ਲੁਧਿਆਣਾ ਦੇ ਇੱਕ ਬੰਦੇ ਦੀ ਕਿਸਮਤ ਚਾਰ ਘੰਟਿਆਂ ਵਿਚ ਚਮਕ ਗਈ। ਉਹ ਫੈਕਟਰੀ ਵਿਚ ਰੋਜਾਨਾ ਲਗਭਗ 12 ਘੰਟੇ ਕੱਪੜਿਆਂ ਦੀ ਸਿਲਾਈ ਦਾ ਕੰਮ ਕਰਦਾ ਸੀ। ਉਹ ਪਿਛਲੇ 10 ਸਾਲਾਂ ਤੋਂ ਲਗਾਤਾਰ ਲਾਟਰੀ ਟਿਕਟ ਖਰੀਦ ਰਿਹਾ ਸੀ।
ਲੰਬੇ ਇੰਤਜ਼ਾਰ ਅਤੇ ਉਮੀਦ ਤੋਂ ਬਾਅਦ ਉਸਦੀ ਕਿਸਮਤ ਆਖਰਕਾਰ ਬਦਲ ਗਈ, ਜਿਸ ਨਾਲ ਉਹ ਕਰੋੜਪਤੀ ਬਣ ਗਿਆ। ਉਸ ਨੇ ਦੁਪਹਿਰ 2 ਵਜੇ 500 ਰੁਪਏ ਦਾ ਟਿਕਟ ਖਰੀਦਿਆ ਅਤੇ ਸ਼ਾਮ 6 ਵਜੇ ਦੇ ਕਰੀਬ, ਉਸ ਨੇ 3 ਕਰੋੜ ਰੁਪਏ ਦਾ ਬੰਪਰ ਜੈਕਪਾਟ ਜਿੱਤਿਆ।
ਇਸ ਵੱਡੀ ਜਿੱਤ ਤੋਂ ਬਾਅਦ ਪਰਿਵਾਰ ਬਹੁਤ ਖੁਸ਼ ਹੈ। ਉਹ ਬਹੁਤ ਸਾਦਾ ਜੀਵਨ ਬਤੀਤ ਕਰਦਾ ਸੀ, ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਸਖ਼ਤ ਮਿਹਨਤ ਕਰਦਾ ਸੀ। ਹੁਣ, ਇੱਕ ਟਿਕਟ ਨੇ ਉਸਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਉਹ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਪਰ ਲਗਭਗ 25 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਿਹਾ ਹੈ।

ਰਿਪੋਰਟਾਂ ਮੁਤਾਬਕ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਦਿਨੇਸ਼ ਕੁਸ਼ਵਾਹਾ (43) ਨੇ ਸਿੱਕਮ ਸਟੇਟ ਲਾਟਰੀ ਵਿੱਚ 3 ਕਰੋੜ ਰੁਪਏ ਦਾ ਬੰਪਰ ਇਨਾਮ ਜਿੱਤਿਆ ਹੈ। ਸਿਕਿੱਮ ਸਟੇਟ ਲਾਟਰੀ ਡਰਾਅ 16 ਮਈ ਨੂੰ ਹੋਇਆ ਸੀ ਅਤੇ ਦਿਨੇਸ਼ ਲਾਟਰੀ ਟਿਕਟ ‘ਤੇ ਪਹਿਲਾ ਇਨਾਮ ਜਿੱਤਿਆ। ਉਸ ਨੇ ਇਹ ਟਿਕਟ 500 ਰੁਪਏ ਵਿੱਚ ਲੁਧਿਆਣਾ ਦੇ ਘੰਟਾ ਘਰ ਚੌਕ ‘ਤੇ ਸਥਿਤ ਭਨੋਟ ਐਂਟਰਪ੍ਰਾਈਜ਼ਿਜ਼ ਆਊਟਲੈੱਟ ਤੋਂ ਖਰੀਦੀ ਸੀ।
ਇਨਾਮ ਜਿੱਤਣ ਤੋਂ ਬਾਅਦ ਜਦੋਂ ਦਿਨੇਸ਼ ਆਪਣੀ ਜੇਤੂ ਟਿਕਟ ਲੈ ਕੇ ਲਾਟਰੀ ਸੈਂਟਰ ਪਹੁੰਚਿਆ ਤਾਂ ਉਸਦਾ ਸਵਾਗਤ ਢੋਲ ਅਤੇ ਫੁੱਲਾਂ ਦੇ ਹਾਰਾਂ ਨਾਲ ਕੀਤਾ ਗਿਆ। ਆਊਟਲੈੱਟ ਆਪਰੇਟਰ ਨੇ ਦੱਸਿਆ ਕਿ ਇਨਾਮ ਪ੍ਰਾਪਤ ਕਰਨ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਅਤੇ ਕਾਨੂੰਨੀ ਪ੍ਰਕਿਰਿਆਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਅਜੈ ਸਿੰਘ ਧਾਲੀਵਾਲ ਨੇ ਰਚਿਆ ਇਤਿਹਾਸ, ਮਾਊਂਟ ਐਵਰੈਸਟ ਦੀ ਚੜ੍ਹਾਈ ਕਰਨ ਵਾਲੇ ਬਣੇ ਪਹਿਲੇ ਕੈਨੇਡੀਅਨ ਪੰਜਾਬੀ
ਦਿਨੇਸ਼ ਕੁਸ਼ਵਾਹਾ ਨੇ ਦੱਸਿਆ ਕਿ ਉਹ ਲੁਧਿਆਣਾ ਦੀ ਇੱਕ ਸਥਾਨਕ ਫੈਕਟਰੀ ਵਿੱਚ ਇੱਕ ਦਰਜ਼ੀ ਵਜੋਂ ਦਿਨ ਵਿੱਚ 12 ਘੰਟੇ ਕੰਮ ਕਰਦਾ ਸੀ। ਉਸ ਪਰਿਵਾਰ ਵਿਚ ਉਸ ਦੀ ਪਤਨੀ ਅਤੇ ਤਿੰਨ ਬੱਚੇ ਹਨ। ਉਸਨੇ ਕਿਹਾ ਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਇੰਨੀ ਵੱਡੀ ਰਕਮ ਜਿੱਤੇਗਾ। ਹੁਣ, ਉਹ ਆਪਣੇ ਪਰਿਵਾਰ ਨਾਲ ਬੈਠ ਕੇ ਇਹ ਫੈਸਲਾ ਕਰੇਗਾ ਕਿ ਇਸ ਪੈਸੇ ਨੂੰ ਕਿੱਥੇ ਅਤੇ ਕਿਵੇਂ ਵਰਤਣਾ ਹੈ। ਉਸ ਨੇ ਕਿਹਾ ਕਿ ਇਹ ਇਨਾਮ ਉਸ ਦੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰੇਗਾ ਅਤੇ ਪਰਿਵਾਰ ਦੀਆਂ ਬਹੁਤ ਸਾਰੀਆਂ ਵਿੱਤੀ ਮੁਸ਼ਕਲਾਂ ਨੂੰ ਦੂਰ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










