ਮੋਗਾ ਵਿਚ ਕਾਲੇ ਰੰਗ ਦੀ ਪੁਰਾਣੀ ਸਕਾਰਪੀਓ ਦੇ ਵਿਚ ਆਏ ਹਮਲਾਵਰਾਂ ਨੇ ਕੁਝ ਮੁੰਡਿਆਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਹੈ ਤੇ ਇਕ ਤੋਂ ਬਾਅਦ ਇਕ ਗੋਲੀ ਦੀ ਗੂੰਜ ਨਾਲ ਪੂਰਾ ਇਲਾਕਾ ਦਹਿਸ਼ਤ ਨਾਲ ਦਹਿਲ ਗਿਆ ਹੈ। ਦੁਕਾਨ ਦੇ ਬਾਹਰ 4 ਤੋਂ 5 ਨੌਜਵਾਨ ਕਾਲੀ ਸਕਾਰਪੀਓ ਵਿਚ ਸਵਾਰ ਹੋ ਕੇ ਆਏ ਤੇ ਉਨ੍ਹਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਹਨ। ਇਸ ਘਟਨਾ ਵਿਚ 5 ਨੌਜਵਾਨ ਗੋਲੀ ਲੱਗਣ ਕਰਕੇ ਜ਼ਖਮੀ ਵੀ ਹੋਏ ਹਨ ਜਦਕਿ ਇਕ ਹੋਰ ਨੌਜਵਾਨ ਨੂੰ ਗੋਲੀ ਦੇ ਛੱਲੇ ਲੱਗਣ ਦੀ ਖਬਰ ਵੀ ਸਾਹਮਣੇ ਆਈ ਹੈ। ਜ਼ਖਮੀਆਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਕ ਨੌਜਵਾਨ ਦੇ ਸਿਰ, 2 ਦੇ ਪੇਟ ਤੇ ਇਕ ਨੌਜਵਾਨ ਦੀ ਬਾਂਹ ਵਿਚ ਗੋਲੀ ਲੱਗੀ ਹੈ। ਜ਼ਖਮੀ ਨੌਜਵਾਨ ਹਸਪਤਾਲ ਵਿਚ ਭਰਤੀ ਹਨ। ਪੁਰਾਣੀ ਰੰਜਿਸ਼ ਨਾਲ ਜੁੜਿਆ ਮਾਮਲਾ ਦੱਸਿਆ ਜਾ ਰਿਹਾ ਹੈ। ਜਦਕਿ ਘਟਨਾ ਦੇ ਅਸਲ ਕਾਰਨਾਂ ਦੀ ਸੱਚਾਈ ਜਾਂਚ ਦੇ ਬਾਅਦ ਹੀ ਸਾਹਮਣੇ ਆ ਸਕੇਗੀ।
ਇਹ ਵੀ ਪੜ੍ਹੋ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ PM ਮੋਦੀ ਦੇ ਪਿਤਾ ਬਾਰੇ ਕੀਤੀ ਗਈ ਟਿੱਪਣੀ ਦਾ ਅਮਿਤ ਸ਼ਾਹ ਤੇ ਰਵਨੀਤ ਬਿੱਟੂ ਵੱਲੋਂ ਵਿਰੋਧ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਲੇ-ਦੁਆਲੇ ਲੱਗੇ CCTV ਫੁਟੇ ਖੰਗਾਲੀ ਜਾ ਰਹੀ ਹੈ ਤੇ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਸੱਦਿਆ ਗਿਆ ਹੈ। ਮੋਗਾ ਦੇ SSP ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮੋਗਾ ਦੇ ਅੰਗਦਪੁਰਾ ਮੁਹੱਲਾ ਵਿਚ ਫਾਇਰਿੰਗ ਦੀ ਸੂਚਨਾ ਮਿਲਣ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈਆਂ। ਪੁਰਾਣੀ ਸਕਾਰਪੀਓ ਕਾਰ ਵਿਚ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੀੜਤ ਪਰਿਵਾਰ ਵੱਲੋਂ ਕੁਝ ਵਿਅਕਤੀਆਂ ਦੇ ਨਾਂ ਵੀ ਦੱਸੇ ਗਏ ਹਨ ਤੇ ਪੁਲਿਸ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








