ਭਾਜਪਾ ਆਗੂ ਸਵਾਤੀ ਮਾਲੀਵਾਲ ਦੀਆਂ ਮੁਸ਼ਕਲਾਂ ਵਧਦੀਆਂ ਦਿਖ ਰਹੀਆਂ ਹਨ। ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਹੈ। ਮਾਨਹਾਣੀ ਕੇਸ ਵਿਚ ਉਨ੍ਹਾਂ ਨੂੰ ਮੋਗਾ ਕੋਰਟ ਵਿਚ 10 ਜੂਨ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਦੱਸ ਦੇਈਏ ਕਿ BJP ਸਾਂਸਦ ਸਵਾਤੀ ਮਾਲੀਵਾਰ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲੈ ਕੇ ਭੇਡਾਂ-ਬੱਕਰੀਆਂ ਵਾਲਾ ਬਿਆਨ ਦਿੱਤਾ ਸੀ, ਜਿਸ ਲਈ ਉਨ੍ਹਾਂ ਖਿਲਾਫ ਮੋਗਾ ਵਿਚ ਮਾਨਹਾਣੀ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਮੋਗਾ ਵਿਚ ਆਪ ਆਗੂ ਅਮਨਦੀਪ ਅਰੋੜਾ ਵੱਲੋਂ ਕੀਤੀ ਗਈ।
ਇਹ ਵੀ ਪੜ੍ਹੋ : ਸਾਬਕਾ CM ਕੈਪਟਨ ਅਮਰਿੰਦਰ ਦੇ ਚਚੇਰੇ ਭਰਾ ਦਾ ਹੋਇਆ ਦੇਹਾਂਤ, 5 ਵਾਰ ਦੇ ਓਲੰਪੀਅਨ ਸਨ ਰਾਜਾ ਰਣਧੀਰ ਸਿੰਘ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ CM ਮਾਨ ਆਪਣੇ ਵਿਧਾਇਕਾਂ ਨੂੰ ਲੈ ਕੇ ਰਾਸ਼ਟਰਪਤੀ ਨੂੰ ਮਿਲਣ ਲਈ ਦਿੱਲੀ ਪਹੁੰਚੇ ਸਨ ਤੇ ਇਸ ਦੌਰਾਨ ਸੀਐੱਮ ਵਲੋਂ ਵੱਡੀ ਗਿਣਤੀ ਵਿਚ ਵਿਧਾਇਕ ਹੋਣ ਦੀ ਗੱਲ ਆਖੀ ਸੀ। ਇਸ ਮੌਕੇ ਭਾਜਪਾ ਸਾਂਸਦ ਨੇ ਵਿਧਾਇਕਾਂ ਨੂੰ ਭੇਡਾਂ-ਬੱਕਰੀਆਂ ਕਰਦੇ ਹੋਏ ਟਿੱਪਣੀ ਕੀਤੀ ਸੀ ਕਿ ਇਹ ਵਿਧਾਇਕ ਬਿਨਾਂ ਸੋਚੇ ਸਮਝੇ ਮੁੱਖ ਮੰਤਰੀ ਨਾਲ ਤੁਰ ਪੈਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










