ਗੁਰਦਾਸਪੁਰ ਵਿਖੇ ਤੜਕਸਾਰ ਵੱਡਾ ਸੜਕ ਹਾਦਸਾ ਵਾਪਰਿਆ ਹੈ। ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਟੈਂਪੂ ਟਰੈਵਲ ਦੀ ਟਿੱਪਰ ਨਾਲ ਜ਼ੋਰਦਾਰ ਟੱਕਰ ਹੋਈ ਤੇ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ ਤੇ 13 ਲੋਕ ਜ਼ਖਮੀ ਦੱਸ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਟੱਕਰ ਮਗਰੋਂ ਟੈਂਪੂ ਟਰੈਵਲ ਦੇ ਪਰਖੱਚੇ ਉਡ ਗਏ ਹਨ। ਪੁਲਿਸ ਮੁਤਾਬਕ ਸਵੇਰੇ ਲਗਭਗ 5.30 ਵਜੇ ਅੱਡ ਊਧੋਵਾਲ ਕੋਲ ਇਕ ਓਵਰਲੋਡ ਟਿੱਪਰ ਅਚਾਨਕ ਪੱਕੀ ਸੜਕ ਤੋਂ ਉਤਰ ਕੇ ਕੱਚੇ ਹਿੱਸੇ ਵਿਚ ਚਲਾ ਗਿਆ। ਇਸ ਦੌਰਾਨ ਪਠਾਨਕੋਟ ਸਾਈਡ ਤੋਂ ਆ ਰਹੀ ਟ੍ਰੈਵਲਰ ਟਿੱਪਰ ਦੇ ਪਿੱਛੇ ਟਕਰਾ ਗਈ।
ਇਹ ਵੀ ਪੜ੍ਹੋ : ਬਰਨਾਲਾ : B.Sc ਨਰਸਿੰਗ ਦੀ ਵਿਦਿਆਰਥਣ ਦੀ ਹਾਰਟ ਅ.ਟੈ/ਕ ਨਾਲ ਮੌ/ਤ, ਛੁੱਟੀਆਂ ‘ਚ ਆਈ ਸੀ ਘਰ
ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 13 ਲੋਕ ਗੰਭੀਰ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਟ੍ਰੈਵਲਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਟੁੱਟ ਗਿਆ ਸੀ। ਜ਼ਖਮੀਆਂ ਨੂੰ ਪਹਿਲਾਂ ਬਟਾਲਾ ਹਸਪਤਾਲ ਪਹੁੰਚਾਇਆ ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ। ਸਾਰੇ ਜ਼ਖਮੀ ਤੇ ਮ੍ਰਿਤਕ ਮਾਨਸਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










