ਭੁਵਨੇਸ਼ਵਰ ਕੁਮਾਰ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਤੇ ਕਰੁਣਾਲ ਪਾਂਡੇ ਦੀ ਤੂਫਾਨੀ ਬੱਲੇਬਾਜੀ ਦੇ ਦਮ ‘ਤੇ ਰਾਇਲ ਚੈਲੇਂਜਰਸ ਨੇ ਮੁੰਬਈ ਇੰਡੀਅਨਸ ਨੂੰ 2 ਵਿਕਟਾਂ ਤੋਂ ਹਰਾ ਦਿੱਤਾ। ਰਾਏਪੁਰ ਵਿਚ ਖੇਡੇ ਗਏ ਮੁਕਾਬਲੇ ਵਿਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਨੇ ਤਿਲਕ ਵਰਮਾ ਦੀ ਅਰਧ ਸੈਂਕੜੇ ਪਾਰੀ ਦੀ ਮਦਦ ਨਾਲ 20 ਓਵਰਾਂ ਵਿਚ 7 ਵਿਕਟਾਂ ‘ਤੇ 166 ਦੌੜਾਂ ਬਣਾਈਆਂ। ਜਵਾਬ ਵਿਚ ਆਰਸੀਬੀ ਨੇ ਨਿਰਧਾਰਤ ਓਵਰਾਂ ਵਿਚ 8 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ ਤੇ ਮੁਕਾਬਲਾ ਆਪਣੇ ਨਾਂ ਕਰ ਲਿਆ।
ਇਸ ਜਿੱਤ ਦੇ ਨਾਲ RCB ਅੰਕ ਟੇਬਲ ‘ਤੇ ਸਿਖਰ ‘ਤੇ ਪਹੁੰਚ ਗਈ ਜਦੋਂ ਕਿ ਮੁੰਬਈ ਇੰਡੀਅਨਸ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਗਈ। ਆਰਸੀਬੀ ਦੇ ਖਾਤੇ ਵਿਚ 14 ਅੰਕ ਹੋ ਗਏ ਹਨ ਤੇ ਉਨ੍ਹਾਂ ਦਾ ਨੈੱਟ ਰਨ ਰੇਟ +1.103 ਹੈ। ਇਸੇ ਟੇਬਲ ਵਿਚ ਦੂਜੇ ਨੰਬਰ ‘ਤੇ ਸਨਰਾਈਜਰਸ ਹੈਦਰਾਬਾਦ, ਤੀਜੇ ‘ਤੇ ਗੁਜਰਾਤ ਟਾਈਟਨਸ ਤੇ ਚੌਥੇ ‘ਤੇ ਪੰਜਾਬ ਕਿੰਗਸ ਹੈ।
ਟੀਚੇ ਦਾ ਪਿੱਛਾ ਕਰਨ ਉਤਰੀ ਆਰਸੀਬੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਵਿਰਾਟ ਕੋਹਲੀ ਨੂੰ ਦੀਪਕ ਚਾਹਰ ਨੇ ‘ਗੋਲਡਨ ਡਕ’ ‘ਤੇ ਪਵੇਲੀਅਨ ਭੇਜ ਦਿੱਤਾ। ਇਸ ਦੇ ਬਾਅਦ ਦੇਵਦੱਤ ਵੀ 11 ਗੇਂਦਾਂ ਦਾ ਸਾਹਮਣਾ ਕਰਨ ਮਗਰੋਂ 12 ਦੌੜਾਂ ਬਣਾ ਕੇ ਆਊਟ ਹੋਏ। ਕਪਤਾਨ ਰਜਤ ਪਾਟੀਦਾਰ ਦਾ ਬੱਲਾ ਵੀ ਕੁਝ ਖਾਸ ਕਮਾਲ ਨਹੀਂ ਦਿਖਾ ਸਕਿਆ ਤੇ ਉਹ 8 ਦੌੜਾਂ ਬਣਾ ਕੇ ਆਊਟ ਹੋਏ। ਜੈਕੇਬ ਬੇਥੇਲ ਚੰਗੀ ਸ਼ੁਰੂਆਤ ਦਾ ਫਾਇਦਾ ਚੁੱਕਣ ਵਿਚ ਅਸਫਲ ਰਹੇ ਤੇ 27 ਦੌੜਾਂ ਬਣਾਉਣ ਦੇ ਬਾਅਦ ਕਾਰਬਿਨ ਬਾਸ਼ ਦਾ ਸ਼ਿਕਾਰ ਬਣੇ।
ਇਹ ਵੀ ਪੜ੍ਹੋ : MP ਅੰਮ੍ਰਿਤਪਾਲ ਸਿੰਘ ਦੀ ਅੱਜ ਮੁੜ ਹੋਵੇਗੀ ਪੇਸ਼ੀ, ਡਿਸਚਾਰਜ ਪਟੀਸ਼ਨ ‘ਤੇ ਪੰਜਾਬ ਸਰਕਾਰ ਦਾਖਲ ਕਰੇਗੀ ਜਵਾਬ
ਜਿਤੇਸ਼ ਸ਼ਰਮਾ 12 ਗੇਂਦਾਂ ਵਿਚ 18 ਦੌੜਾਂ ਬਣਾ ਕੇ ਆਊਟ ਹੋਏ ਜਦੋਂ ਕਿ ਟਿਮ ਡੇਵਿਡ ਨੂੰ ਕਾਰਬਿਨ ਬਾਸ਼ ਨੇ ਪਹਿਲੀ ਹੀ ਗੇਂਦ ‘ਤੇ ਰਿਆਨ ਰਿਕੇਲਟਨ ਦੇ ਹੱਥੋਂ ਕੈਚ ਕਰਾ ਕੇ ਪਵੇਲੀਅਨ ਭੇਜਿਆ। ਕਰੁਣਾਲ ਪਾਂਡੇ ਨੇ ਸ਼ਾਨਦਾਰ ਬੱਲੇਬਾਜ਼ੀ ਕਰੇਦ ਹੋਏ 46 ਗੇਂਦਾਂ ਵਿਚ 73 ਦੌੜਾਂ ਦੀ ਪਾਰੀ ਖੇਡੀ। ਭੁਵਨੇਸ਼ਵਰ ਕੁਮਾਰ 2 ਗੇਂਦਾਂ ਵਿਚ 7 ਦੌੜਾਂ ਬਣਾ ਕੇ ਨਾਟਆਊਟ ਰਹੇ।
ਇਸ ਤੋਂ ਪਹਿਲਾਂ ਮੁੰਬਈ ਇੰਡੀਅਨਸ ਨੇ 20 ਓਵਰਾਂ ਦੇ ਖੇਡ ਵਿਚ 7 ਵਿਕਟਾਂ ਗੁਆ ਕੇ 166 ਦੌੜਾਂ ਬਣਾਈਆਂ। ਇਸ ਟੀਮ ਨੇ 28 ਦੇ ਸਕੋਰ ਤੱਕ ਆਪਣੇ 3 ਵਿਕਟ ਗੁਆ ਦਿੱਤੇ ਸਨ। ਇਥੇ ਨਮਨ ਧੀਰ ਨੇ ਤਿਲਕ ਵਰਮਾ ਨਾਲ ਚੌਥੇ ਵਿਕਟ ਲਈ 57 ਗੇਂਦਾਂ ਵਿਚ 82 ਦੌੜਾਂ ਲਗਾਈਆਂ। ਨਮਨ 32 ਗੇਂਦਾਂ ਵਿਚ 2 ਛੱਕਿਆਂ ਤੇ 5 ਚੌਕਿਆਂ ਦੀ ਮਦਦ ਨਾਲ 47 ਦੌੜਾਂ ਬਣਾ ਕੇ ਆਊਟ ਹੋਏ। ਜਦੋਂ ਕਿ ਜੋਸ਼ ਹੇਜਲਵੁੱਡ, ਰਾਸਿਖ ਸਲਾਮ ਡਾਰ ਤੇ ਰੋਮਾਰੀਓ ਸ਼ੇਫਰਡ ਨੇ 1-1 ਵਿਕਟ ਆਪਣੇ ਨਾਂ ਕੀਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










