ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅੱਜ ਨਾਮੀ ਗੈਂਗਸਟਰ ਦੀ ਸੀਰੀਜ਼ ਨੂੰ ਲੈ ਕੇ ਸੁਣਵਾਈ ਹੋਈ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੇ ਡਾਕਿਊਮੈਂਟਰੀ ਦੇਖ ਲਈ ਹੈ ਅਤੇ ਇਸ ਦੇ ਟਾਈਟਲ ਨੂੰ ਛੱਡ ਕੇ ਉਸ ਵਿੱਚ ਅਜਿਹੀ ਕੋਈ ਸਮੱਗਰੀ ਨਹੀਂ ਮਿਲੀ, ਜਿਸ ‘ਤੇ ਗੰਭੀਰ ਇਤਰਾਜ਼ ਜਤਾਇਆ ਜਾਵੇ।
ਸੁਣਵਾਈ ਦੌਰਾਨ, ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਡਾਕਿਊਮੈਂਟਰੀ ਦੇ ਸਿਰਲੇਖ ਤੋਂ ਸਿਰਫ਼ ਗੈਂਗਸਟਰ ਹੀ ਨਹੀਂ ਸਗੋਂ “ਪੰਜਾਬ” ਸ਼ਬਦ ਵੀ ਹਟਾਇਆ ਜਾਣਾ ਚਾਹੀਦਾ ਹੈ। ਅਦਾਲਤ ਨੇ ਦਸਤਾਵੇਜ਼ੀ ਨਿਰਮਾਣ ਕੰਪਨੀ ਨੂੰ ਨਵੇਂ ਸਿਰਲੇਖ ਸੰਬੰਧੀ ਦੁਪਹਿਰ 2:30 ਵਜੇ ਤੱਕ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ : ਪਠਾਨਕੋਟ ਪੁਲਿਸ ਨੇ ਹ.ਥਿਆ/ਰਾਂ ਸਣੇ 3 ਮੁਲਜ਼ਮਾਂ ਨੂੰ ਕੀਤਾ ਕਾਬੂ, ਪਾਕਿਸਤਾਨ ਤੋਂ ਹ.ਥਿਆ/ਰ ਮੰਗਵਾਉਂਦੇ ਸੀ ਮੁਲਜ਼ਮ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਵਾਦਤ ਸੀਰੀਜ਼ ਨੂੰ ਵੱਡੀ ਰਾਹਤ ਦਿੰਦੇ ਹੋਏ, ਇਸਨੂੰ ਇੱਕ ਚੈੱਨਲ ‘ਤੇ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਇੱਕ ਸ਼ਰਤ ਦੇ ਨਾਲ: ਫਿਲਮ ਦਾ ਨਾਮ ਬਦਲਣਾ ਪਵੇਗਾ। ਨਵੇਂ ਟਾਈਟਲ ਵਿੱਚ ਗੈਂਗਸਟਰ ਸ਼ਬਦ ਦੀ ਵਰਤੋਂ ‘ਤੇ ਪਾਬੰਦੀ ਹੈ, ਅਤੇ ਨਿਰਮਾਤਾਵਾਂ ਨੂੰ ਨਵੇਂ ਨਾਵਾਂ ਦੀ ਸੂਚੀ ਅਦਾਲਤ ਵਿੱਚ ਜਮ੍ਹਾਂ ਕਰਾਉਣੀ ਪਵੇਗੀ ਅਤੇ ਪ੍ਰਵਾਨਗੀ ਲੈਣੀ ਪਵੇਗੀ। “ਪੰਜਾਬ” ਸ਼ਬਦ ਨੂੰ ਹਟਾਉਣ ਦੀ ਪੰਜਾਬ ਸਰਕਾਰ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










