ਬੀਤੇ ਦਿਨੀਂ ਰਾਜਸਥਾਨ ਰਾਇਲ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿਚ ਟੌਸ ਹਾਰ ਕੇ ਬੈਟਿੰਗ ਕਰਨ ਉਤਰੀ ਲਖਨਊ ਨੇ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 220 ਦੌੜਾਂ ਬਣਾਈਆਂ। ਜਵਾਬ ਵਿਚ ਰਾਜਸਥਾਨ ਨੇ 19.1 ਓਵਰਾਂ ਵਿਚ 3 ਵਿਕਟਾਂ ਗੁਆ ਕੇ ਟਾਰਗੈੱਟ ਹਾਸਲ ਕਰ ਲਿਆ।
ਇਸ ਜਿੱਤ ਦੇ ਨਾਲ ਰਾਜਸਥਾਨ ਦੇ 13 ਮੈਚਾਂ ਵਿਚ 14 ਪੁਆਇੰਟ ਹੋ ਗਏ ਹਨ ਤੇ ਟੀਮ ਦੀ ਪਲੇਆਫ ਵਿਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਹਨ ਦੂਜੇ ਪਾਸੇ ਲਖਨਊ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ।
ਰਾਜਸਥਾਨ ਦੇ ਵੈਭਵ ਸੂਰਯਵੰਸ਼ੀ ਨੇ ਸਿਰਫ 38 ਗੇਂਦਾਂ ਵਿਚ 93 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿਚ 7 ਚੌਕੇ ਤੇ 10 ਛੱਕੇ ਸ਼ਾਮਲ ਰਹੇ। ਕਪਤਾਨ ਯਸ਼ਸਵੀ ਜਾਇਸਵਾਲ ਨੇ ਵੀ ਸ਼ਾਨਦਾਰ ਸ਼ੁਰੂਆਤ ਦਿਵਾਉਂਦੇ ਹੋਏ 23 ਗੇਂਦਾਂ ਵਿਚ 43 ਦੌੜਾਂ ਬਣਾਈਆਂ। ਦੋਵਾਂ ਦੇ ਵਿਚ ਪਹਿਲੇ ਵਿਕਟ ਲਈ 75 ਦੌੜਾਂ ਦੀ ਪਾਰਟਨਰਸ਼ਿਪ ਹੋਈ।

ਧਰੁਵ ਜੁਰੇਲ ਨੇ ਜ਼ਿੰਮੇਵਾਰੀ ਸੰਭਾਲਦੇ ਹੋਏ ਨਾਟਆਊਟ 53 ਦੌੜਾਂ ਬਣਾਈਆਂ ਤੇ ਟੀਮ ਨੂੰ ਜਿੱਤ ਤਕ ਪਹੁੰਚਾਇਆ। ਡੋਨੋਵਨ ਫਰੇਰਾ ਨੇ ਵੀ ਅਖੀਰ ਤੱਕ 10 ਗੇਂਦਾਂ ਵਿਚ 16 ਦੌੜਾਂ ਦੀ ਪਾਰੀ ਖੇਡੀ।। ਲਖਨਊ ਦੀ ਗੇਂਦਬਾਜ਼ੀ ਬੇਅਸਰ ਨਜ਼ਰ ਆਈ। ਆਕਾਸ਼ ਸਿੰਘ ਸਭ ਤੋਂ ਮਹਿੰਗੇ ਸਾਬਤ ਹੋਏ ਜਿਨ੍ਹਾਂ ਨੇ 3 ਓਵਰਾਂ ਵਿਚ 54 ਦੌੜਾਂ ਦਿੱਤੀਆਂ। ਮੋਹਸਿਨ ਖਾਨ ਤੇ ਆਕਾਸ਼ ਸਿੰਘ ਨੂੰ 1-1 ਵਿਕਟ ਮਿਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਮੈਡੀਕਲ ਸਟੋਰ ਅੱਜ ਰਹਿਣਗੇ ਬੰਦ, ਦਵਾਈਆਂ ਦੀ ਆਨਲਾਈਨ ਵਿਕਰੀ ’ਤੇ ਛੋਟ ਦੇ ਵਿਰੋਧ ‘ਚ ਕੀਤਾ ਸੰਘਰਸ਼ ਦਾ ਐਲਾਨ
ਲਖਨਊ ਲਈ ਮਿਚੇਲ ਮਾਰਸ਼ ਸੈਂਕੜੇ ਤੋਂ ਸਿਰਫ 4 ਦੌੜਾਂ ਦੂਰ ਰਹਿ ਗਏ ਤੇ 57 ਗੇਂਦਾਂ ਵਿਚ 96 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਦੀ ਪਾਰੀ ਵਿਚ 11 ਚੌਕੇ ਤੇ 5 ਛੱਕੇ ਸ਼ਾਮਲ ਰਹੇ। ਜੋਸ ਇੰਗਲਿਸ ਨੇ 29 ਗੇਂਦਾਂ ਵਿਚ 60 ਦੌੜਾਂ ਬਣਾਈਆਂ। ਉਨ੍ਹਾਂ ਨੇ 7 ਚੌਕੇ ਤੇ 3 ਛੱਕੇ ਲਗਾਏ। ਇੰਗਲਿਸ ਤੇ ਮਾਰਸ਼ ਵਿਚ ਪਹਿਲੇ ਵਿਕਟ ਲਈ 109 ਦੌੜਾਂ ਦੀ ਸਾਂਝੇਦਾਰੀ ਹੋਈ।
ਨਿਕੋਲਸ ਪੂਰਨ ਨੇ 11 ਗੇਂਦਾਂ ਵਿਚ 16 ਦੌੜਾਂ ਬਣਾਈਆਂ ਜਦੋਂ ਕਿ ਕਪਤਾਨ ਰਿਸ਼ਭ ਪੰਤ ਨੇ 23 ਗੇਂਦਾਂ ਵਿਚ 35 ਦੌੜਾਂ ਦੀ ਪਾਰੀ ਖੇਡੀ। ਆਖਰੀ ਓਵਰਾਂ ਵਿਚ ਲਗਾਤਾਰ ਰਨ ਆਊਟ ਕਾਰਨ ਲਖਨਊ ਦੀ ਟੀਮ 230 ਦੇ ਪਾਰ ਨਹੀਂ ਪਹੁੰਚ ਸਕੀ। ਰਾਜਸਥਾਨ ਵੱਲੋਂ ਯਸ਼ਰਾਜ ਪੁੰਜਾ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ 4 ਓਵਰਾਂ ਵਿਚ 35 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜੋਫਰਾ ਆਰਚਰ ਨੂੰ 1 ਵਿਕਟ ਮਿਲੀ। ਦੂਜੇ ਪਾਸੇ ਲਖਨਊ ਦੇ 2 ਬੱਲੇਬਾਜ਼ ਰਨ ਆਊਟ ਹੋਏ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










