15 ਸਾਲ ਦੇ ਵੈਭਵ ਸੂਰਿਆਵੰਸ਼ੀ ਦੇ ਮਾਤਾ-ਪਿਤਾ ਵੀ ਇੰਗਲੈਂਡ ਤੇ ਆਇਰਲੈਂਡ ਜਾਣਗੇ। BCCI ਨੇ ਵੈਭਵ ਦੇ ਮਾਪਿਆਂ ਨੂੰ ਟੀਮ ਨਾਲ ਯਾਤਰਾ ਕਰਨ ਨੂੰ ਕਿਹਾ ਹੈ। ਬੋਰਡ ਦਾ ਕਹਿਣਾ ਹੈ ਵੈਭਵ ਨਾਬਾਲਗ ਹੈ ਤੇ ਪਹਿਲੀ ਵਾਰ ਸੀਨੀਅਰ ਖਿਡਾਰੀਆਂ ਵਾਲੀ ਟੀਮ ਦਾ ਹਿੱਸਾ ਬਣਿਆ ਹੈ, ਉਸਦੇ ਮਾਪਿਆਂ ਦਾ ਉਸਦੇ ਨਾਲ ਹੋਣਾ ਉਸਦੇ ਲਈ ਬਿਹਤਰ ਹੋਵੇਗਾ।
ਵੈਭਵ ਪਹਿਲੀ ਵਾਰ ਕਿਸੇ ਸੀਨੀਅਰ ਨੈਸ਼ਨਲ ਟੀਮ ਦਾ ਹਿੱਸਾ ਬਣਨ ਜਾ ਰਹੇ ਹਨ। ਉਹ ਭਾਰਤ ਲਈ ਸਭ ਤੋਂ ਘੱਟ ਉਮਰ ਵਿਚ ਡੈਬਿਊ ਕਰਨ ਵਾਲੇ ਖਿਡਾਰੀ ਵੀ ਬਣ ਸਕਦੇ ਹਨ। ਇਹ ਰਿਕਾਰਡ ਫਿਲਹਾਲ ਸਚਿਨ ਤੇਂਦੁਲਕਰ ਦੇ ਨਾਂ ਹੈ ਜਿਨ੍ਹਾਂ ਨੇ 16 ਸਾਲ 207 ਦਿਨ ਦੀ ਉਮਰ ਵਿਚ ਪਾਕਿਸਤਾਨ ਖਿਲਾਫ ਡੈਬਿਊ ਕੀਤਾ ਸੀ।
BCCI ਸਕੱਤਰ ਦੇਵਜੀਤ ਸੈਕਿਆ ਨੇ ਕਿਹਾ ਕਿ ਆਮ ਤੌਰ ‘ਤੇ ਬੋਰਡ ਖਿਡਾਰੀਆਂ ਦੇ ਮਾਪਿਆਂ ਨੂੰ ਟੀਮ ਦੇ ਨਾਲ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਪਰ ਵੈਭਵ ਨਾਬਾਲਗ ਹੈ ਤੇ ਪਹਿਲੀ ਵਾਰ ਸੀਨੀਅਰ ਖਿਡਾਰੀਆਂ ਵਾਲੀ ਟੀਮ ਦਾ ਹਿੱਸਾ ਬਣ ਰਹੇ ਹਨ ਇਸ ਲਈ ਉਨ੍ਹਾਂ ਨੇ ਮਾਮਲੇ ਵਿਚ ਖਾਸ ਇਜਾਜ਼ਤ ਦਿੱਤੀ ਹੈ। ਉਨ੍ਹਾਂ ਕਿਹਾ ਕਿ BCCI ਵੈਭਵ ਦੇ ਮਾਤਾ-ਪਿਤਾ ਨੂੰ ਅਪੀਲ ਕਰੇਗਾ ਕਿ ਜੇਕਰ ਉਹ ਜਾਣਾ ਚਾਹੁਣ ਤਾਂ ਬੋਰਡ ਇਸ ਦਾ ਸਮਰਥਨ ਕਰੇਗਾ।
ਇਹ ਵੀ ਪੜ੍ਹੋ : i20 ਕਾਰ ‘ਚ ਆਏ ਨਕਾਬਪੋਸ਼ਾਂ ਨੇ ਫੈਕਟਰੀ ਕਾਰੋਬਾਰੀ ਦੀ ਗੱਡੀ ਨੂੰ ਲਗਾਈ ਅੱ/ਗ, ਪੁਲਿਸ ਵੱਲੋਂ ਮਾਮਲਾ ਦਰਜ
ਵੈਭਵ ਸੂਰਿਆਵੰਸ਼ੀ ਭਾਰਤੀ ਕ੍ਰਿਕਟ ਟੀਮ ਵਿਚ ਚੁਣੇ ਗਏ ਹੁਣ ਤਕ ਦੇ ਸਭ ਤੋਂ ਯੁਵਾ ਖਿਡਾਰੀਬਣ ਗਏ ਹਨ। 15 ਸਾਲ 71 ਦਿਨ ਦੀ ਉਮਰ ਵਿਚ ਵੈਭਵ ਨੂੰ ਜੂਨ-ਜੁਲਾਈ ਵਿਚ ਆਇਰਲੈਂਡ ਤੇ ਇੰਗਲੈਂਡ ਖਿਲਾਫ ਟੀ-20 ਸੀਰੀਜ ਦੇ ਨਾਲ-ਨਾਲ ਸਤੰਬਰ ਵਿਚ ਹੋਣ ਵਾਲੇ ਏਸ਼ੀਅਨ ਗੇਮਸ ਲਈ ਚੁਣਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










