ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਈਂਧਣ ਸੰਕਟ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਵੱਡਾ ਹਮਲਾ ਬੋਲਿਆ ਹੈ। ਬਘੇਲ ਨੇ ਪੀਐੱਮ ਮੋਦੀ ਨੂੰ ਸਲਾਹ ਦਿੱਤੀ ਹੈ ਕਿ IPL ਨੂੰ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਨੇ IPL ਬੰਦ ਕਰਾਉਣ ਦੇ ਫਾਇਦੇ ਵੀ ਦੱਸੇ ਹਨ। ਉਨ੍ਹਾਂ ਦੀ ਇਸ ਪੋਸਟ ਨੇ ਸਿਆਸੀ ਗਲਿਆਰਿਆਂ ਵਿਚ ਖਲਬਲੀ ਮਚਾ ਦਿੱਤੀ ਹੈ।
ਕਾਂਗਰਸ ਨੇਤਾ ਭੁਪੇਸ਼ ਬਘੇਲ ਨੇ ਪੈਟਰੋਲ-ਡੀਜ਼ਲ ਦੀ ਕਿੱਲਤ ਤੇ ਰੇਟ ਵਧਣ ਦੇ ਬਾਅਦ PM ਮੋਦੀ ਨੂੰ ਅਪੀਲ ਕਰਕੇ ਤਿੱਖਾ ਸਵਾਲ ਕੀਤਾ ਹੈ। ਬਘੇਲ ਨੇ ਆਪਣੀ ਪੋਸਟ ਵਿਚ IPL ਨੂੰ ਤੁਰੰਤ ਬੰਦ ਕਰਾਉਣ ਦੀ ਅਪੀਲ ਕੀਤੀ ਹੈ। ਇਸ ਦੇ ਪਿੱਛੇ ਤਿੰਨ ਵਜ੍ਹਾ ਵੀ ਦੱਸੀਆਂ ਹਨ। ਉਨ੍ਹਾਂ ਲਿਖਿਆ ਕਿ ਇਸ ਨਾਲ ਹਜ਼ਾਰਾਂ ਲੋਕਾਂ ਦਾ ਸਟੇਡੀਅਮ ਆਉਣਾ-ਜਾਣਾ ਬੰਦ ਹੋਵੇਗਾ। ਬਹੁਤ ਈਂਧਣ ਬਚੇਗਾ। ਦੂਜਾ ਵਿਦੇਸ਼ੀ ਖਿਡਾਰੀਆਂ ਨੂੰ ਡਾਲਰ ਵਿਚ ਹੋਣ ਵਾਲਾ ਭੁਗਤਾਨ ਵੀ ਰੁਕ ਜਾਵੇਗਾ ਤੇ ਤੀਜਾ ਸੱਟਾ ਵੀ ਰੁਕੇਗਾ।

ਇਹ ਵੀ ਪੜ੍ਹੋ : ਧੁੱਪ ‘ਚੋਂ ਆਉਣ ਤੋਂ ਬਾਅਦ ਕਿਉਂ ਹੁੰਦਾ ਏ ਸਿਰਦਰਦ? ਜਾਣੋ ਕਾਰਨ, ਬਚਾਅ ਤੇ ਸੌਖੇ ਉਪਾਅ
ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ਵਾਸੀਆਂ ਨੂੰ ਪੈਟਰੋਲ ਡੀਜ਼ਲ ਦੀ ਬਚਤ ਦੀ ਮੰਗ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਇਕ ਸਾਲ ਤੱਕ ਸੋਨਾ ਨਾ ਖਰੀਦਿਆ ਜਾਵੇ ਤੇ ਨਾ ਹੀ ਵਿਦੇਸ਼ ਯਾਤਰਾ ਕੀਤੀ ਜਾਵੇ। ਇਸੇ ਨੂੰ ਲੈ ਕੇ ਹੁਣ ਕਾਂਗਰਸੀ ਆਗੂ ਭੁਪੇਸ਼ ਬਘੇਲ ਵੱਲੋਂ ਇਹ ਅਪੀਲ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










