ਰਾਇਲ ਚੈਲੇਂਜਰਸ ਬੇਂਗਲੁਰੂ ਨੇ IPL ਵਿਚ ਪੰਜਾਬ ਕਿੰਗਸ ਨੂੰ 223 ਦੌੜਾਂ ਦਾ ਟਾਰਗੈੱਟ ਦਿੱਤਾ। ਧਰਮਸ਼ਾਲਾ ਵਿਚ ਬੇਂਗਲੁਰੂ ਨੇ ਟੌਸ ਹਾਰ ਕੇ ਪਹਿਲਾਂ ਬੈਟਿੰਗ ਕਰਦੇ ਹੋਏ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ‘ਤੇ 222 ਦੌੜਾਂ ਬਣਾਈਆਂ।
ਜਵਾਬ ਵਿਚ ਪੰਜਾਬ ਨੇ 20 ਓਵਰਾਂ ਵਿਚ 199 ਦੌੜਾਂ ਬਣਾਈਆਂ। ਮਾਰਕਸ ਸਟੋਯਨਿਸ 37, ਸੁਰਾਂਸ਼ ਸ਼ੇਡਗੇ 35, ਕੂਪਰ ਕੋਨੋਲੀ 37,ਸ਼੍ਰੇਅਸ ਅਈਅਰ 1 ਤੇ ਪ੍ਰਭਸਿਮਰਨ ਸਿੰਘ 2 ਦੌੜਾਂ ਬਣਾ ਕੇ ਆਊਟ ਹੋਏ। ਦੂਜੇ ਪਾਸੇ ਪ੍ਰਿਯਾਂਸ਼ ਆਰੀਆ ਖਾਤਾ ਵੀ ਨਹੀਂ ਖੋਲ੍ਹ ਸਕੇ। ਬੇਂਗਲੁਰੂ ਲਈ ਭੁਵਨੇਸ਼ਵਰ ਕੁਮਾਰ ਨੇ 2 ਵਿਕਟਾਂ ਲਈਆਂ। ਰਸਿਖ ਸਲਾਮ, ਰੋਮਾਰੀਓ ਸ਼ੇਫਰਡ, ਜੋਸ਼ ਹੋਜਲਵੁੱਡ ਤੇ ਸੁਯਸ਼ ਸ਼ਰਮਾ ਨੂੰ 1-1 ਵਿਕਟ ਮਿਲਿਆ।
ਬੇਂਗਲੁਰੂ ਲਈ ਵਿਰਾਟ ਕੋਹਲੀ ਨੇ 37 ਗੇਂਦਾ ਵਿਚ 58 ਦੌੜਾਂ ਦੀ ਪਾਰੀ ਖੇਡੀ ਜਦੋਂ ਕਿ ਦੇਵੱਤ ਪਡਿਕਲ ਨੇ 25 ਗੇਂਦਾਂ ‘ਤੇ 45 ਦੌੜਾਂ ਬਣਾ ਕੇ ਤੇਜ਼ ਸ਼ੁਰੂਆਤ ਦਿਵਾਈ। ਆਖਿਰ ਵਿਚ ਵੇਂਕਟੇਸ ਅਈਅਰ ਨੇ ਨਾਟਆਊਟ 73 ਦੌੜਾਂ ਬਣਾਈਆਂ ਜਦੋਂ ਕਿ ਟਿਮ ਡੇਵਿਡ ਨੇ 12 ਗੇਂਦਾਂ ‘ਤੇ 28 ਦੌੜਾਂ ਬਣਾ ਕੇ ਟੀਮ ਨੂੰ 220 ਦੇ ਪਾਰ ਪਹੁੰਚਾਇਆ।
ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ‘ਤੇ ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਗ੍ਰਿਫ਼ਤਾਰ, ਯਾਤਰੀ ਕੋਲੋਂ 115 Gold Bars ਕੀਤੀਆਂ ਬਰਾਮਦ
ਪੰਜਾਬ ਲਈ ਹਰਪ੍ਰੀਤ ਬਰਾੜ ਨੇ 4 ਓਵਰਾਂ ਵਿਚ 35 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਯੁਜਵੇਂਦਰ ਚਹਿਲ ਤੇ ਅਰਸ਼ਦੀਪ ਸਿੰਘ ਨੂੰ 1-1 ਵਿਕਟ ਮਿਲਿਆ। ਇਸ ਮੈਚ ਵਿਚ ਰਜਤ ਪਾਟੀਦਾਰ ਦੀ ਜਗ੍ਹਾ ਜਿਤੇਸ਼ ਸ਼ਰਮਾ ਬੇਂਗਲੁਰੂ ਦੀ ਕਪਤਾਨੀ ਕਰ ਰਹੇ ਹਨ। ਪਾਟੀਦਾਰ ਸੱਟ ਕਾਰਨ ਇਹ ਮੈਚ ਨਹੀਂ ਖੇਡ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










