ਜਲੰਧਰ ਦੀ 8 ਸਾਲਾ ਹਰਨਾਜ਼ ਕੌਰ ਨੇ ਇੰਡੀਆ ਬੁੱਕ ਆਫ਼ ਰਿਕਾਰਡਜ਼ 2026 ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਉਸ ਨੇ 25 ਸਕਿੰਟਾਂ ਵਿੱਚ ਲਟਕ ਕੇ 50 ਹੂਲਾ ਹੂਪ ਕਰਨ ਦਾ ਅਨੋਖਾ ਕਾਰਨਾਮਾ ਕੀਤਾ ਹੈ, ਜਿਸ ਨਾਲ ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਬੱਚੀ ਬਣ ਗਈ ਹੈ।
ਹਰਨਾਜ਼ ਨੇ ਦੱਸਿਆ ਕਿ ਉਸਦੀ ਉਮਰ ਵਿੱਚ ਭਾਰਤ ਜਾਂ ਦੁਨੀਆ ਵਿੱਚ ਕਿਸੇ ਹੋਰ ਕੁੜੀ ਨੇ ਇਹ ਕਾਰਨਾਮਾ ਨਹੀਂ ਕੀਤਾ ਹੈ। ਉਸ ਨੇ ਆਪਣੀ ਵਿਲੱਖਣ ਖੇਡ ਵਿਕਸਤ ਕੀਤੀ ਹੈ, ਜਿਸ ਵਿਚ ਲਟਕਣ ਅਤੇ ਹੂਲਾ ਹੂਪ ਕਰਨ ਨੂੰ ਇਕੱਠੇ ਜੋੜਿਆ ਗਿਆ ਹੈ।
ਤੀਜੀ ਜਮਾਤ ਦੀ ਵਿਦਿਆਰਥਣ ਹਰਨਾਜ਼ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਹੂਲਾ ਹੂਪ ਦਾ ਅਭਿਆਸ ਕਰ ਰਹੀ ਹੈ। ਉਹ ਸਕੂਲ ਤੋਂ ਪਹਿਲਾਂ ਹਰ ਰੋਜ਼ ਦੋ ਘੰਟੇ ਅਭਿਆਸ ਕਰਦੀ ਹੈ ਅਤੇ ਸਕੂਲ ਤੋਂ ਬਾਅਦ ਆਪਣਾ ਹੋਮਵਰਕ ਪੂਰਾ ਕਰਨ ਤੋਂ ਬਾਅਦ ਆਪਣੀ ਖੇਡ ਲਈ ਸਮਾਂ ਦਿੰਦੀ ਹੈ।
ਦਿਲਰਾਜ ਸਿੰਘ ਅਤੇ ਗਗਨਦੀਪ ਕੌਰ ਦੀ ਧੀ ਹਰਨਾਜ਼ ਦੀ ਪ੍ਰਾਪਤੀ ਕਰਕੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਰਿਸ਼ਤੇਦਾਰ ਅਤੇ ਆਂਢ-ਗੁਆਂਢ ਦੇ ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬੀ ਸਿੰਗਰ ਖਾਨ ਸਾਬ ਸ਼ੂਟਿੰਗ ਦੌਰਾਨ ਹੋਇਆ ਬੁਰੀ ਤਰ੍ਹਾਂ ਜ਼ਖਮੀ, ਖੁਦ ਸਾਂਝੀ ਕੀਤੀ ਵੀਡੀਓ
ਹਰਨਾਜ਼ ਦੇ ਮਾਪਿਆਂ ਨੇ ਆਪਣੀ ਧੀ ਦੀ ਸਫਲਤਾ ‘ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਨਾਜ਼ ਸ਼ੁਰੂ ਤੋਂ ਹੀ ਪ੍ਰਤਿਭਾਸ਼ਾਲੀ ਰਹੀ ਹੈ ਅਤੇ ਉਸ ਦੀ ਸਖ਼ਤ ਮਿਹਨਤ ਅਤੇ ਲਗਨ ਨੇ ਉਸ ਨੂੰ ਇਹ ਸਨਮਾਨ ਦਿਵਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










