ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 5 ਦੇਸ਼ਾਂ ਦਾ ਦੌਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। PM ਮੋਦੀ ਦੇ ਦੌਰੇ ਦੀ ਸ਼ੁਰੂਆਤ UAE ਤੋਂ ਹੋਵੇਗੀ। ਇਸ ਦੇ ਬਾਅਦ ਪੀਐੱਮ ਨੀਦਰਲੈਂਡਸ, ਸਵੀਡਨ, ਨਾਰਵੇ ਤੇ ਇਟਲੀ ਜਾਣਗੇ। ਪ੍ਰਧਾਨ ਮੰਤਰੀ ਸਵੇਰੇ 8.30 ਵਜੇ UAE ਲਈ ਰਵਾਨਾ ਹੋਏ ਹਨ। ਆਬੂਧਾਬੀ ਵਿਚ ਪੀਐੱਮ ਮੋਦੀ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ-ਨਾਹਯਾਨ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚ LPG ਤੇ ਰਣਨੀਤਕ ਪੈਟਰੋਲੀਅਮ ਭੰਡਾਰ ਨਾਲ ਜੁੜੇ ਦੋ ਅਹਿਮ ਸਮਝੌਤਿਆਂ ‘ਤੇ ਹਸਤਾਖਰ ਹੋ ਸਕਦੇ ਹਨ।
UAE ਨੇ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ OPEC ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ ਹੈ। ਅਜਿਹੇ ਵਿਚ ਦੋਵੇਂ ਦੇਸ਼ਾਂ ਦੀ ਸਾਂਝੀਦਾਰੀ ਅਹਿਮ ਹੋ ਸਕਦੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਦੋਵੇਂ ਨੇਤਾ ਦੋ-ਪੱਖੀ ਮੁੱਦਿਆਂ ‘ਤੇ ਚਰਚਾ ਕਰਨਗੇ। ਪੀਐੱਮ ਮੋਦੀ ਦੇ UAE ਦੌਰੇ ‘ਤੇ ਦੋਵਾਂ ਵਿਚ ਵੱਡੀ ਡੀਲ ਹੋ ਸਕਦੀ ਹੈ ਜਿਸ ਵਿਚ ਖਾਸ ਤੌਰ ‘ਤੇ ਊਰਜਾ ਸਹਿਯੋਗ ਦੇ ਦੁਨੀਆ ਦੇ ਹਾਲਾਤ ‘ਤੇ ਵੀ ਗੱਲਬਾਤ ਹੋਵੇਗੀ। ਈਰਾਨ ਜੰਗ ਦੀ ਵਜ੍ਹਾ ਤੋਂ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਅਜਿਹੇ ਵਿਚ ਭਾਰਤ ਆਪਣੇ ਤੇਲ ਤੇ ਗੈਸ ਦੀਆਂ ਜ਼ਰੂਰਤਾਂ ਲਈ ਯੂਏਈ ਨਾਲ LPG ਤੇ ਰਣਨੀਤਕ ਪੈਟਰੋਲੀਅਮ ਭੰਡਾਰ ਨੂੰ ਲੈਕੇ ਦੋ ਵੱਡੇ ਸਮਝੌਤਿਆਂ ‘ਤੇ ਮੋਹਰ ਲਗਾ ਸਕਦਾ ਹੈ।

ਇਹ ਵੀ ਪੜ੍ਹੋ : ਭਾਬੀ ਨੂੰ ਮਿਲ ਕੇ ਆਉਣ ਦਾ ਕਹਿ ਕੇ ਨਿਕਲੀ ਔਰਤ ਦਾ ਭਾਖੜਾ ਨਹਿਰ ਦੇ ਕੋਲੋਂ ਮਿਲਿਆ ਸਾਮਾਨ
ਪੀਐੱਮ ਮੋਦੀ ਦਾ UAE ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੇਸ਼ ਵਿਚ ਤੇਲ ਬਚਾਉਣ ਦੀ ਮੁਹੰਮ ਚੱਲ ਰਹੀ ਹੈ। ਰੂਸ ਤੋਂ ਤੇਲ ਖਰੀਦਣ ਦੀ ਅਮਰੀਕੀ ਛੋਟ ਵੀ ਖਤਮ ਹੋਣ ਜਾ ਰਹੀ ਹੈ। ਇਹ ਛੋਟ 16 ਮਈ ਤੱਕ ਲਈ ਦਿੱਤੀ ਗਈ ਹੈ। ਜੇਕਰ ਅਮਰੀਕਾ ਇਸ ਛੋਟ ਨੂੰ ਅੱਗੇ ਨਹੀਂ ਵਧਾਉਂਦਾ ਤਾਂ ਭਾਰਤ ਨੂੰ ਰੂਸ ਤੋਂ ਕੱਚੇ ਤੇਲ ਦੇ ਆਯਾਤ ਨੂੰ ਘੱਟ ਕਰਨਾ ਪੈ ਸਕਦਾ ਹੈ। ਇਸ ਵਿਚ ਭਾਰਤ ਨੇ ਅਮਰੀਕਾ ਤੋਂ ਰੂਸੀ ਤੇਲ ‘ਤੇ ਦਿੱਤੀ ਗਈ ਛੋਟ ਵਧਾਉਣ ਦੀ ਅਪੀਲ ਕੀਤੀ ਹੈ। ਅਜਿਹੇ ਵਿਚ ਪੀਐੱਮ ਮੋਦੀ ਦਾ UAE ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










