ਕਪੂਰਥਲਾ ਦੇ ਬੇਗੋਵਾਲ ਵਿਖੇ ਇੱਕ ਵਾਰ ਫਿਰ ਵੱਡਾ ਹਾਦਸਾ ਹੋਣੋਂ ਮਸਾਂ ਬਚਾਅ ਹੋਇਆ। ਜਾਣਕਾਰੀ ਅਨੁਸਾਰ 1, 2 ਅਤੇ 3 ਜੂਨ ਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਸਲਾਨਾ ਬਰਸੀ ਮੌਕੇ ਮੇਲਾ ਕਰਵਾਇਆ ਜਾਣਾ ਹੈ, ਜਿਸ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲੇ ਵਿੱਚ ਵੱਖ-ਵੱਖ ਝੂਲੇ ਅਤੇ ਪੰਗੂੜੇ ਲਗੇ ਹੋਏ ਹਨ।
ਬੀਤੀ ਰਾਤ ਇੱਕ ਪੰਗੂੜਾ ਚਲਦੇ-ਚਲਦੇ ਅਚਾਨਕ ਹਵਾ ਵਿੱਚ ਹੀ ਰੁਕ ਗਿਆ, ਜਿਸ ਕਾਰਨ ਉਸ ਵਿੱਚ ਬੈਠੇ ਲੋਕਾਂ ਦੀ ਜਾਨ ਤੇ ਬਣ ਆਈ ਅਤੇ ਮੌਕੇ ਤੇ ਹਫੜਾ-ਦਫੜੀ ਮਚ ਗਈ। ਕਰੀਬ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਪੰਗੂੜੇ ਨੂੰ ਠੀਕ ਕੀਤਾ ਗਿਆ ਅਤੇ ਅੰਦਰ ਫਸੇ ਲੋਕਾਂ ਨੂੰ ਸਹੀ ਸਲਾਮਤ ਥੱਲੇ ਉਤਾਰ ਲਿਆ ਗਿਆ।
ਇਹ ਵੀ ਪੜ੍ਹੋ : ਜੈਪੁਰ ‘ਚ ਕਾਰ ਨੇ ਬਾਈਕ ਸਵਾਰ ਪਤੀ-ਪਤਨੀ ਨੂੰ ਮਾ/ਰੀ ਟੱ/ਕਰ, ਜੋੜੇ ਦੀ ਹਾਲਤ ਗੰਭੀਰ, ਡ੍ਰਾਈਵਰ ਫਰਾਰ
ਘਟਨਾ ਤੋਂ ਬਾਅਦ ਮੇਲੇ ਵਿੱਚ ਆਏ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਲੇ ਵਿੱਚ ਲੱਗੇ ਝੂਲਿਆਂ ਅਤੇ ਪੰਗੂੜਿਆਂ ਦੀ ਪੂਰੀ ਜਾਂਚ ਕਰਵਾਈ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










