਤਰ ਪ੍ਰਦੇਸ਼ ਵਿਚ ਭਾਜਪਾ ਦਾ ਵੱਡਾ ਜਾਟ ਚੇਹਰਾ ਮੰਨੇ ਜਾਂਦੇ ਹਨ। ਮੁਰਾਦਾਬਾਦ ਦੇ ਰਹਿਣ ਵਾਲੇ ਭੂਪੇਂਦਰ ਚੌਧਰੀ ਇਸ ਤੋਂ ਪਹਿਲਾਂ ਯੋਗੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਪੰਚਾਇਤੀ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਭਾਜਪਾ ਨੇ ਉਨ੍ਹਾਂ ਨੂੰ ਫਿਰਤੋਂ ਸਰਕਾਰ ਵਿਚ ਸ਼ਾਮਲ ਕਰਕੇ ਪੱਛਮੀ ਯੂਪੀ ਤੇ ਜਾਟ ਵੋਟ ਬੈਕ ਨੂੰ ਮਜ਼ਬੂਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਯੋਗੀ ਸਰਕਾਰ ਦਾ ਇਹ ਮੰਤਰੀ ਮੰਡਲ ਵਿਸਥਾਰ ਪੂਰੀ ਤਰ੍ਹਾਂ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ।
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿਚ ਅਧਿਕਤਮ 60 ਮੰਤਰੀ ਬਣਾਏ ਜਾ ਸਕਦੇ ਹਨ। ਯੋਗੀ ਸਰਕਾਰ ਵਿਚ ਵਿਸਥਾਰ ਤੋਂ ਪਹਿਲਾਂ 54 ਮੰਤਰੀ ਸਨ। ਹੁਣ ਨਵੇਂ ਮੰਤਰੀਆਂ ਦੇ ਸ਼ਾਮਲ ਹੋਣ ਦੇ ਬਾਅਦ ਮੰਤਰੀ ਮੰਡਲ ਦੀ ਗਿਣਤੀ ਹੋਰ ਮਜ਼ਬੂਤ ਹੋ ਗਈ ਹੈ। ਰਾਜਨੀਤਕ ਗਲਿਆਰਿਆਂ ਵਿਚ ਹੁਣ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਕਿਸ ਮੰਤਰੀ ਨੂੰ ਕਿਹੜਾ ਵਿਭਾਗ ਮਿਲੇਗਾ ਤੇ ਕਿਹੜੇ ਵਿਭਾਗਾਂ ਵਿਚ ਫੇਰਬਦਲ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










