ਫਿਰੋਜਾਬਾਦ ਵਿਚ ਇਕ ਤਰਫਾ ਪਿਆਰ ਵਿਚ ਮੁੰਡੇ ਨੇ ਡੇਢ ਸਾਲ ਦੇ ਬੱਚੇ ਨੂੰ ਪਟਕ-ਪਟਕ ਕੇ ਮਾਰ ਦਿੱਤਾ। ਉਸ ਨੇ ਜ਼ਮੀਨ ‘ਤੇ ਮਾਸੂਮ ਨੂੰ 8 ਵਾਰ ਜ਼ੋਰ ਨਾਲ ਪਟਕਿਆ। ਮੁਲਜ਼ਮ ਮਹਿਲਾ ਦਾ ਦਿਓਰ ਹੈ। ਉਹ ਪ੍ਰਪੋਜ਼ਲ ਠੁਕਰਾਉਣ ਨਾਲ ਗੁੱਸੇ ਵਿਚ ਸੀ। ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ ਜਿਸ ਵਿਚ ਦਿਖ ਰਿਹਾ ਹੈ ਕਿ ਬੱਚੇ ਦੀ ਹੱਤਿਆ ਦੇ ਬਾਅਦ ਨੌਜਵਾਨ ਚਾਰੋਂ ਪਾਸੇ ਦੇਖਦਾ ਹੈ। ਇਸ ਦੇ ਬਾਅਦ ਘਰ ਦੇ ਬਾਹਰ ਲਾਸ਼ ਛੱਡ ਕੇ ਭੱਜ ਜਾਂਦਾ ਹੈ।
ਪੁਲਿਸ ਨੇ ਮੁਕਾਬਲੇ ਦੌਰਾਨ ਮੁਲਜ਼ਮ ਦੇ ਦੋਵੇਂ ਪੈਰਾਂ ਵਿਚ ਗੋਲੀ ਮਾਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਅਰਾਂਵ ਇਲਾਕੇ ਦੇ ਬਾਮਈ ਪਿੰਡ ਦੀ ਰਹਿਣ ਵਾਲੀ ਪਿੰਕੀ ਧੀ ਰਤਿ ਤੇ ਡੇਢ ਸਾਲ ਦੇ ਨਾਤੀ ਆਰਵ ਨਾਲ ਯਾਦਵ ਕਾਲੋਨੀ ਵਿਚ ਸਹੇਲੀ ਪੁਸ਼ਪਲਤਾ ਪਾਠਕ ਨੂੰ ਮਿਲਣ ਆਈ ਸੀ। ਪੁਸ਼ਪਲਤਾ ਹੁਣੇ ਜਿਹੇ ਸੜਕ ਹਾਦਸੇ ਵਿਚ ਜ਼ਖਮੀ ਹੋਈ ਸੀ। ਰਤੀ ਦਾ ਵਿਆਹ 3 ਸਾਲ ਪਹਿਲਾਂ ਬਦਾਯੂ ਦੇ ਸਿਯਾਰਨ ਨਗਰ ਵਾਸੀ ਸੁਨੀਤ ਨਾਲ ਹੋਇਆ ਸੀ ਪਰ ਦੋਵਾਂ ਵਿਚ ਘਰੇਲੂ ਕਲੇਸ਼ ਚੱਲ ਰਿਹਾ ਸੀ। ਦੋਸ਼ ਹੈ ਕਿ ਸੁਨੀਤ ਦੀ ਭੂਆ ਦਾ ਮੁੰਡਾ ਬਦਾਯੂੰ ਦੇ ਸ਼ੇਖਪੁਰ ਵਾਸੀ ਵਿਰਾਜ ਉਰਫ ਜਤਿੰਦਰ ਪਾਠਕ ਲੰਬੇ ਸਮੇਂ ਤੋਂ ਰਤੀ ‘ਤੇ ਵਿਆਹ ਕਰਵਾਉਣ ਦਾ ਦਬਾਅ ਬਣਾ ਲਿਾ ਸੀ ਪਰ ਰਤੀ ਨੇ ਉਸ ਦਾ ਪ੍ਰਪੋਜ਼ਲ ਠੁਕਰਾ ਦਿੱਤਾ ਜਿਸ ਤੋਂ ਬਾਅਦ ਵਿਰਾਜ ਨਾਰਾਜ਼ ਸੀ।
ਵਿਰਾਜ ਆਰਵ ਨੂੰ ਟੌਫੀ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਕੁਝ ਦੂਰ ਜਾ ਕੇ ਗਲੀ ਵਿਚ ਉਸ ਨੇ ਸੰਨਾਟਾ ਦੇਖ ਕੇ ਉਸ ਨੂੰ 8 ਵਾਰ ਜ਼ਮੀਨ ‘ਤੇ ਪਟਕਿਆ। ਇਸ ਨਾਲ ਆਰਵ ਦੇ ਗੰਭੀਰ ਸੱਟਾਂ ਵੱਜੀਆਂ ਤੇ ਉਸ ਦੀ ਮੌਤ ਹੋ ਗਈ। ਇਸ ਦੇ ਬਾਅਦ ਵਿਰਾਜ ਆਰਵ ਨੂੰ ਘਰ ਦੇ ਬਾਹਰ ਛੱਡ ਕੇ ਫਰਾਰ ਹੋ ਗਿਆ। ਪਰਿਵਾਰ ਵਾਲੇ ਆਰਵ ਨੂੰ ਹਸਪਤਾਲ ਲੈ ਕੇ ਆਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਚੈੱਕ ਕੀਤੇ ਤਾਂ ਉਸ ਵਿਚ ਵਿਰਾਜ ਬੱਚੇ ਨੂੰ ਪਟਕਦਾ ਹੋਇਆ ਦਿਖਾਈ ਦਿੱਤਾ।
ਇਹ ਵੀ ਪੜ੍ਹੋ : CM ਮਾਨ ਦੀ ਅਗਵਾਈ ‘ਚ ਭਲਕੇ ਮੁੜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ
ਰਤੀ ਨੇ ਦੱਸਿਆ ਕਿ ਸਹੁਰੇ ਵਾਲੇ ਮੇਰੇ ਨਾਲ ਮਾਰਕੁੱਟ ਕਰਦੇ ਸਨ। ਮੇਰੀ ਤਬੀਅਤ ਖਰਾਬ ਰਹਿੰਦੀ ਸੀ। ਇਸ ਕਾਰਨ ਮੇਰੀ ਮਾਂ ਮੈਨੂੰ ਆਪਣੇ ਨਾਲ ਲੈ ਆਈ। ਕੁਝ ਸਮੇਂ ਬਾਅਦ ਮੇਰੇ ਪਤੀ ਦੀ ਭੂਆ ਦਾ ਮੁੰਡਾ ਵਿਰਾਜ ਮੈਨੂੰ ਫੋਨ ਕਰਨ ਲੱਗਾ। ਇਕ ਦਿਨ ਉਸ ਨੇ ਕਿਹਾ ਕਿ ਉਹ ਮੈਨੂੰ ਮਿਲਣ ਆ ਰਿਹਾ ਹੈ। ਉਸ ਨੇ ਮੇਰੇ ਨਾਲ ਵਿਆਹ ਕਰਨ ਦੀ ਗੱਲ ਕਹੀ ਪਰ ਮੈਂ ਮਨ੍ਹਾ ਕਰ ਦਿੱਤਾ। ਕਿਹਾ ਮੈਂ ਵਿਆਹੁਤਾ ਹਾਂ, ਮੇਰਾ ਇਕ ਬੱਚਾ ਵੀ ਹੈ। ਅੱਜ ਉਹ ਮੇਰੀ ਮਾਸੀ ਦੇ ਘਰ ਪਹੁੰਚ ਗਿਆ। ਮੇਰੇ ਬੱਚੇ ਨੂੰ ਟੌਫੀ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਮੈਨੂੰ ਲੱਗਾ ਰਿਸ਼ਤੇਦਾਰ ਹੈ। ਇਸ ਲਈ ਬਿਨਾਂ ਸ਼ੱਕ ਲਿਜਾਣ ਦਿੱਤਾ। ਉਸ ਨੇ ਮੇਰੇ ਬੱਚੇ ਨੂੰ ਪਟਕ-ਪਟਕ ਕੇ ਮਾਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










