ਭਾਰਤੀ ਐਥਲੀਟ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ ਵਿੱਚ ਇੱਕ ਇਤਿਹਾਸਕ ਰਾਸ਼ਟਰੀ ਰਿਕਾਰਡ ਬਣਾਇਆ ਹੈ। ਉਸ ਨੂੰ ਭਾਰਤ ਦਾ “ਫਾਸਟੈਸਟ ਮੈਨ ਅਲਾਈਵ” ਕਿਹਾ ਜਾ ਰਿਹਾ ਹੈ। ਬਾਲੀਵੁੱਡ ਦਾ “ਖਿਲਾੜੀ” ਅਕਸ਼ੈ ਕੁਮਾਰ ਵੀ ਗੁਰਿੰਦਰਵੀਰ ਦੀ ਇਸ ਸ਼ਾਨਦਾਰ ਪ੍ਰਾਪਤੀ ਤੋਂ ਬਹੁਤ ਖੁਸ਼ ਹਨ। ਅਕਸ਼ੈ ਨੇ ਸੋਸ਼ਲ ਮੀਡੀਆ ‘ਤੇ ਇੱਕ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਨੌਜਵਾਨ ਐਥਲੀਟ ‘ਤੇ ਮਾਣ ਪ੍ਰਗਟ ਕੀਤਾ ਤੇ ਉਸ ਨੂੰ ਵਧਾਈ ਦਿੱਤੀ।
ਆਪਣੀ ਪੋਸਟ ਵਿੱਚ ਅਕਸ਼ੈ ਕੁਮਾਰ ਨੇ ਲਿਖਿਆ ਕਿ “ਗੁਰਿੰਦਰਵੀਰ ਸਿੰਘ ਬਾਰੇ ਪੜ੍ਹ ਰਿਹਾ ਸੀ ਕਿ ਜੋ ਭਾਰਤ ਦੇ ਸਭ ਤੋਂ ਤੇਜ ਜਿਊਂਦੇ ਵਿਅਕਤੀ ਬਣ ਗਏ ਹਨ ਤੇ ਮੈਂ ਸੀਰੀਅਸਲੀ ਕ੍ਰੇਜੀ ਹੋ ਗਿਆ ਹਾਂ। ਸਾਲਾਂ-ਸਾਲ ਤੱਕ ਅਸੀਂ ਵਿਦੇਸ਼ੀ ਐਥਲੀਟਸ ਨੂੰ 100 ਮੀਟਰ ਦੀ ਰੇਸ ਜਿੱਤ ਕੇ ਰਿਕਾਰਡਸ ਬਣਾਉਂਦੇ ਵੇਖਿਆ। ਉਦੋਂ ਸਾਰੇ ਕਹਿੰਦੇ ਸਨ ਕਿ ਇੰਡੀਅਨਸ ਤੋਂ ਨਹੀਂ ਹੋਵੇਗਾ। ਹੁਣ ਸਾਰੇ ਕਹਿ ਰਹੇ ਹਨ ਕਿ ਇਹ ਤਾਂ ਹੋਣਾ ਹੀ ਸੀ! ਬਹੁਤ ਮਾਣ ਹੋ ਰਿਹਾ ਹੈ ਤੁਹਾਡੇ ‘ਤੇ ਯੰਗਮੈਨ। ਇਸ ਕਰਕੇ ਤੇ ਜਿਆਦਾ ਮਾਣ ਹੋ ਰਿਹਾ ਹੈ ਕਿਉਂਕਿ ਤੁਮ ਆਰਮਡ ਫੋਰਸੇਜ (ਫੌਜ) ਤੋਂ ਹੋ, ਪੰਜਾਬੀਆਂ ਦ ਸ਼ਾਨ ਵੱਖਰੀ!”

ਦੱਸ ਦੇਈਏ ਗੁਰਿੰਦਰਵੀਰ ਨੇ ਰਾਂਚੀ ਵਿੱਚ 29ਵੇਂ ਰਾਸ਼ਟਰੀ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਮੁਕਾਬਲੇ ਵਿੱਚ ਆਪਣੀ ਦੌੜ ਪੂਰੀ ਕੀਤੀ, ਤਾਂ ਘੜੀ ਸਿਰਫ਼ 10.09 ਸਕਿੰਟ ‘ਤੇ ਰੁਕ ਗਈ। ਇਹ ਇੱਕ ਅਜਿਹਾ ਰਿਕਾਰਡ ਹੈ ਜੋ ਪਹਿਲਾਂ ਕਦੇ ਕਿਸੇ ਭਾਰਤੀ ਦੌੜਾਕ ਨੇ ਹਾਸਲ ਨਹੀਂ ਕੀਤਾ। ਗੁਰਿੰਦਰਵੀਰ ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ 10.1 ਸਕਿੰਟ ਤੋਂ ਘੱਟ ਸਮਾਂ ਕੱਢਣ ਵਾਲਾ ਪਹਿਲਾ ਭਾਰਤੀ ਐਥਲੀਟ ਬਣ ਗਿਆ।
ਇਹ ਵੀ ਪੜ੍ਹੋ : IPL ਫਾਈਨਲ ਤੋਂ ਪਹਿਲਾਂ BCCI ਦਾ ਵੱਡਾ ਐਕਸ਼ਨ, ਮੈਚਾਂ ਦੌਰਾਨ ਸਮਾਰਟ ਐਨਕਾਂ ‘ਤੇ ਲਗਾਈ ਪਾਬੰਦੀ
ਇਸ ਪ੍ਰਭਾਵਸ਼ਾਲੀ ਰਾਸ਼ਟਰੀ ਰਿਕਾਰਡ ਦੇ ਨਾਲ, 25 ਸਾਲਾ ਗੁਰਿੰਦਰਵੀਰ ਨੇ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ। ਇਸ ਇਤਿਹਾਸਕ ਦੌੜ ਤੋਂ ਬਾਅਦ ਗੁਰਿੰਦਰਵੀਰ ਨੇ ਆਪਣੇ ਸੰਘਰਸ਼ਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਸ ਨੂੰ ਵਾਰ-ਵਾਰ ਕਿਹਾ ਗਿਆ ਸੀ ਕਿ 100 ਮੀਟਰ ਦੌੜ ਵਿੱਚ ਭਾਰਤੀਆਂ ਦਾ ਕੋਈ ਭਵਿੱਖ ਨਹੀਂ ਹੈ ਅਤੇ ਉਸ ਨੂੰ 400 ਮੀਟਰ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। “ਲੋਕ ਕਹਿੰਦੇ ਸਨ ਕਿ 100 ਮੀਟਰ ਭਾਰਤੀਆਂ ਲਈ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਇਸ ਲਈ ਨਹੀਂ ਬਣਾਏ ਗਏ ਹਨ,” ਗੁਰਿੰਦਰਵੀਰ ਨੇ ਸਪੋਰਟਸਟਾਰ ਨੂੰ ਦੱਸਿਆ। “ਪਰ ਮੈਂ ਉਨ੍ਹਾਂ ਨੂੰ ਗਲਤ ਸਾਬਤ ਕਰਨਾ ਚਾਹੁੰਦਾ ਸੀ। ਮੈਂ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਭਾਰਤੀ ਜੀਨ ਬਹੁਤ ਮਜ਼ਬੂਤ ਹਨ।”
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ











