ਅਫਗਾਨਿਸਤਾਨ ਖਿਲਾਫ ਟੈਸਟ ਤੇ ਵਨਡੇ ਸੀਰੀਜ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ। ਵਨਡੇ ਟੀਮ ਵਿਚ ਇਸ਼ਾਨ ਕਿਸ਼ਨ ਦੀ 3 ਸਾਲ ਬਾਅਦ ਵਾਪਸੀ ਹੋਈ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵੀ ਟੀਮ ਵਿਚ ਸ਼ਾਮਲ ਹਨ। ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ ਨੂੰ ਦੋਵੇਂ ਟੀਮਾਂ ਤੋਂ ਆਰਾਮ ਦਿੱਤਾ ਗਿਆ ਹੈ।
ਪ੍ਰਿੰਸ ਯਾਦਵ ਸਣੇ 4 ਖਿਡਾਰੀ ਪਹਿਲੀ ਵਾਰ ਭਾਰਤੀ ਟੀਮ ਵਿਚ ਸ਼ਾਮਲ ਕੀਤੇ ਗਏ ਹਨ। ਪ੍ਰਿੰਸ ਨੂੰ ਵਨਡੇ ਤੇ ਮਾਨਵ ਸੁਥਾਰ ਨੂੰ ਟੈਸਟ ਟੀਮ ਵਿਚ ਥਾਂ ਮਿਲੀ ਹੈ। ਗੁਰਨੂਰ ਬਰਾੜ ਤੇ ਹਰਸ਼ ਦੁਬੇ ਨੂੰ ਦੋਵੇਂ ਟੀਮਾਂ ਵਿਚ ਸ਼ਾਮਲ ਕੀਤਾ ਗਿਆ ਹੈ।
ਅਫਗਾਨਿਸਤਾਨ ਦੀ ਟੀਮ ਜੂਨ ਵਿਚ ਭਾਰਤੀ ਦੌਰੇ ‘ਤੇ ਜਾਵੇਗੀ। ਦੋਵੇਂ ਟੀਮਾਂ ਦੇ ਵਿਚ ਇਕ ਟੈਸਟ ਤੇ 3 ਵਨਡੇ ਖੇਡੇ ਜਾਣਗੇ। ਟੈਸਟ ਮੈਚ ਮੁੱਲਾਂਪੁਰ ਤੇ ਵਨਡੇ ਮੁਕਾਬਲਾ ਧਰਮਸ਼ਾਲਾ, ਲਖਨਊ ਤੇ ਚੇਨਈ ਵਿਚ ਖੇਡੇ ਜਾਣਗੇ। ਰਿਸ਼ਭ ਪੰਤ ਤੋਂ ਟੈਸਟ ਦੀ ਉਪ ਕਪਤਾਨੀ ਖੋਹ ਲਈ ਗਈ ਹੈ। ਉਹ ਪਿਛਲੇ ਸਾਲ ਨਵੰਬਰ ਵਿਚ ਦੱਖਣੀ ਅਫਰੀਕਾ ਦੇ ਖਿਲਾਫ ਟੈਸਟ ਸੀਰੀਜ ਵਿਚ ਉਪ ਕਪਤਾਨ ਸਨ। ਵਿਕਟਕੀਪਰ ਬੈਟਰ ਈਸ਼ਾਨ ਕਿਸ਼ਨ ਨੂੰ 3 ਸਾਲ ਬਾਅਦ ਵਨਡੇ ਟੀਮ ਵਿਚ ਮੌਕਾ ਮਿਲਿਆ ਹੈ। ਉਨ੍ਹਾਂ ਨੇ ਆਖਰੀ ਵਨਡੇ 11 ਅਕਤੂਬਰ 2023 ਨੂੰ ਅਫਗਾਨਿਸਤਾਨ ਖਿਲਾਫ ਦਿੱਲੀ ਵਿਚ ਖੇਡਿਆ ਸੀ। ਈਸ਼ਾਨ ਨੇ 27 ਵਨਡੇ ਵਿਚ 42.40 ਦੀ ਔਸਤ ਨਾਲ 933 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂ ਇਕ ਦੋਹਰਾ ਸੈਂਕੜਾ ਹੈ। ਈਸ਼ਾਨ ਇਸ ਸਾਲ ਖੇਡੇ ਗਏ ਟੀ-20 ਵਰਲਡ ਕੱਪ ਵਿਚ ਭਾਰਤ ਦੇ ਦੂਜੇ ਟੌਪ ਸਕੋਰਰ ਸਨ।
ਇਹ ਵੀ ਪੜ੍ਹੋ : ਰਾਜਸਥਾਨ ਰਾਇਲਜ਼ ਨੇ LSG ਨੂੰ 7 ਵਿਕਟਾਂ ਨਾਲ ਹਰਾਇਆ, ਵੈਭਵ ਨੇ 38 ਗੇਂਦਾਂ ‘ਚ 93 ਦੌੜਾਂ ਦੀ ਖੇਡੀ ਸ਼ਾਨਦਾਰ ਪਾਰੀ
ਭਾਰਤੀ ਟੈਸਟ ਟੀਮ ਵਿਚ ਗੁਰਨੂਰ ਬਰਾੜ, ਮਾਨਵ ਸੁਥਾਰ ਤੇ ਹਰਸ਼ ਦੁਬੇ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ। ਤਿੰਨਾਂ ਨੇ ਘਰੇਲੂ ਕ੍ਰਿਕਟ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਟੀਮ ਇੰਡੀਆ ਵਿਚ ਥਾਂ ਬਣਾਈ। ਪੰਜਾਬ ਦੇ ਤੇਜ਼ ਗੇਂਦਬਾਜ਼ ਬਰਾੜ ਨੇ ਡੋਮੈਸਟਿਕ ਕਰੀਅਰ ਵਿਚ 18 ਫਸਟ ਕਲਾਸ ਮੁਕਾਬਲੇ, 9 ਲਿਸਟ-ਏ ਤੇ 9 ਟੀ-20 ਮੁਕਾਬਲੇ ਖੇਡੇ ਹਨ। ਫਸਟ ਕਲਾਸ ਕ੍ਰਿਕਟ ਵਿਚ ਉਨ੍ਹਾਂ ਦੇ ਨਾਂ 52, ਲਿਸਟ ਏ ਵਿਚ 12 ਤੇ ਟੀ-20 ਵਿਚ 10 ਵਿਕਟਾਂ ਹਨ। ਗੁਰਨੂਰ IPL ਵਿਚ 1 ਮੈਚ ਪੰਜਾਬ ਕਿੰਗਸ ਲਈ 2023 ਵਿਚ ਵੀ ਖੇਡ ਚੁੱਕੇ ਹਨ।
ਰਾਜਸਥਾਨ ਦੇ ਸਪਿਨਰ ਮਾਨਵ ਸੁਥਾਰ ਘਰੇਲੂ ਕ੍ਰਿਕਟ ਵਿਚ ਚੰਗਾ ਖੇਡ ਰਹੇ ਹਨ। ਉਨ੍ਹਾਂ ਨੇ 2022-23 ਰਣਜੀ ਟਰਾਫੀ ਵਿਚ 39 ਵਿਕਟਾਂ ਲੈ ਕੇ ਰਾਜਸਥਾਨ ਦੇ ਸਭ ਤੋਂ ਸਫਲ ਗੇਂਦਬਾਜ਼ ਦਾ ਰਿਾਕਰਡ ਬਣਾਇਆ ਸੀ। ਉਹ ਇੰਡੀਆ-ਏ ਟੀਮ ਦਾ ਹਿੱਸਾ ਰਹਿ ਚੁੱਕੇ ਹਨ ਤੇ IPL ਵਿਚ ਗੁਜਰਾਤ ਟਾਈਟਨਸ ਨਾਲ ਜੁੜੇ ਹਨ। ਵਨਡੇ ਟੀਮ ਵਿਚ ਪਹਿਲੀ ਵਾਰ ਥਾਂ ਬਣਾਉਣ ਵਾਲੇ ਪ੍ਰਿੰਸ ਯਾਦਵ ਘਰੇਲੂ ਕ੍ਰਿਕਟ ਵਿਚ ਦਿੱਲੀ ਤੇ IPL ਵਿਚ ਲਖਨਊ ਸੁਪਰ ਜਾਇੰਟਸ ਤੋਂ ਖੇਡਦੇ ਹਨ। ਉਹ IPL ਵਿਚ ਵਿਰਾਟ ਕੋਹਲੀ ਨੂੰ ਕਲੀਨ ਬੋਰਡ ਕਰਕੇ ਚਰਚਾ ਵਿਚ ਆਏ ਸਨ। ਪ੍ਰਿੰਸ ਯਾਦਵ IPL 2026 ਵਿਚ 12 ਮੈਚਾਂ ਵਿਚ 16 ਵਿਕਟਾਂ ਲੈ ਚੁੱਕੇ ਹਨ। ਉਹ ਲਖਨਊ ਤੋਂ IPL ਖੇਡਦੇ ਹਨ ਤੇ ਆਪਣੀ ਟੀਮ ਦੇ ਟੌਪ ਵਿਕਟ ਟੇਕਰ ਹਨ।
ਇਹ ਵੀ ਪੜ੍ਹੋ : ਯੂਕੇ ‘ਚ ਪੰਜਾਬੀ ਨੌਜਵਾਨ ਦੀ ਭੇਦ/ਭਰੇ ਹਾਲਾਤਾਂ ‘ਚ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਅਰਸ਼ਦੀਪ ਸਿੰਘ
ਭਾਰਤੀ ਟੈਸਟ ਟੀਮ ਇਸ ਤਰ੍ਹਾਂ ਹੈ-ਸ਼ੁਭਮਨ ਗਿੱਲ (ਕਪਤਾਨ), ਕੇ ਐੱਲ ਰਾਹੁਲ (ਉਪ ਕਪਤਾਨ), ਯਸ਼ਸਵੀ ਜੈਸਵਾਲ, ਸਾਈ ਸੁਦਰਸ਼ਨ , ਰਿਸ਼ਭ ਪੰਤ, ਦੇਵਦੱਤ ਪੱਡੀਕਲ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਮਾਨਵ ਸੁਥਾਰ, ਗੁਰਨੂਰ ਬਰਾੜ, ਹਰਸ਼ ਦੂਬੇ, ਧਰੁਵ ਜੁਰੇਲ
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










