ਪੰਜਾਬ ਦੇ ਕਪੂਰਥਲਾ ਵਿੱਚ ਕੇਂਦਰੀ ਜੇਲ੍ਹ ਵਿੱਚ ਸ਼ਨੀਵਾਰ ਦੇਰ ਰਾਤ ਅਚਾਨਕ ਮਾਹੌਲ ਤਣਾਅਪੂਰਨ ਹੋ ਗਿਆ। ਜੇਲ੍ਹ ਦੇ ਅੰਦਰ ਕੈਦੀਆਂ ਦੇ ਦੋ ਧਿਰਾਂ ਵਿਚਕਾਰ ਲੜਾਈ ਹੋ ਗਈ, ਜੋ ਤੇਜ਼ੀ ਨਾਲ ਹਿੰਸਾ ਵਿੱਚ ਬਦਲ ਗਈ। ਕੈਦੀਆਂ ਨੇ ਕੰਧਾਂ ਟੱਪ ਕੇ ਬੈਰਕਾਂ ਨੂੰ ਅੱਗ ਲਗਾ ਦਿੱਤੀ। ਇਸ ਝਗੜੇ ਵਿੱਚ ਤਿੰਨ ਕੈਦੀ ਜ਼ਖਮੀ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਕੁਝ ਕੈਦੀਆਂ ਵਿੱਚ ਬੈਰਕ ਬਦਲਣ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਬਾਅਦ, ਕੈਦੀਆਂ ਨੇ ਜੇਲ੍ਹ ਦੇ ਅੰਦਰ ਕਈ ਥਾਵਾਂ ‘ਤੇ ਅੱਗ ਲਗਾ ਦਿੱਤੀ। ਉਹ ਮਸ਼ਾਲਾਂ ਲੈ ਕੇ ਛੱਤਾਂ ‘ਤੇ ਚੜ੍ਹ ਗਏ। ਇਸ ਘਟਨਾ ਦੇ ਵੀਡੀਓ, ਜੋ ਕਿ ਕੈਦੀਆਂ ਦੁਆਰਾ ਖੁਦ ਚਲਾਈਆਂ ਗਈਆਂ ਸਨ, ਵੀ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : IPL 2026 : ਲਗਾਤਾਰ 6 ਹਾਰਾਂ ਤੋਂ ਬਾਅਦ ਪੰਜਾਬ ਕਿੰਗਜ਼ ਦੀ ਵੱਡੀ ਜਿੱਤ, LSG ਨੂੰ 7 ਵਿਕਟਾਂ ਨਾਲ ਹਰਾਇਆ
ਕਪੂਰਥਲਾ ਜੇਲ੍ਹ ‘ਚ ਝਗੜੇ ਨੂੰ ਲੈ ਕੇ SSP ਨੇ ਦੱਸਿਆ ਕਿ ਕੈਦੀਆਂ ਵਿਚਾਲੇ ਜੇਲ੍ਹ ਦੇ ਅੰਦਰ ਬੈਰਕ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਝਗੜੇ ਵਿੱਚ 3 ਕੈਦੀ ਜ਼ਖਮੀ ਹੋਏ ਹਨ। ਘਟਨਾ ਸਬੰਧੀ ਪਤਾ ਲੱਗਦਿਆਂ ਹੀ ਟੀਮ ਵੱਲੋਂ ਮੌਕੇ ‘ਤੇ ਪਹੁੰਚ ਕੇ ਜੇਲ੍ਹ ਦੀ ਛੱਤ ਤੋਂ ਕੈਦੀਆਂ ਨੂੰ ਹੇਠਾਂ ਉਤਾਰਿਆ ਗਿਆ। ਕੋਈ ਵੀ ਕੈਦੀ ਜੇਲ੍ਹ ‘ਚੋਂ ਨਹੀਂ ਭੱਜਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










