25 ਜੂਨ ਤੋਂ ਸ਼ੁਰੂ ਹੋਏ ਨੌਤਪਾ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਨੌਤਪਾ ਦੀ ਸ਼ੁਰੂਆਤ ਨਾਲ ਹੀ ਦੇਸ਼ ਦੇ ਕਈ ਰਾਜਾਂ ਵਿਚ ਭਿਆਨਕ ਗਰਮੀ ਨੇ ਲੋਕਾਂ ਦੀਆਂ ਮੁਸਕਲਾਂ ਵਧਾ ਦਿੱਤੀਆਂ ਹਨ। ਸਵੇਰ ਤੋਂ ਹੀ ਤੇਜ ਧੁੱਪ ਅਤੇ ਗਰਮ ਹਵਾਵਾਂ ਤਾਪਮਾਨ ਨੂੰ ਵਧਾ ਰਹੀਆਂ ਹਨ। ਤਾਪਮਾਨ ਲਗਾਤਾਰ ਵਧਣ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
ਜਨਤਾ ਨੂੰ ਅਪੀਲ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਲੋੜੀਂਦੀ ਮਾਤਰਾ ਵਿਚ ਪਾਣੀ ਪੀਓ, ਬਾਹਰ ਜਾਂਦੇ ਸਮੇਂ ਆਪਣੇ ਨਾਲ ਪਾਣੀ ਰੱਖੋ ਅਤੇ ਦੂਜਿਆਂ ਨੂੰ ਵੀ ਪਾਣੀ ਪਿਲਾਓ; ਅਜਿਹੀ ਭਲਾਈ ਦੀ ਭਾਵਨਾ ਦਾ ਬਹੁਤ ਮਹੱਤਵ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੱਚੇ, ਬਜ਼ੁਰਗ ਅਤੇ ਬਾਹਰ ਕੰਮ ਕਰਨ ਵਾਲੇ ਲੋਕ ਤੇਜ਼ ਗਰਮੀ ਵਿੱਚ ਖਾਸ ਤੌਰ ‘ਤੇ ਅਸੁਰੱਖਿਅਤ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਗਰਮੀ ਨਾਲ ਹੋਣ ਵਾਲੀ ਥਕਾਵਟ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ‘ਤੇ ਪੋਸਟ ਕੀਤਾ, “ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਇਸ ਦੇ ਨਾਲ ਹੀ, ਰੋਜ਼ਾਨਾ ਜਿੰਦਗੀ ਵਿੱਚ ਗਰਮੀ ਕਾਰਨ ਹੋਣ ਵਾਲੀਆਂ ਕਈ ਮੁਸ਼ਕਲਾਂ ਵੀ ਵਧ ਰਹੀਆਂ ਹਨ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਸਾਵਧਾਨੀ ਵਰਤਣ ਦੀ ਤਾਕੀਦ ਕਰਦਾ ਹਾਂ। ਕਿਰਪਾ ਕਰਕੇ ਆਪਣੇ ਆਪ ਨੂੰ ਹਾਈਡ੍ਰੇਟ ਰੱਖੋ ਅਤੇ ਘਰੋਂ ਨਿਕਲਦੇ ਸਮੇਂ ਆਪਣੇ ਨਾਲ ਪਾਣੀ ਲੈ ਕੇ ਜਾਓ।”
ਉਨ੍ਹਾਂ ਕਿਹਾ ਕਿ “ਅਜਿਹੇ ਮੌਸਮ ਵਿੱਚ ਤੁਹਾਡੀ ਸੰਵੇਦਨਸ਼ੀਲਤਾ ਵੀ ਇੱਕ ਵੱਡਾ ਸਹਾਰਾ ਬਣ ਜਾਂਦੀ ਹੈ।” ਜੇ ਸੰਭਵ ਹੋਵੇ ਤਾਂ ਕਿਰਪਾ ਕਰਕੇ ਪਿਆਸੇ ਵਿਅਕਤੀ ਨੂੰ ਇੱਕ ਗਿਲਾਸ ਪਾਣੀ ਜਰੂਰ ਦਿਓ। ਮੈਂ ਉਨ੍ਹਾਂ ਲੋਕਾਂ ਦੀ ਵੀ ਪ੍ਰਸ਼ੰਸਾ ਵੀ ਪ੍ਰਸ਼ੰਸਾ ਕਰਾਂਗਾ ਜੋ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਘੜਿਆਂ ਵਿੱਚ ਪਾਣੀ ਰੱਖਦੇ ਹਨ ਤਾਂ ਜੋ ਕੋਈ ਵੀ ਉਨ੍ਹਾਂ ਤੋਂ ਪੀ ਸਕੇ।
ਇੱਕ ਹੋਰ ਪੋਸਟ ਵਿੱਚ ਉਨ੍ਹਾਂ ਲਿਖਿਆ, “ਜਦੋਂ ਵੀ ਸੰਭਵ ਹੋਵੇ, ਆਪਣੇ ਮਾਪਿਆਂ, ਦਾਦਾ-ਦਾਦੀ ਅਤੇ ਹੋਰ ਅਜ਼ੀਜ਼ਾਂ ਨੂੰ ਉਨ੍ਹਾਂ ਦਾ ਹਾਲ-ਚਾਲ ਜਰੂਰ ਪੁੱਛੋ। ਉਨ੍ਹਾਂ ਨੂੰ ਬਹੁਤ ਸਾਰਾ ਪਾਣੀ ਪੀਣ, ਦੁਪਹਿਰ ਦੀ ਤੇਜ਼ ਧੁੱਪ ਵਿੱਚ ਬਾਹਰ ਜਾਣ ਤੋਂ ਬਚਣ ਅਤੇ ਜਿੰਨਾ ਹੋ ਸਕੇ ਆਰਾਮ ਕਰਨ ਦੀ ਸਲਾਹ ਦਿਓ।”
ਇਹ ਵੀ ਪੜ੍ਹੋ : Honey Singh ਨੂੰ BJP ਨੇਤਾ ਵੱਲੋਂ ਨਸ਼ਾ ਖਾਤਮਾ ਮੁਹਿੰਮ ਦਾ ਮੋਹਰੀ ਬਣਾਉਣ ‘ਤੇ ਭੜਕੇ ਜਸਬੀਰ ਜੱਸੀ
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਲਿਖਿਆ ਕਿ “ਇਸ ਭਿਆਨਕ ਗਰਮੀ ਵਿੱਚ, ਸਾਨੂੰ ਆਪਣੇ ਆਲੇ-ਦੁਆਲੇ ਦੇ ਜਾਨਵਰਾਂ ਅਤੇ ਪੰਛੀਆਂ ਨੂੰ ਨਹੀਂ ਭੁੱਲਣਾ ਚਾਹੀਦਾ। ਆਪਣੇ ਘਰ, ਬਾਲਕਨੀ, ਛੱਤ, ਦੁਕਾਨ ਜਾਂ ਦਫਤਰ ਦੇ ਬਾਹਰ ਪਾਣੀ ਦਾ ਇੱਕ ਛੋਟਾ ਜਿਹਾ ਬਰਤਨ ਰੱਖਣਾ ਵੀ ਪਿਆਸੇ ਪੰਛੀ ਲਈ ਜੀਵਨ ਬਚਾਉਣ ਵਾਲਾ ਹੋ ਸਕਦਾ ਹੈ। ਆਓ ਇਨ੍ਹਾਂ ਮੁਸ਼ਕਲ ਦਿਨਾਂ ਦੌਰਾਨ ਇੱਕ-ਦੂਜੇ ਦੀ ਪੂਰੀ ਸੰਵੇਦਨਸ਼ੀਲਤਾ ਅਤੇ ਹਮਦਰਦੀ ਨਾਲ ਦੇਖਭਾਲ ਕਰੀਏ।”
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










