ਫਰੀਦਾਬਾਦ ਦੀ ਭਾਰਤ ਕਾਲੋਨੀ ਵਿਚ ਵੱਡਾ ਹਾਦਸਾ ਵਾਪਰਿਆ ਹੈ। ਹੰਸ ਮੈਮੋਰੀਅਲ ਪਬਲਿਕ ਸਕੂਲ ਦੀ ਦੀਵਾਰ ਡਿਗਣ ਨਾਲ 14 ਬੱਚੇ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਕੋਲ ਇਕ ਮਕਾਨ ਬਣਾਇਆ ਜਾ ਰਿਹਾ ਸੀ। ਜਿਸ ਦੀ ਦੀਵਾਰ ਸਕੂਲ ‘ਤੇ ਡਿੱਗੀ ਹੈ। 25 ਤਰੀਕ ਤੋਂ ਸਕੂਲ ਦੀਆਂ ਛੁੱਟੀਆਂ ਪੈ ਰਹੀਆਂ ਹਨ ਤੇ ਛੁੱਟੀਆਂ ਤੋਂ ਪਹਿਲਾਂ ਅੱਜ ਸਕੂਲ ਵਿਚ ਆਖਰੀ ਦਿਨ ਬੱਚੇ ਪੜ੍ਹਾਈ ਪੜ੍ਹਨ ਆਏ ਸਨ। ਦੂਜੇ ਪਾਸੇ ਸਕੂਲ ਦੇ ਨਾਲ ਲੱਗਦੀ ਜਗ੍ਹਾ ‘ਤੇ ਗੈਰ-ਕਾਨੂੰਨੀ ਨਿਰਮਾਣ ਕੰਮ ਵੀ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਦੀਵਾਰ ਡਿੱਗ ਗਈ ਤੇ ਉਸ ਦੀ ਚਪੇਟ ਵਿਚ ਕਈ ਬੱਚੇ ਆ ਗਏ।
ਹਾਦਸੇ ਦੇ ਬਾਅਦ ਇਲਾਕੇ ਵਿਚ ਹਫੜਾ-ਦਫੜੀ ਮਚ ਗਈ ਤੇ ਮੌਕੇ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਤੇ ਰਾਹਤ ਤੇ ਬਚਾਅ ਕੰਮ ਸ਼ੁਰੂ ਕੀਤਾ ਗਿਆ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਾਦਸਾ ਸਕੂਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਨਾਲ ਹੋਇਆ ਸੀ ਜਾਂ ਗੈਰ-ਕਾਨੂੰਨੀ ਨਿਰਮਾਣ ਕੰਮ ਇਸ ਦੀ ਵਜ੍ਹਾ ਬਣਿਆ।
ਇਹ ਵੀ ਪੜ੍ਹੋ : ਮੰਤਰੀ ਸੰਜੀਵ ਅਰੋੜਾ ਨੂੰ ਮਿਲਣ ਗੁਰੂਗ੍ਰਾਮ ਜੇਲ੍ਹ ਪਹੁੰਚੇ ਕੇਜਰੀਵਾਲ ਤੇ CM ਮਾਨ, ED ਨੇ ਕੀਤਾ ਹੈ ਗ੍ਰਿਫਤਾਰ
ਸਥਾਨਕ ਲੋਕਾਂ ਵਿਚ ਘਟਨਾ ਨੂੰ ਲੈ ਕੇ ਭਾਰੀ ਗੁੱਸਾ ਹੈ। ਲੋਕਾਂ ਦਾ ਦੋਸ਼ ਹੈ ਕਿ ਸਕੂਲ ਦੀ ਹਾਲਤ ਖਰਾਬ ਹੈ ਤੇ ਆਸ-ਪਾਸ ਚੱਲ ਰਹੇ ਗੈਰ-ਕਾਨੂੰਨੀ ਨਿਰਮਾਣ ਦੀ ਸ਼ਿਕਾਇਤ ਪਹਿਲਾਂ ਵੀ ਕੀਤੀ ਗਈ ਸੀ ਪਰ ਪ੍ਰਸ਼ਾਸਨ ਨੇ ਸਮੇਂ ਰਹਿੰਦੇ ਕੋਈ ਕਾਰਵਾਈ ਨਹੀਂ ਕੀਤੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










