IPL ਫਾਈਨਲ ਤੋਂ ਪਹਿਲਾਂ BCCI ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੇ ਖਿਡਾਰੀਆਂ ਅਤੇ ਮੈਚ ਅਧਿਕਾਰੀਆਂ ਵੱਲੋਂ ਮੈਚਾਂ ਦੌਰਾਨ ਸਮਾਰਟ ਐਨਕਾਂ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਬੋਰਡ ਨੇ 18 ਮਈ ਨੂੰ ਸਾਰੀਆਂ ਟੀਮਾਂ ਨੂੰ ਇੱਕ ਅਡਵਾਇਜਰੀ ਜਾਰੀ ਕੀਤੀ ਸੀ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਸਾਹਮਣੇ ਆਈ।
ਇਸ ਮੁਤਾਬਕ ਮੈਚ ਵਾਲੇ ਦਿਨ ਖਿਡਾਰੀਆਂ ਅਤੇ ਸਹਾਇਕ ਸਟਾਫ ਨੂੰ ਡ੍ਰੈਸਿੰਗ ਰੂਮ ਅਤੇ ਡਗਆਊਟ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਫ਼ੋਨ, ਸਮਾਰਟਵਾਚ ਅਤੇ ਸਮਾਰਟ ਸਨਗਲਾਸ ਸੁਰੱਖਿਆ ਸੰਪਰਕ ਅਧਿਕਾਰੀ (ਐਸਐਲਓ) ਕੋਲ ਜਮ੍ਹਾਂ ਕਰਵਾਉਣੇ ਹੋਣਗੇ, ਨਹੀਂ ਤਾਂ ਕਾਰਵਾਈ ਹੋਵੇਗੀ ਤੇ ਜੁਰਮਾਨਾ ਲਾਇਆ ਜਾਵੇਗਾ।
ਖਿਡਾਰੀਆਂ ਨੂੰ ਦੇਰ ਰਾਤ ਬਾਹਰ ਜਾਣ ਅਤੇ ਮਹਿਮਾਨਾਂ ਨੂੰ ਆਪਣੇ ਹੋਟਲ ਦੇ ਕਮਰਿਆਂ ਵਿੱਚ ਬੁਲਾਉਣ ‘ਤੇ ਵੀ ਰੋਕ ਲਾਈ ਗਈ ਹੈ। ਹਾਲ ਹੀ ਵਿੱਚ ਆਈਪੀਐਲ ਵਿੱਚ ਆਚਾਰ ਸੰਹਿਤਾ ਦੀ ਉਲੰਘਣਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਨਤੀਜੇ ਵਜੋਂ, ਬੋਰਡ ਨੇ ਆਪਣੇ ਭ੍ਰਿਸ਼ਟਾਚਾਰ ਵਿਰੋਧੀ ਨਿਯਮਾਂ ‘ਤੇ ਸਖ਼ਤੀ ਕੀਤੀ ਹੈ।

ਬੋਰਡ ਨੇ ਸਮਾਰਟ ਸਨਗਲਾਸ ਨੂੰ ਆਡੀਓ/ਵੀਡੀਓ ਰਿਕਾਰਡਿੰਗ ਅਤੇ ਕਮਿਊਨੀਕੇਸ਼ਨ ਡਿਵਾਈਸ ਦੀ ਸ਼੍ਰੇਣੀ ਵਿਚ ਰੱਖਿਆ ਹੈ ਕਿਉਂਕਿ ਉਹ ਮੋਬਾਈਲ ਡੇਟਾ ਅਤੇ ਵਾਈ-ਫਾਈ ਰਾਹੀਂ ਨਾਲ ਕਮਿਊਨਕੇਸ਼ਨ ਕਰ ਸਕਦੇ ਹਨ। ਇਨ੍ਹਾਂ ਵਿਚ ਲਾਈਵ ਸਟ੍ਰੀਮਿੰਗ, ਟੈਕਸਟ ਮੈਸੇਜਿੰਗ ਅਤੇ ਆਡੀਓ-ਵੀਡੀਓ ਕਾਲਿੰਗ ਦੀਆਂ ਸਹੂਲਤਾਂ ਹੁੰਦੀਆਂ ਹਨ, ਜੋ ਸੁਰੱਖਿਆ ਨਿਯਮਾਂ ਖਿਲਾਫ ਹਨ।
BCCI ਹਮੇਸ਼ਾ IPL ਦੀ ਸਾਖ ਨੂੰ ਲੈ ਕੇ ਹਮੇਸ਼ਾ ਸੰਵੇਦਨਸ਼ੀਲ ਰਿਹਾ ਹੈ। 2013 ਦੇ ਸਪਾਟ-ਫਿਕਸਿੰਗ ਸਕੈਂਡਲ ਤੋਂ ਬਾਅਦ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਦੀ ਭੂਮਿਕਾ ਵਧ ਗਈ ਹੈ। ਹਰੇਕ ਟੀਮ ਕੋਲ ਖਿਡਾਰੀਆਂ ਦੀਆਂ ਗਤੀਵਿਧੀਆਂ ਅਤੇ ਆਪਸੀ ਤਾਲਮੇਲ ਦੀ ਨਿਗਰਾਨੀ ਲਈ ਇੱਕ ਸਮਰਪਿਤ ਅਧਿਕਾਰੀ ਹੁੰਦਾ ਹੈ। ਮੌਜੂਦਾ ਰਿਪੋਰਟ ਦੱਸਦੀ ਹੈ ਕਿ ਇਸ ਵਾਰ ਨਿਗਰਾਨੀ ਤੰਤਰ ਵਿਚ ਸੰਨ੍ਹ ਲਾਉਣ ਦੀ ਕੋਸ਼ਿਸ਼ ਹੋਈ, ਜਿਸ ਨੂੰ ਬੋਰਡ ਸ਼ੁਰੂਆਤੀ ਪੱਧਰ ‘ਤੇ ਰੋਕਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਹੁਣ ਨਹੀਂ ਮਿਲੇਗੀ “ਤਾਰੀਖ ਪੇ ਤਾਰੀਖ”, SC ਨੇ ਰਾਖਵੇਂ ਫੈਸਲਿਆਂ ਨੂੰ ਲੈ ਕੇ ਸਾਰੀਆਂ ਹਾਈਕੋਰਟਾਂ ਨੂੰ ਦਿੱਤੇ ਨਿਰਦੇਸ਼
BCCI ਨੇ ਹਨੀ ਟ੍ਰੈਪ ਅਤੇ ਆਈਪੀਐਲ ਵਿੱਚ ਖਿਡਾਰੀਆਂ ਅਤੇ ਸਹਾਇਕ ਸਟਾਫ ਦੀ ਸੁਰੱਖਿਆ ਸੰਬੰਧੀ ਸਖ਼ਤ ਨਿਯਮ ਲਾਗੂ ਕੀਤੇ ਹਨ। ਇਨ੍ਹਾਂ ਖਤਰਿਆਂ ਤੋਂ ਬਚਾਉਣ ਲਈ ਬੋਰਡ ਨੇ ਖਿਡਾਰੀਆਂ ਦੇ ਹੋਟਲ ਰੂਮ, ਬੱਸਾਂ ਅਤੇ ਡਗਆਊਟਾਂ ਵਿੱਚ ਬਾਹਰੀ ਲੋਕਾਂ ਦੀ ਐਂਟਰੀ ‘ਤੇ ਪਾਬੰਦੀ ਲਾ ਦਿੱਤੀ ਹੈ। ਫਰੈਂਚਾਇਜ਼ੀ ਮਾਲਕਾਂ ‘ਤੇ ਵੀ ਨਿਗਰਾਨੀ ਵਧਾ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










