ਕੈਨੇਡਾ ਦੇ ਓਨਟਾਰੀਓ ਦੇ ਬਰੈਂਪਟਨ ਤੋਂ ਪੰਜਾਬੀ ਮੂਲ ਦੇ ਕੈਨੇਡੀਅਨ ਅਜੈਪਾਲ ਸਿੰਘ ਧਾਲੀਵਾਲ, ਮਾਊਂਟ ਐਵਰੈਸਟ ਨੂੰ ਸਰ ਕਰਨ ਵਾਲੇ ਪਹਿਲੇ ਕੈਨੇਡੀਅਨ ਪੰਜਾਬੀ ਬਣ ਗਏ ਹਨ। ਉਹ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਤੋਂ ਲਗਭਗ ਜਾਨਲੇਵਾ ਉਤਰਦੇ ਹੋਏ ਬਚ ਗਏ। ਧਾਲੀਵਾਲ 20 ਮਈ ਨੂੰ 8,848.86 ਮੀਟਰ ਦੀ ਚੋਟੀ ‘ਤੇ ਪਹੁੰਚੇ, ਜੋ ਕਿ ਇੱਕ ਰਿਕਾਰਡ-ਤੋੜ ਦਿਨ ਦਾ ਹਿੱਸਾ ਸੀ ਜਦੋਂ ਨੇਪਾਲ ਵਾਲੇ ਪਾਸੇ ਤੋਂ 274 ਪਰਬਤਾਰੋਹੀਆਂ ਨੇ ਐਵਰੈਸਟ ‘ਤੇ ਚੜ੍ਹਾਈ ਕੀਤੀ ਸੀ। ਉਹ ਤੁਲਸੀ ਰੈੱਡੀ ਪਾਲਪੁਨੂਰੀ ਅਤੇ ਸੰਦੀਪ ਅਰੇ ਦੇ ਨਾਲ ਉਸ ਦਿਨ ਚੜ੍ਹਨ ਵਾਲੇ ਤਿੰਨ ਭਾਰਤੀਆਂ ਵਿੱਚੋਂ ਇੱਕ ਸੀ।
ਨੇਪਾਲ ਦੀ ਐਕਸਪੀਡੀਸ਼ਨ ਆਪਰੇਟਰਜ਼ ਐਸੋਸੀਏਸ਼ਨ ਨੇ ਚੰਗੇ ਮੌਸਮ ਕਾਰਨ ਇੱਕ ਦਿਨ ਵਿੱਚ 274 ਸਿਖਰਾਂ ‘ਤੇ ਚੜ੍ਹਨ ਦੇ ਰਿਕਾਰਡ ਦੀ ਪੁਸ਼ਟੀ ਕੀਤੀ। ਹਾਲਾਂਕਿ ਸਾਲਾਂ ਦੀ ਤਿਆਰੀ ਤੋਂ ਬਾਅਜ ਇਹ ਚੋਟੀ ਧਾਲੀਵਾਲ ਲਈ ਇੱਕ ਵੱਡੀ ਪਰਸਨਲ ਪ੍ਰਾਪਤੀ ਸੀ, ਪਰ 8,000 ਮੀਟਰ ਤੋਂ ਉੱਪਰ ‘ਡੈਥ ਜ਼ੋਨ’ ਵਿੱਚ ਉਤਰਨਾ ਜਾਨਲੇਵਾ ਸਾਬਤ ਹੋਇਆ।

ਉਨ੍ਹਾਂ ਦੇ ਦੋਸਤ ਮੋਹਨ ਪਾਲ ਰੰਧਾਵਾ ਵੱਲੋਂ ਸ਼ੇਅਰ ਕੀਤੇ ਗਏ ਫੇਸਬੁੱਕ ਪੋਸਟ ਮੁਤਾਬਕ ਧਾਲੀਵਾਲ ਆਪਣੇ ਸ਼ੇਰਪਾ ਗਾਈਡ ਦੇ ਛੱਡ ਦੇਣ ਤੋਂ ਬਾਅਦ ਆਕਸੀਜਨ ਦੀ ਸਪਲਾਈ ਬਹੁਤ ਘੱਟ ਹੋਣ ਕਰਕੇ ਹੇਠਾਂ ਉਤਰਦੇ ਹੋਏ ਫਸੇ ਰਹਿ ਗਏ ਸਨ। ਉਸੇ ਐਕਸਪੀਡੀਸ਼ਨ ਗਰੁੱਪ ਦੇ ਦੋ ਕਲਾਈਂਬਰ- ਸੰਦੀਪ ਅਰੇ ਤੇ ਅਰੁਣ ਤਿਵਾਰੀ- ਹੇਠਾਂ ਉਤਰਦੇ ਹੋਏ ਮਰ ਗਏ। ਰੰਧਾਵਾ ਨੇ ਲਿਖਿਆ- ਇਹ ਸਫਲਤਾ ਪੂਰੀ ਤਰ੍ਹਾਂ ਤੋਂ ਉਨ੍ਹਾਂ ਦ ਹੈ.. ਇਸ ਲਈ ਨਹੀਂ ਕਿ ਉਨ੍ਹਾਂ ਨੇ ਐਵਰੇਟ ‘ਤੇ ਚੜ੍ਹਾਈ ਕੀਤੀ। ਕਈ ਕਲਾਈਂਬਰ ਅਜਿਹਾ ਕਰਨ ਦਾ ਸੁਪਨਾ ਵੇਖਦੇ ਹਨ ਪਰ ਇਸ ਲਈ ਕਿ ਉਹ ਅਜਿਹੀ ਥਾਂ ਤੋਂ ਜਿਊਂਦੇ ਵਾਪਸ ਆਏ ਜਿਥੇ ਕੁਝ ਲੋਕ ਕਦੇ ਨਹੀਂ ਪਹੁੰਚ ਪਾਉਂਦੇ।”
ਬਰਫੀਲੀਆਂ ਹਵਾਵਾਂ, ਥਕਾਵਟ ਅਤੇ ਘੱਟ ਆਕਸੀਜਨ ਦੇ ਪੱਧਰਾਂ ਸਮੇਤ ਬਹੁਤ ਖਰਾਬ ਹਾਲਤ ਵਿਚ ਧਾਲੀਵਾਲ ਨੇ ਕਥਿਤ ਤੌਰ ‘ਤੇ ਆਪਣੀ ਸੇਫਟੀ ਬੈਲਟ ਦਾ ਇਸਤੇਮਾਲ ਕਰਕੇ ਖਤਰਨਾਕ ਬਰਫੀਲੀਆਂ ਢਲਾਨਾਂ ਤੋਂ ਫਿਸਲ ਕੇ ਖੁਦ ਨੂੰ ਹੇਠਾਂ ਉਤਾਰਿਆ। ਅਜਿਹੀ ਹੀ ਇੱਕ ਕੋਸ਼ਿਸ਼ ਦੌਰਾਨ, ਉਹ ਡਿੱਗ ਗਏ ਅਤੇ ਬੇਹੋਸ਼ ਹੋ ਗਏ। ਹਨੇਰੇ ਅਤੇ ਬਹੁਤ ਜਿਆਦਾ ਠੰਡ ਵਿੱਚ ਹੋਸ਼ ਆਉਣ ‘ਤੇ, ਉਨ੍ਹਾਂ ਨੇ ਆਪਣਾ ਹੈੱਡਲੈਂਪ ਚਾਲੂ ਕੀਤਾ ਅਤੇ ਮਦਦ ਲਈ ਸੰਕੇਤ ਦਿੱਤਾ। ਮਿੰਗਮਾ ਤਨਜੀ ਸ਼ੇਰਪਾ ਸਮੇਤ ਚਾਰ ਪਰਬਤਾਰੋਹੀਆਂ ਦੀ ਇੱਕ ਟੀਮ ਨੇ ਇਸ਼ਾਰਾ ਦੇਖਿਆ, ਆਕਸੀਜਨ ਸ਼ੇਅਰ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਹੇਠਾਂ ਉਤਰਨ ਵਿੱਚ ਮਦਦ ਕੀਤੀ।
ਇਹ ਵੀ ਪੜ੍ਹੋ : ਟ੍ਰੇਨ ‘ਚ ਯਾਤਰੀ ਕੋਲੋਂ ਮਿਲਿਆ 1.22 ਕਰੋੜ ਰੁ. ਨਾਲ ਭਰਿਆ ਬੈਗ, 5,000 ਰੁ. ‘ਚ ਕਰਨੀ ਸੀ ਕਰੋੜਾਂ ਦੀ ਡਿਲੀਵਰੀ
ਰੰਧਾਵਾ ਨੇ ਧਾਲੀਵਾਲ ਦੀ ਹਿੰਮਤ ਦਾ ਵਰਣਨ ਕਰਦੇ ਹੋਏ ਕਿਹਾ, “ਐਵਰੈਸਟ ਸਿਰਫ਼ ਉਨ੍ਹਾਂ ਦੇ ਸਰੀਰ ਦੀ ਟੈਸਟ ਨਹੀਂ ਸੀ। ਇਹ ਉਨ੍ਹਾਂ ਦੀ ਹਿੰਮਤ ਦਾ ਟੈਸਟ ਸੀ ਕਿ ਜਦੋਂ ਡਰ ਦੇ ਜਿੱਤਣ ਦਾ ਹਰ ਕਾਰਨ ਸੀ ਤਾਂ ਵੀ ਰਿਸਕ ਲੈਂਦੇ ਰਹੇ।” ਇੱਕ ਮਸ਼ਹੂਰ ਜੋਖਮ ਲੈਣ ਵਾਲੇ ਤੋਂ ਇੱਕ ਫੋਕਸਡ ਮਾਊਂਟੇਨੀਅਰ ਬਣਨ ਤੱਕ ਦੇ ਧਾਲੀਵਾਲ ਦੇ ਸਫਰ ਨੂੰ ਪੰਜਾਬੀ ਤੇ ਕੈਨੇਡਾਈ ਡਾਇਸਪੋਰਾ ਵਿਚ ਪੱਕੇ ਇਰਾਦੇ ਤੇ ਜਿੰਦਾ ਰਹਿਣ ਦੀ ਇੱਕ ਪ੍ਰੇਰਨਾਦਾਇਕ ਕਹਾਣੀ ਵਜੋਂ ਵਿਆਪਕ ਤੌਰ ‘ਤੇ ਸਾਂਝਾ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










