ਭਾਰਤ ਦੀ ਹਾਈ ਜੰਪ ਖਿਡਾਰੀ ਪੂਜਾ ਸਿੰਘ ਨੇ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਹੈ। ਸ਼ੁੱਕਰਵਾਰ ਨੂੰ ਇਸ ਈਵੈਂਟ ਦੇ ਦੂਜੇ ਦਿਨ, ਉਸਨੇ ਨਾ ਸਿਰਫ ਸੋਨ ਤਗਮਾ ਜਿੱਤਿਆ ਬਲਕਿ ਰਾਸ਼ਟਰੀ ਰਿਕਾਰਡ ਵੀ ਤੋੜਿਆ। 19 ਸਾਲਾ ਪੂਜਾ ਨੇ ਕਰੀਅਰ ਦੀ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 1.93 ਮੀਟਰ ਦੀ ਜੰਪ ਲਾਈ, ਜਿਸ ਨਾਲ ਸਹਾਨਾ ਕੁਮਾਰੀ ਦਾ 14 ਸਾਲ ਪੁਰਾਣਾ 1.92 ਮੀਟਰ ਦਾ ਨੈਸ਼ਨਲ ਰਿਕਾਰਡ ਤੋੜਿਆ।
ਪੂਜਾ ਨੇ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕੀਤਾ
ਉਸ ਦਾ ਪਿਛਲਾ ਸਰਵੋਤਮ 1.90 ਮੀਟਰ ਸੀ, ਜੋ ਅਪ੍ਰੈਲ 2026 ਵਿੱਚ ਦਿੱਲੀ ਵਿੱਚ ਹੋਈ ਇੰਡੀਅਨ ਐਥਲੈਟਿਕਸ ਸੀਰੀਜ਼ ਮੀਟ ਵਿੱਚ ਬਣਾਇਆ ਗਿਆ ਸੀ। ਮੌਜੂਦਾ ਏਸ਼ੀਅਨ ਚੈਂਪੀਅਨ ਪੂਜਾ ਨੇ ਪਿਛਲੇ ਸਾਲ ਦੱਖਣੀ ਕੋਰੀਆ ਵਿੱਚ ਮਹਿਲਾ ਹਾਈ ਜੰਪ ਦਾ ਸੋਨ ਤਗਮਾ ਜਿੱਤਿਆ ਸੀ। ਇਸ ਦੇ ਨਾਲ ਉਸ ਨੇ ਰਾਸ਼ਟਰਮੰਡਲ ਖੇਡਾਂ ਲਈ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ 1.92 ਮੀਟਰ ਦੇ ਕੁਆਲੀਫਾਈਂਗ ਸਟੈਂਡਰਡ ਨੂੰ ਵੀ ਹਾਸਲ ਕਰ ਲਿਆ।

ਖੇਡ ਮੰਤਰੀ ਮਨਸੁਖ ਮੰਡਾਵੀਆ ਨੇ ਇੰਸਟਾਗ੍ਰਾਮ ‘ਤੇ ਪੂਜਾ ਦੀ ਤਾਰੀਫ ਕਰਦੇ ਹੋਏ ਲਿਖਿਆ, “TOPS ਐਥਲੀਟ ਪੂਜਾ ਦਾ ਸ਼ਾਨਦਾਰ ਪ੍ਰਦਰਸ਼ਨ। ਏਸ਼ੀਅਨ U20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ। ਉਸ ਦੀ 1.93 ਮੀਟਰ ਦੀ ਛਾਲ ਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ। ਉਨ੍ਹਾਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ।”
ਇਹ ਵੀ ਪੜ੍ਹੋ : ਦੇਸ਼ ‘ਚ ਕਾਗਜ਼ ਦੀ ਥਾਂ ਹੋਣਗੇ ਪਲਾਸਟਿਕ ਦੇ ਨੋਟ! RBI ਨੇ ਬਣਾਇਆ ਪਲਾਨ
ਦੱਸ ਦੇਈਏ ਕਿ ਭਾਰਤ ਨੇ ਹੁਣ ਤੱਕ ਚਾਰ ਸੋਨ ਤਗਮੇ, ਦੋ ਚਾਂਦੀ ਦੇ ਤਗਮੇ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਹਨ। ਨਿਤਿਨ ਗੁਪਤਾ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਵਾਕ ਵਿੱਚ ਸੋਨ ਤਗਮਾ ਜਿੱਤਿਆ, ਜਦੋਂ ਕਿ ਅਮਾਨਤ ਕੰਬੋਜ ਨੇ ਮਹਿਲਾਵਾਂ ਦੇ ਡਿਸਕਸ ਥ੍ਰੋ ਵਿੱਚ ਸੋਨ ਤਗਮਾ ਜਿੱਤਿਆ। ਰਾਹੁਲ ਜਾਖੜ ਨੇ ਪੁਰਸ਼ਾਂ ਦੇ ਡੇਕਾਥਲੋਨ ਵਿੱਚ ਸੋਨ ਤਗਮਾ ਜਿੱਤਿਆ। ਸਾਧਨਾ ਦੇਵੀ ਨੇ ਮਹਿਲਾਵਾਂ ਦੇ ਟ੍ਰਿਪਲ ਜੰਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਉਪਕਾਰ ਨੇ ਪੁਰਸ਼ਾਂ ਦੇ ਡੇਕਾਥਲੋਨ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਨੀਰੂ ਪਾਠਕ ਨੇ ਮਹਿਲਾਵਾਂ ਦੇ 400 ਮੀਟਰ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










