ਪੰਜਾਬ ਵਿਚ ਤਪਦੀ ਗਰਮੀ ਤੋਂ ਰਾਹਤ ਦਾ ਸਿਲਸਿਲਾ ਜਾਰੀ ਹੈ। ਮੌਸਮ ਵਿਭਾਗ ਨੇ ਅੱਜ ਤੋਂ 4 ਦਿਨਾਂ ਲਈ ਪੰਜਾਬ ਵਿਚ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਤਹਿਤ ਪੰਜਾਬ ਵਿਚ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਮੀਂਹ ਪਵੇਗਾ।
ਐਤਵਾਰ ਨੂੰ ਮੌਸਮ ਖੁਸ਼ਕ ਰਹਿਣ ਦੇ ਚੱਲਦੇ ਪੰਜਾਬ ਦੇ ਤਾਪਮਾਨ ਵਿਚ 4.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਫਿਲਹਾਲ ਇਹ ਸਾਧਾਰਨ ਤੋਂ 7.8 ਹੇਠਾਂ ਦਰਜ ਕੀਤਾ ਗਿਆ। ਪੰਜਾਬ ਵਿਚ ਸਭ ਤੋਂ ਵੱਧ 38 ਡਿਗਰੀ ਦਾ ਪਾਰਾ ਬਠਿੰਡਾ ਵਿਚ ਦਰਜ ਕੀਤਾ ਗਿਆ। ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਵੀ ਗਰਮੀ ਤੋਂ ਬਚਾਅ ਰਹੇਗਾ। ਮੌਸਮ ਵਿਭਾਗ ਮੁਤਾਬਕ ਅੱਜ ਚਾਰ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ ਵਿਚ ਕੁਝ ਥਾਵਾਂ ‘ਤੇ ਹਲਕਾ ਮੀਂਹ ਪਵੇਗਾ। ਇਨ੍ਹਾਂ ਚਾਰ ਜ਼ਿਲ੍ਹਿਆਂ ਸਣੇ ਕੁੱਲ 10 ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਚੱਲਣਗੀਆਂ। ਇਸ ਤੋਂ ਇਲਾਵਾ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਤੇ ਮਾਨਸਾ ਜ਼ਿਲ੍ਹੇ ਸ਼ਾਮਲ ਹਨ। ਮੰਗਲਵਾਰ ਨੂੰ ਤਕਰੀਬਨ ਪੂਰੇ ਪੰਜਾਬ ਵਿਚ ਮੌਸਮ ਖਰਾਬ ਰਹੇਗਾ ਤੇ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਤੇਜ ਹਵਾਵਾਂ ਦੇ ਨਾਲ ਮੀਂਹ ਪਵੇਗਾ।
ਇਹ ਵੀ ਪੜ੍ਹੋ : ਰਾਇਲ ਚੈਲੇਂਜਰਸ ਬੇਂਗਲੁਰੂ ਲਗਾਤਾਰ ਦੂਜੀ ਵਾਰ ਬਣੀ IPL ਚੈਂਪੀਅਨ, ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾਇਆ
ਪੰਜਾਬ ਦੇ ਨਿਊਨਤਮ ਤਾਪਮਾਨ ਵਿਚ 1.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਹੁਣ ਇਹ ਸਾਧਾਰਨ ਤੋਂ 4.4 ਡਿਗਰੀ ਹੇਠਾਂ ਪੁੱਜ ਗਿਆ ਹੈ। ਸਭ ਤੋਂ ਘਟ 18 ਡਿਗਰੀ ਦਾ ਨਿਊਨਤਮ ਪਾਰਾ ਬਠਿੰਡਾ ਦਾ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਅਧਿਕਤਮ ਪਾਰਾ 33.5 ਡਿਗਰੀ, ਲੁਧਿਆਣਾ ਦਾ 31.8 ਡਿਗਰੀ, ਪਟਿਆਲਾ ਦਾ 32.0 ਡਿਗਰੀ, ਪਠਾਨਕੋਟ ਦਾ 34.4 ਡਿਗਰੀ, ਫਾਜ਼ਿਲਕਾ ਦਾ 33.7 ਡਿਗਰੀ, ਫਿਰੋਜ਼ਪੁਰ ਦਾ 33.3 ਡਿਗਰੀ, ਹੁਸ਼ਿਆਰਪੁਰ ਦਾ 31.2 ਡਿਗਰੀ, ਰੂਪਨਗਰ ਦਾ 33.3 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਨਿਊਨਤਮ ਪਾਰਾ 21.3 ਡਿਗਰੀ, ਲੁਧਿਆਣਾ ਦਾ 20.6 ਡਿਗਰੀ, ਪਟਿਆਲਾ ਦਾ 21.2 ਡਿਗਰੀ, ਪਟਿਆਲਾ ਦਾ 22.2 ਡਿਗਰੀ, ਫਾਜ਼ਿਲਕਾ ਦਾ 20.5 ਡਿਗਰੀ, ਫਿਰੋਜ਼ਪੁਰ ਦਾ 20.6 ਡਿਗਰੀ, ਹੁਸ਼ਿਆਰਪੁਰ ਦਾ 20.8 ਤੇ ਰੂਪਨਗਰ ਦਾ 23.1 ਡਿਗਰੀ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










