ਦੇਸ਼ ਦੀ ਸੇਵਾ ਦਾ ਸੁਪਨਾ ਲੈ ਕੇ ਅਗਨੀਵੀਰ ਫੌਜ ਵਿਚ ਭਰਤੀ ਹੋਇਆ ਸੀ ਪਰ ਅੱਜ ਉਹ ਹਮੇਸ਼ਾ ਲਈ ਸਾਰਿਆਂ ਅਲਵਿਦਾ ਕਹਿ ਗਿਆ ਹੈ। ਯੂਪੀ ਦੇ ਫਤਿਹਗੜ੍ਹ ਵਿਚ ਇਹ ਘਟਨਾ ਵਾਪਰੀ ਹੈ, ਜਿਥੇ ਟ੍ਰੇਨਿੰਗ ਦੌਰਾਨ ਅਗਨੀਵੀਰ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ।
ਬਰਨਾਲਾ ਦੇ ਰਾਧਾ ਰਾਣੀ ਕਾਲੋਨੀ ਵਿਚ ਮਾਤਮ ਛਾਇਆ ਹੋਇਆ ਹੈ। ਸਾਬਕਾ ਫੌਜੀ ਬੂਟਾ ਸਿੰਘ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਜਿਨ੍ਹਾਂ ਦਾ ਸਭ ਤੋਂ ਛੋਟਾ ਮੁੰਡਾ ਅਗਨੀਵੀਰ ਜਸ਼ਨਪ੍ਰੀਤ ਸਿੰਘ (22 ਸਾਲ) ਮੌਤ ਹੋਣ ਦੀ ਖਬਰ ਪਰਿਵਾਰ ਨੂੰ ਮਿਲੀ ਹੈ। ਇਸ ਮੌਕੇ ਫੌਜੀ ਜਸ਼ਨਪ੍ਰੀਤ ਦੇ ਪਿਤਾ ਬੂਟਾ ਸਿੰਘ ਤੇ ਵੱਡੇ ਭਰਾ ਫੌਜੀ ਅਰਸ਼ਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਅਸੀਂ 2 ਭਰਾ ਹਾਂ। ਪਿਤਾ ਵੀ 19 ਸਾਲ ਫੌਜ ਵਿਚ ਸੇਵਾ ਕਰ ਚੁੱਕੇ ਹਨ ਤੇ ਉਥੇ ਹੀ ਵੱਡਾ ਭਰਾ ਵੀ ਫੌਜ ਵਿਚ ਡਿਊਟੀ ਨਿਭਾ ਰਿਹਾ ਹੈ। ਘਰ ਵਿਚ 3 ਫੌਜੀ ਸਨ। ਜਸ਼ਨਪ੍ਰੀਤ ਦੀ 12ਵੀਂ ਦੀ ਪੜ੍ਹਾਈ ਤੋਂ ਬਾਅਦ ਡੇਢ ਸਾਲ ਪਹਿਲਾਂ ਅਗਨੀਵੀਰ ਫੌਜ ਵਿਚ ਭਰਤੀ ਹੋਇਆ ਪਰ ਮੰਦਭਾਗੀ ਘਟਨਾ ਤੋਂ ਬਾਅਦ ਪਰਿਵਾਰ ਨੇ ਮੰਗ ਕੀਤੀ ਹੈ ਕਿ ਟ੍ਰੇਨਿੰਗ ਦੌਰਾਨ ਜੋ ਹਾਰਟ ਅਟੈਕ ਨਾਲ ਜਸ਼ਨਪ੍ਰੀਤ ਸਿੰਘ ਦੀ ਮੌਤ ਹੋਈ ਹੈ, ਇਸ ਨੂੰ ਬਤੌਰ ਸ਼ਹੀਦ ਦਾ ਦਰਜਾ ਕੀਤਾ ਜਾਵੇ।
ਇਹ ਵੀ ਪੜ੍ਹੋ : ਅਮਰੀਕਾ-ਈਰਾਨ ਵਿਚਾਲੇ ਜੰ/ਗ ਹੋਈ ਖ਼ਤਮ, ਟਰੰਪ ਤੇ ਈਰਾਨੀ ਰਾਸ਼ਟਰਪਤੀ ਨੇ MoU ‘ਤੇ ਕੀਤੇ ਦਸਤਖਤ
ਪਰਿਵਾਰ ਨੂੰ ਘਟਨਾ ਬਾਰੇ ਫੌਜ ਅਧਿਕਾਰੀਆਂ ਵੱਲੋ ਇਸ ਬਾਰੇ ਸੂਚਿਤ ਕੀਤਾ ਗਿਆ। ਮਾਹੌਲ ਗਮਗੀਨ ਹੋ ਗਿਆ ਤੇ ਇਸ ਘਟਨਾ ਨੇ ਪੂਰੇ ਪਰਿਵਾਰ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਚਰਨਜੀਤ ਕੌਰ ਮਾਂ ਦਾ ਕਹਿਣਾ ਹੈ ਕਿ ਕੋਈ ਵੀ ਪੁੱਤ ਇਸ ਤਰੀਕੇ ਨਾਲ ਮਾਂ ਤੋਂ ਵੱਖ ਨਾ ਹੋਵੇ। ਪੂਰਾ ਪਰਿਵਾਰ ਸਦਮੇ ਵਿਚ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









