ਸਨਰਾਈਜਰਸ ਹੈਦਰਾਬਾਦ IPL 2026 ਤੋਂ ਬਾਹਰ ਹੋ ਗਈ ਹੈ। ਟੀਮ ਨੂੰ ਐਲਿਮਿਨੇਟਰ ਵਿਚ ਰਾਜਸਥਾਨ ਰਾਇਲਸ ਨੇ 47 ਦੌੜਾਂ ਤੋਂ ਹਰਾ ਦਿੱਤਾ। ਕਵਾਲੀਫਾਇਰ-2 ਵਿਚ 29 ਮਈ ਨੂੰ ਰਾਜਸਥਾਨ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਚ ਗੁਜਰਾਤ ਟਾਇਟਨਸ ਨਾਲ ਹੋਵੇਗਾ। ਇਸ ਮੈਚ ਨੂੰ ਜਿੱਤਣ ਵਾਲੀ ਟੀਮ 31 ਮਈ ਨੂੰ ਅਹਿਮਦਾਬਾਦ ਵਿਚ ਰਾਇਲ ਚੈਲੇਂਜਰਸ ਬੇਂਗਲੁਰੂ ਦੇ ਨਾਲ ਫਾਈਨਲ ਖੇਡੇਗੀ। ਬੁੱਧਵਾਰ ਨੂੰ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਵਿਚ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 8 ਵਿਕਟਾਂ ‘ਤੇ 243 ਦੌੜਾਂ ਬਣਾਈਆਂ। ਜਵਾਬ ਵਿਚ ਹੈਦਰਾਬਾਦ 19.2 ਓਵਰਾਂ ਵਿਚ 196 ਦੌੜਾਂ ‘ਤੇ ਆਲਆਊਟ ਹੋ ਗਈ।
244 ਦੌੜਾਂ ਦੇ ਟਾਰਗੈੱਟ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਜੋਫਰਾ ਆਰਚਰ ਨੇ ਪਹਿਲੇ ਹੀ ਓਵਰ ਵਿਚ ਅਭਿਸ਼ੇਕ ਸ਼ਰਮਾ ਨੂੰ ਜ਼ੀਰੋ ‘ਤੇ ਆਊਟ ਕਰ ਦਿੱਤਾ, ਫਿਰ ਈਸ਼ਾਨ ਕਿਸ਼ਨ (33) ਤੇ ਟ੍ਰੈਵਿਸ ਹੇਡ (17) ਨੂੰ ਵੀ ਪਵੇਲੀਅਨ ਭੇਜ ਕੇ ਮੈਚ ਦਾ ਰੁਖ਼ ਬਦਲ ਦਿੱਤਾ। ਇਸ ਦੇ ਨਾਲ ਨਿਤਿਸ਼ ਰੈੱਡੀ ਨੇ 38 ਤੇ ਸਲਿਲ ਅਰੋੜਾ ਨੇ 35 ਦੌੜਾਂ ਬਣਾ ਕੇ ਸੰਘਰਸ਼ ਜ਼ਰੂਰ ਕੀਤਾ ਪਰ ਟੀਮ 19.2 ਓਵਰਾਂ ਵਿਚ 196 ਦੌੜਾਂ ‘ਤੇ ਹੀ ਸਿਮਟ ਗਈ।
ਰਾਜਸਥਾਨ ਦੀ ਗੇਂਦਬਾਜ਼ੀ ਵਿਚ ਆਰਚਰ ਸਭ ਤੋਂ ਸਫਲ ਰਹੇ। ਉਨ੍ਹਾਂ ਨੇ 4 ਓਵਰਾਂ ਵਿਚ 58 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਨਾਂਦ੍ਰੇ ਬਰਗਰ, ਰਵਿੰਦਰ ਜਡੇਜਾ ਤੇ ਸੁਸ਼ਾਂਤ ਮਿਸ਼ਰਾ ਨੇ 2-2 ਵਿਕਟਾਂ ਲਈਆਂ ਜਦੋਂ ਕਿ ਯਸ਼ ਪੁੰਜਾ ਨੇ ਇਕ ਵਿਕਟ ਲਈ। ਇਸ ਤੋਂ ਪਹਿਲਾਂ ਰਾਜਸਥਾਨ ਨੂੰ ਵੈਭਵ ਸੂਰਯਵੰਸ਼ੀ ਤੇ ਯਸ਼ਸਵੀ ਜਾਇਸਵਾਲ ਨੇ ਸ਼ਾਨਦਾਰ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਵਾਂ ਨੇ ਪਹਿਲੇ ਵਿਕਟ ਲਈ ਸਿਰਫ 7.6 ਓਵਰ ਵਿਚ 125 ਦੌੜਾਂ ਜੋੜੀਆਂ। ਸੂਰਯਵੰਸ਼ੀ ਨੇ 29 ਗੇਂਦਾਂ ਵਿਚ 97 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ 5 ਚੌਕੇ ਤੇ 12 ਛੱਕੇ ਸ਼ਾਮਲ ਹਨ।
ਇਹ ਵੀ ਪੜ੍ਹੋ : ਸਵਾਤੀ ਮਾਲੀਵਾਲ ਨੂੰ ਮੋਗਾ ਕੋਰਟ ‘ਚ ਪੇਸ਼ ਹੋਣ ਦੇ ਹੁਕਮ, ਪੰਜਾਬ ਦੇ ਵਿਧਾਇਕਾਂ ਲਈ ਭੇਡਾਂ-ਬੱਕਰੀਆਂ ਵਾਲਾ ਦਿੱਤਾ ਸੀ ਬਿਆਨ
ਦੂਜੇ ਪਾਸੇ ਜਾਇਸਵਾਲ ਨੇ 29 ਦੌੜਾਂ ਬਣਾਈਆਂ। ਇਸ ਦੇ ਬਾਅਦ ਧਰੁਵ ਜੁਰੇਲ ਨੇ 21 ਗੇਂਦਾਂ ਵਿਚ 50 ਦੌੜਾਂ ਬਣਾਈਆਂ ਜਦੋਂ ਕਿ ਕਪਤਾਨ ਰਿਆਨ ਪਰਾਗ ਨੇ 12 ਗੇਂਦਾਂ ਵਿਚ 26 ਦੌੜਾਂ ਦੀ ਪਾਰੀ ਖੇਡੀ। ਅੰਤ ਵਿਚ ਰਵਿੰਦਰ ਜਡੇਜਾ ਨੇ 12 ਦੌੜਾਂ ਬਣਾ ਕੇ ਨਾਟਆਊਟ ਪਰਤੇ। ਹੈਦਰਾਬਾਦ ਵੱਲੋਂ ਪ੍ਰਫੁਲ ਹਿੰਗੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ 4 ਓਵਰਾਂ ਵਿਚ 54 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਈਸ਼ਾਨ ਮਲਿੰਗਾ, ਸ਼ਿਵਾਂਗ ਕੁਮਾਰ ਤੇ ਨਿਤੀਸ਼ ਰੈੱਡੀ ਨੇ 1-1 ਵਿਕਟ ਲਈ। ਹਾਲਾਂਕਿ ਕਪਤਾ ਪੈਟ ਕਮਿੰਸ ਕਾਫੀ ਮਹਿੰਗੇ ਸਾਬਤ ਹੋਏ। ਉਨ੍ਹਾਂ ਨੇ 4 ਓਵਰਾਂ ਵਿਚ 64 ਦੌੜਾਂ ਦਿੱਤੀਆਂ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










