ਅਮਰੀਕਾ ਤੇ ਈਰਾਨ ਵਿਚ ਯੁੱਧ ਖਤਮ ਕਰਨ ਲਈ ਅੰਤਿਮ ਸਮਝੌਤੇ (MoU) ‘ਤੇ ਦਸਤਖਤ ਹੋ ਗਏ ਹਨ। ਅਲ ਜਜੀਰਾ ਦੀ ਰਿਪੋਰਟ ਮੁਤਾਬਕ ਟਰੰਪ ਨੇ ਬੀਤੇ ਦਿਨੀਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕ੍ਰੋ ਦੇ ਨਾਲ ਬੈਠਕ ਦੌਰਾਨ ਪੈਰਿਸ ਦੇ ਵਰਸਾਏ ਪੈਲੇਸ ਵਿਚ ਦਸਤਾਵੇਜ਼ ‘ਤੇ ਹਸਤਾਖਰ ਕੀਤੇ। ਇਸ ਦੇ ਬਾਅਦ ਈਰਾਨੀ ਰਾਸ਼ਟਰਪਤੀ ਪਜਸ਼ਕਿਆਨ ਨੇ ਵੀ ਈਰਾਨ ਤੋਂ ਡਿਜ਼ੀਟਲ ਤਰੀਕੇ ਨਾਲ ਸਮਝੌਤੇ ‘ਤੇ ਦਸਤਖਤ ਕੀਤੇ। ਭਾਰਤੀ ਸਮੇਂ ਮੁਤਾਬਕ ਵੀਰਵਾਰ ਸਵੇਰੇ 5 ਵਜੇ ਇਸ ਦੇ ਐਲਾਨ ਦੇ ਤੁਰੰਤ ਬਾਅਦ ਇਹ ਸਮਝੌਤਾ ਲਾਗੂ ਹੋ ਗਿਆ।
ਸਮਝੌਤੇ ਤਹਿਤ ਈਰਾਨ ਵਿਚ ਯੁੱਧ ਖਤਮ ਹੋਵੇਗਾ ਤੇ ਲਿਬਨਾਨ ਵਿਚ ਸੰਘਰਸ਼ ਖਤਮ ਕਰਨ ਦੀ ਗੱਲ ਕਹੀ ਗਈ ਹੈ। ਨਾਲ ਹੀ ਹੋਰਮੁਜ਼ ਸਟ੍ਰੇਟ ਨੂੰ ਦੁਬਾਰਾ ਖੋਲ੍ਹਣ ਤੇ ਅਮਰੀਕਾ ਦੀ ਨਾਕੇਬੰਦੀ ਖਤਮ ਕਰਨ ਦੀ ਗੱਲ ਕਹੀ ਗਈ ਹੈ। ਸ਼ਾਂਤੀ ਸਮਝੌਤੇ ‘ਤੇ 19 ਜੂਨ ਨੂੰ ਜੇਨੇਵਾ ਕੋਲ ਲੂਸਰਨ ਸ਼ਹਿਰ ਵਿਚ ਸਾਈਨ ਹੋਣੇ ਸਨ ਪਰ ਨਿਰਧਾਰਤ ਪ੍ਰੋਗਰਾਮ ਤੋਂ ਇਕ ਦਿਨ ਪਹਿਲਾਂ ਹੀ ਫਰਾਂਸ ਦੇ ਪੈਲੇਸ ਵਿਚ ਇਸ ‘ਤੇ ਦਸਤਖਤ ਕਰ ਦਿੱਤੇ ਗਏ।
ਇਹ ਵੀ ਪੜ੍ਹੋ : ਚੰਡੀਗੜ੍ਹ ਫਾਇਰਿੰਗ ਮਾਮਲੇ ‘ਚ ਵੱਡਾ ਐਕਸ਼ਨ, 5 ਪੁਲਿਸ ਕਰਮੀਆਂ ਨੂੰ ਕੀਤਾ ਗਿਆ ਸਸਪੈਂਡ
ਟਰੰਪ ਮੁਤਾਬਕ ਯੁੱਧ ਖਤਮ ਕਰਨਾ, ਹੋਰਮੁਜ਼ ਨੂੰ ਖੋਲ੍ਹਣਾ ਤੇ ਈਰਾਨ ਨੂੰ ਪ੍ਰਮਾਣੂ ਹਥਿਆਰ ਤੋਂ ਰੋਕਣਾ ਉਨ੍ਹਾਂ ਦਾ ਟੀਚਾ ਸੀ, ਜੋ ਪੂਰਾ ਹੋ ਗਿਆ ਹੈ। ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਨੇ ਅਮਰੀਕਾ ਨਾਲ ਹੋਏ ਸਮਝੌਤੇ ਦਾ ਉਲਘਣ ਕੀਤਾ ਤਾਂ ਉਸ ‘ਤੇ ਫਿਰ ਤੋਂ ਬੰਬਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਣਗੇ। ਦੱਸ ਦੇਈਏ ਕਿ ਅਮਰੀਕਾ-ਈਰਾਨ ਸਮਝਤੇ ਦੇ ਖਰੜੇ ਵਿਚ ਯੁੱਧ ਖਤਮ ਕਰਨ, ਹੋਰਮੁਜ਼ ਖੋਲ੍ਹਣ, ਤੇਲ ਨਿਰਯਾਤ, ਪ੍ਰਤੀਬੰਧਾਂ ਤੋਂ ਰਾਹਤ ਤੇ ਫੰਡ ਜਾਰੀ ਕਰਨ ਸਣੇ 14 ਪੁਆਇੰਟਸ ‘ਤੇ ਸਹਿਮਤੀ ਬਣੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









