ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਪੰਜਾਬ ਦੇ ਨਾਲ ਸਾਂਝੀ ਕਾਰਵਾਈ ਕਰਦੇ ਹੋਏ 28 ਅਪ੍ਰੈਲ ਨੂੰ ਗੀਤਾ ਭਵਨ ਰੋਡ ‘ਤੇ ਸੁੱਟੇ ਗਏ ਹੈਂਡ ਗ੍ਰਨੇਡ ਨਾਲ ਜੁੜੇ ਮਾਮਲੇ ਨੂੰ ਟ੍ਰੇਸ ਕਰ ਲਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ ‘ਤੇ ਦੱਸਿਆ ਕਿ ਪੁਲਿਸ ਨੇ ਤਕਨੀਕੀ ਇਨਪੁੱਟ, ਸੀਸੀਟੀਵੀ ਫੁਟੇਜ ਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਜਾਂਚ ਨੂੰ ਅੱਗੇ ਵਧਾਇਆ।
ਜਾਂਚ ਦੌਰਾਨ ਸਪੱਸ਼ਟ ਹੋਇਆ ਕਿ ਗ੍ਰਿਫਤਾਰ ਕੀਤੇ ਮੁਲਜ਼ਮ ਇਲਾਕੇ ਵਿਚ ਇਕ ਦੁਕਾਨ ਦੇ ਪਰਿਸਰ ਕੋਲ ਹੈਂਡ ਗ੍ਰਨੇਡ ਸੁੱਟਣ ਦੀ ਘਟਨਾ ਵਿਚ ਸ਼ਾਮਲ ਸਨ। ਪੁੱਛਗਿਛ ਤੇ ਅੱਗੇ ਦੀ ਜਾਂਚ ਵਿਚ ਇਕ ਮਹੱਤਵਪੂਰਨ ਖੁਲਾਸਾ ਹੋਇਆ ਜਿਸ ਵਿਚ ਇਕ ਮੁਲਜ਼ਮ ਦੇ ਘਰ ਤੋਂ ਇਕ ਵਾਧੂ ਹੈਂਡ ਗ੍ਰਨੇਡ ਵੀ ਬਰਾਮਦ ਕੀਤਾ ਗਿਆ। ਇਹ ਬਰਾਮਦਗੀ ਮਾਮਲੇ ਦੀ ਗੰਭੀਰਤਾ ਨੂੰ ਹੋਰ ਵਧਾ ਦਿੰਦੀ ਹੈ। ਸ਼ੁਰੂਆਤੀ ਜਾਂਚ ਤੋਂ ਇਹ ਸੰਕੇਤ ਮਿਲੇ ਹਨ ਕਿ ਮੁਲਜ਼ਮ ਕਿਸੇ ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿਚ ਸੀ ਤੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਨੇ 2 ਹੈਂਡ ਗ੍ਰਨੇਡ ਵਿਦੇਸ਼ ਸਥਿਤ ਹੈਂਡਲਰ ਵੱਲੋਂ ਉਪਲਬਧ ਕਰਵਾਏ ਸਨ ਜਿਨ੍ਹਾਂਦਾ ਇਸਤੇਮਾਲ ਖੇਤਰ ਵਿਚ ਦਹਿਸ਼ਤ ਫੈਲਾਉਣ ਦੇ ਉਦੇਸ਼ ਨਾਲ ਕੀਤਾ ਜਾਣਾ ਸੀ।
ਇਹ ਵੀ ਪੜ੍ਹੋ : ਰਮਦਾਸ ਇਲਾਕੇ ‘ਚ ਪੈਟਰੋਲ ਬੰ/ਬ ਹ/ਮਲੇ ਤੇ ਫਾ.ਇਰਿੰ/ਗ ਦਾ ਮਾਮਲਾ, ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਇਸ ਮਾਮਲੇ ਵਿਚ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਵਿਚ UAPA ਤੇ ਵਿਸਫੋਟਕ ਪਦਾਰਥ ਅਧਿਨਿਯਮ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਹੁਣ ਇਸ ਪੂਰੇ ਨੈਟਵਰਕ ਦੀ ਜਾਂਚ ਕਰ ਰਹੀ ਹੈ ਤਾਂ ਕਿ ਸਾਜਿਸ਼ ਨਾਲ ਜੁੜੇ ਲਿੰਕਾਂ ਦਾ ਪਤਾ ਲਗਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










