NEET ਪੇਪਰ ਲੀਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਇਹ ਦੁਖ ਵਾਲੀ ਗੱਲ ਹੈ ਕਿ ਪੇਪਰ ਲੀਕ ਦੇ ਪਿਛਲੇ ਮਾਮਲਿਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ ਹੈ। ਅਦਾਲਤ ਨੇ ਇਹ ਟਿੱਪਣੀ ਨੈਸ਼ਨਲ ਟੈਸਟਿੰਗ ਏਜੰਸੀ (NTA), ਜੋ ਕਿ ਕੇਂਦਰ ਸਰਕਾਰ ਵੱਲੋਂ ਸੰਚਾਲਿਤ ਸੰਸਥਾ ਹੈ ਜੋ NEET ਅਤੇ ਹੋਰ ਪ੍ਰਵੇਸ਼ ਪ੍ਰੀਖਿਆਵਾਂ ਦਾ ਆਯੋਜਨ ਕਰਦੀ ਹੈ, ਦੇ ਖਿਲਾਫ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ।
ਅਦਾਲਤ ਨੇ NEET-UG 2026 ਪ੍ਰੀਖਿਆ ਵਿੱਚ ਪੇਪਰ ਲੀਕ ਹੋਣ ਸੰਬੰਧੀ ਦਾਇਰ ਪਟੀਸ਼ਨਾਂ ‘ਤੇ ਕੇਂਦਰ ਅਤੇ ਸਿੱਖਿਆ ਮੰਤਰਾਲੇ ਨੂੰ ਨੋਟਿਸ ਜਾਰੀ ਕੀਤੇ। ਅਦਾਲਤ ਨੇ NTA ਤੋਂ ਇਹ ਵੀ ਜਵਾਬ ਮੰਗਿਆ ਕਿ ਨਿਗਰਾਨੀ ਕਮੇਟੀ ਦਾ ਕੀ ਹੋਇਆ ਜੋ ਉਸ ਦੇ ਪਿਛਲੇ ਹੁਕਮਾਂ ਮੁਤਾਬਕ ਬਣਾਈ ਜਾਣੀ ਚਾਹੀਦੀ ਸੀ।

ਅਦਾਲਤ NTA ਦੀ ਥਾਂ ਲੈਣ ਅਤੇ ਨਿਆਂਇਕ ਤੌਰ ‘ਤੇ ਨਿਗਰਾਨੀ ਕੀਤੀ ਜਾਣ ਵਾਲੀ ਮੁੜ ਪ੍ਰੀਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ। ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (FAIMA) ਨੇ NEET-UG 2026 ਪ੍ਰੀਖਿਆ ਕਰਵਾਉਣ ਵਿੱਚ NTA ਦੀ ਕਥਿਤ ਪ੍ਰਣਾਲੀਗਤ ਅਸਫਲਤਾ ਨੂੰ ਚੁਣੌਤੀ ਦਿੰਦੇ ਹੋਏ ਅਦਾਲਤ ਦਾ ਰੁਕ ਕੀਤਾ ਸੀ।
ਇਹ ਵੀ ਪੜ੍ਹੋ : ਕਾਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਵਾਲੇ ਘਰ ‘ਤੇ ਹੋਈ ਫਾਇਰਿੰਗ? ਪੁਲਿਸ ਨੇ ਦੱਸੀ ਸੱਚਾਈ
ਵਕੀਲ ਤਨਵੀ ਦੂਬੇ ਰਾਹੀਂ ਦਾਇਰ ਕੀਤੀ ਗਈ ਇਹ ਪਟੀਸ਼ਨ NTA ਦੀ ਥਾਂ ਲੈਣ ਜਾਂ ਬੁਨਿਆਦੀ ਪੁਨਰਗਠਨ ਕਰਨ ਅਤੇ ਨਿਆਂਇਕ ਨਿਗਰਾਨੀ ਹੇਠ ਇੱਕ ਨਵੀਂ ਪ੍ਰੀਖਿਆ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਇਹ ਪਟੀਸ਼ਨ ਅਦਾਲਤ ਵਿਚ ਕੇਂਦਰ ਸਰਕਾਰ ਨੂੰ ਇਹ ਨਿਰਦੇਸ਼ ਦੇਣ ਲਈ ਮੰਗ ਕੀਤੀ ਗਈ ਕਿ ਉਹ NEET ਪ੍ਰੀਖਿਆਵਾਂ ਦੇ ਆਯੋਜਨ ਲਈ ਵੱਲੋਂ ਕੇਂਦਰ ਸਰਕਾਰ ਨੂੰ NTA ਦੀ ਥਾਂ ਕਿਸੇ ਹੋਰ ਮਜ਼ਬੂਤ, ਤਕਨੀਕੀ ਤੌਰ ‘ਤੇ ਉੱਨਤ ਅਤੇ ਖੁਦਮੁਖਤਿਆਰ ਸੰਸਥਾ ਨੂੰ ਨਿਯੁਕਤ ਕਰੇ।
ਇਹ ਪਟੀਸ਼ਨ NTA ਵੱਲੋਂ 3 ਮਈ ਨੂੰ ਹੋਈ NEET-UG 2026 ਪ੍ਰੀਖਿਆ ਰੱਦ ਕਰਨ ਤੋਂ ਕੁਝ ਦਿਨ ਬਾਅਦ ਦਾਇਰ ਕੀਤੀ ਗਈ ਸੀ। ਕੇਂਦਰ ਸਰਕਾਰ ਨੇ ਮਾਮਲੇ ਦੀ ਜਾਂਚ CBI ਨੂੰ ਸੌਂਪ ਦਿੱਤੀ ਹੈ।
ਇਹ ਪਟੀਸ਼ਨ ਸੁਪਰੀਮ ਕੋਰਟ ਦੇ ਇੱਕ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਇੱਕ ਸਾਈਬਰ ਸੁਰੱਖਿਆ ਮਾਹਰ ਅਤੇ ਇੱਕ ਫੋਰੈਂਸਿਕ ਵਿਗਿਆਨੀ ਸਮੇਤ ਇੱਕ ਉੱਚ-ਪੱਧਰੀ ਨਿਗਰਾਨੀ ਕਮੇਟੀ ਦੇ ਗਠਨ ਦੀ ਵੀ ਮੰਗ ਕਰਦੀ ਹੈ, ਜੋ NEET-UG 2026 ਦੇ ਮੁੜ ਸੰਚਾਲਨ ਦੀ ਨਿਗਰਾਨੀ ਕਰੇ ਜਦੋਂ ਤੱਕ ਇੱਕ ਨਵੀਂ, ਸੁਤੰਤਰ ਪ੍ਰੀਖਿਆ ਸੰਸਥਾ ਰਸਮੀ ਤੌਰ ‘ਤੇ ਗਠਿਤ ਨਹੀਂ ਹੋ ਜਾਂਦੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










