ਝੱਜਰ ਵਿਚ ਹਿਤੇਸ਼ ਕਤਲਕਾਂਡ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਫੁਟੇਜ ਵਿਚ 4 ਬਦਮਾਸ਼ ਬੇਹੱਦ ਬੇਖੌਫ ਅੰਦਾਜ਼ ਵਿਚ ਤਾਬੜਤੋੜ ਗੋਲੀਆਂ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਹਮਲਾਵਰ ਬਲੈਨੋ ਕਾਰ ਵਿਚ ਸਵਾਰ ਹੋ ਕੇ ਆਏ ਸਨ ਤੇ ਉਨ੍ਹਾਂ ਨੇ ਘਰ ਦੇ ਬਾਹਰ ਘਰ ਵਿਚ ਬੈਠੇ ਹਿਤੇਸ਼ ਉਰਫ ਗੁਲੂ ਨੂੰ ਨਿਸ਼ਾਨਾ ਬਣਾਇਆ।
ਦੱਸਿਆ ਜਾ ਰਿਹਾ ਹੈ ਕਿ ਹਿਤੇਸ਼ ਘਰ ਦੇ ਸਾਹਮਣੇ ਆਪਣੀ ਗੱਡੀ ਵਿਚ ਬੈਠ ਕੇ ਨਿਕਲਣ ਹੀ ਵਾਲਾ ਸੀ। ਗੱਡੀ ਵਿਚ ਬੈਠਣ ਦੇ ਲਗਭਗ 20 ਸੈਕੰਡ ਬਾਅਦ ਹਮਲਾਵਰ ਮੌਕੇ ‘ਤੇ ਪਹੁੰਚੇ ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਬਦਮਾਸ਼ ਲਗਾਤਾਰ ਗੋਲੀਆਂ ਚਲਾਉਂਦੇ ਰਹਨ। ਇਸ ਦੌਰਾਨ ਇਕ ਹਮਲਾਵਰ ਦੀ ਪਿਸਤੌਲ ਵਿਚ ਜਾਮ ਵੀ ਹੋਈ ਪਰ ਉਹ ਵਾਰ-ਵਾਰ ਗੱਡੀ ਤੋਂ ਉਤਰ ਕੇ ਦੁਬਾਰਾ ਫਾਇਰਿੰਗ ਕਰਦਾ ਰਿਹਾ। ਸੀਸੀਟੀਵੀ ਫੁਟੇਜ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਬਦਮਾਸ਼ ਉਦੋਂ ਤੱਕ ਮੌਕੇ ‘ਤੇ ਡਟੇ ਰਹੇ ਜਦੋਂ ਤਕ ਹਿਤੇਸ਼ ਨੇ ਦਮ ਨਹੀਂ ਤੋੜ ਦਿੱਤਾ। ਵਾਰਦਾਤ ਦੌਰਾਨ ਪਿੱਛੇ ਤੋਂ ਆਈ ਇਕ ਹੋਰ ਕਾਰ ਵੀ ਘਟਨਾ ਵਾਲੀ ਥਾਂ ਤੋਂ ਬਚ ਕੇ ਨਿਕਲਦੀ ਦਿਖਾਈ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਦੀ PM ਮੋਦੀ ਨੂੰ ਅਪੀਲ-‘IPL ਨੂੰ ਤੁਰੰਤ ਕੀਤਾ ਜਾਵੇ ਬੰਦ’
ਹਮਲੇ ਦੇ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਬੇਖੌਫ ਬਦਮਾਸ਼ਾਂ ਦੇ ਚਿਹਰੇ ‘ਤੇ ਕਿਸੇ ਤਰ੍ਹਾਂ ਦਾ ਕੋਈ ਡਰ ਜਾਂ ਪਛਤਾਵਾ ਨਜ਼ਰ ਨਹੀਂ ਆ ਰਿਹਾ। ਘਟਨਾ ਦੇ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤੇ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਮ੍ਰਿਤਕ ਹਿਤੇਸ਼ ਉਰਫ ਗੁਲੂ ਦੀ ਮ੍ਰਿਤਕ ਦੇਹ ਨੂੰ ਨਾਗਰਿਕ ਹਸਪਤਾਲ ਝੱਜਰ ਵਿਚ ਮੈਡੀਕਲ ਬੋਰਡ ਤੋਂ ਪੋਸਟਮਾਰਟਮ ਕਰਵਾਇਆ ਗਿਆ ਹੈ। ਹਾਲਾਂਕਿ ਪੁਲਿਸ ਫਿਲਹਾਲ ਕੈਮਰੇ ਸਾਹਮਣੇ ਆਉਣ ਤੋਂ ਬਚ ਰਹੀ ਹੈ ਤੇ ਬਦਮਾਸ਼ਾਂ ਦੀ ਪਛਾਣ ਨੂੰ ਲੈ ਕੇ ਕੋਈ ਅਧਿਕਾਰਕ ਜਾਣਕਾਰੀ ਸਾਂਝੀ ਨਹੀਂ ਕਰ ਰਹੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










