ਸਾਡੇ ਦੇਸ਼ ਵਿਚ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਹੁੰਦੀ ਹੈ। ਬਹੁਤ ਸਾਰੇ ਲੋਕ ਉਦੋਂ ਤੱਕ ਬਿਸਤਰੇ ਤੋਂ ਨਹੀਂ ਉੱਠਦੇ ਜਦੋਂ ਤੱਕ ਉਨ੍ਹਾਂ ਦੇ ਹੱਥਾਂ ਵਿੱਚ ਗਰਮ ਚਾਹ ਦਾ ਕੱਪ ਨਹੀਂ ਹੁੰਦਾ। ਖੈਰ, ਤੁਸੀਂ ਸ਼ਾਇਦ ਸੁਣਿਆ ਹੋਵੇਗਾ ਕਿ ਸਵੇਰੇ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਚੰਗਾ ਨਹੀਂ ਹੁੰਦਾ। ਪਰ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਆਦਤ ਨੂੰ ਤੁਰੰਤ ਤੋੜਨਾ ਹਰ ਕਿਸੇ ਲਈ ਸੰਭਵ ਨਹੀਂ ਹੈ। ਇੱਕ ਇੰਸਟਾਗ੍ਰਾਮ ਪੋਸਟ ਵਿੱਚ, ਡਾ. ਆਦਿਤਿਆ ਯਾਦਵ ਦੱਸਦੇ ਹਨ ਕਿ ਚਾਹ ਛੱਡਣਾ ਜ਼ਰੂਰੀ ਨਹੀਂ ਹੈ, ਪਰ ਇਸਨੂੰ ਸਹੀ ਢੰਗ ਨਾਲ ਪੀਣਾ ਬਹੁਤ ਜ਼ਰੂਰੀ ਹੈ।

ਲੋਕ ਦਿਨ ਵਿੱਚ ਕਈ ਵਾਰ ਚਾਹ ਪੀਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਚਾਹ ਕਦੋਂ ਪੀਣਾ ਸਭ ਤੋਂ ਵੱਧ ਨੁਕਸਾਨਦੇਹ ਹੁੰਦਾ ਹੈ? ਡਾ. ਆਦਿਤਿਆ ਦੱਸਦੇ ਹਨ ਕਿ ਸਵੇਰੇ ਖਾਲੀ ਪੇਟ ਗਰਮ ਚਾਹ ਪੀਣਾ ਅੰਤੜੀਆਂ ਦੀ ਸਿਹਤ ਲਈ ਚੰਗਾ ਨਹੀਂ ਹੈ। ਇਸ ਨਾਲ ਬਲੋਟਿੰਗ, ਗੈਸ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਦਿਨ ਭਰ ਰਹਿੰਦੀਆਂ ਹਨ। ਇਸ ਤੋਂ ਇਲਾਵਾ, ਸਵੇਰੇ ਸਟ੍ਰੈੱਸ ਹਾਰਮੋਨ ਵੀ ਕਾਫ਼ੀ ਵੱਧ ਜਾਂਦੇ ਹਨ। ਖਾਲੀ ਪੇਟ ਚਾਹ ਪੀਾ ਤੁਹਾਡੇ ਸਟ੍ਰੈੱਸ ਲੈਵਲ ਨੂੰ ਹੋਰ ਵਧਾ ਸਕਦਾ ਹੈ, ਐਂਗਜਾਇਟੀ ਅਤੇ ਸ਼ੂਗਰ ਵਰਗੀਆਂ ਬਾਕੀ ਡਾਇਬਟੀਜ ਦਾ ਖਤਰਾ ਵੀ ਵਧ ਜਾਂਦਾ ਹੈ।
ਇਹ ਇੱਕ ਕੰਮ ਕਰਨ ਨਾਲ ਚਾਹ ਨਹੀਂ ਪਹੁੰਚਾਏਗੀ ਨੁਕਸਾਨ
ਡਾਕਟਰ ਕਹਿੰਦੇ ਹਨ ਕਿ ਜੇ ਤੁਹਾਨੂੰ ਸਵੇਰੇ ਚਾਹ ਪੀਣੀ ਹੀ ਪੈਂਦੀ ਹੈ, ਤਾਂ ਤੁਸੀਂ ਘੱਟੋ-ਘੱਟ ਇੱਕ ਕੰਮ ਕਰ ਸਕਦੇ ਹੋ। ਇਸ ਨੂੰ ਪੀਣ ਤੋਂ ਪਹਿਲਾਂ ਸਿਰਫ਼ ਦੋ ਗਲਾਸ ਸਾਦਾ ਪਾਣੀ ਪੀਓ, ਫਿਰ ਚਾਹ ਪੀਓ। ਅਜਿਹਾ ਕਰਨ ਨਾਲ ਚਾਹ ਤੁਹਾਡੇ ਪੇਟ ਲਈ ਜਿਆਦਾ ਗਰਮ ਵੀ ਨਹੀ ਰਹੇਗੀ ਤੇ ਕਾਫੀ ਹੱਦ ਤੱਕ ਡਾਇਲਿਊਟ ਵੀ ਹੋ ਜਾਏਗੀ, ਜਿਸ ਨਾਲ ਉਸ ਦੇ ਨੁਕਸਾਨ ਬਿਲਕੁਲ ਨਾ ਦੇ ਬਰਾਬਰ ਹੋ ਜਾਣਗੇ। ਬਸ ਇਹ ਇੱਕ ਛੋਟਾ ਜਿਹਾ ਕੰਮ ਜੇ ਤੁਸੀ ਕਰ ਲਓ, ਤਾਂ ਚਾਹ ਦਾ ਮਜਾ ਵੀ ਲੈ ਸਕਦੇ ਹਨ ਅਤੇ ਉਸ ਦਾ ਕੋਈ ਖਾਸ ਨੁਕਸਾਨ ਵੀ ਤੁਹਾਡੀ ਬਾਡੀ ਨੂੰ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਮੋਦੀ ਸਰਕਾਰ ਨੇ 1400 ਕਰੋੜ ਦੇ ਰੇਲਵੇ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ, ਪੰਜਾਬੀਆਂ ਦੀ 100 ਸਾਲ ਦੀ ਉਡੀਕ ਖਤਮ
ਸਿਹਤ ਮਾਹਰ ਹਮੇਸ਼ਾ ਕਹਿੰਦੇ ਹਨ ਕਿ ਸਮੱਸਿਆ ਚਾਹ ਦੀ ਨਹੀਂ ਹੈ, ਸਗੋਂ ਇਸ ਦੇ ਨਾਲ ਜਾਣ ਵਾਲੇ ਸਨੈਕਸ ਵਿਚ ਹੈ। ਤੇਲ ਵਿਚ ਤਲਿਆ ਹੋਇਆ ਨਮਕੀਨ, ਆਲੂ ਭੁਜੀਆ, ਚਿਪਸ, ਮੈਦੇ ਵਾਲੇ ਬਿਸਕੁਟ, ਰਸਕ ਤੇ ਮਠੜੀ, ਖਾਣ ਵਿਚ ਤਾਂ ਟੇਸਟੀ ਲਗਦੇ ਹਨ ਪਰ ਇਨ੍ਹਾਂ ਭਰ-ਭਰ ਦੇ ਰਿਫਾਇੰਡ ਆਇਲ, ਚੀਨੀ ਅਤੇ ਮੈਦਾ ਹੁੰਦੀ ਹੈ। ਇਹੀ ਸਭ ਚੀਜਾਂ ਹੈਲਥ ਪ੍ਰਾਬਲਮਸ ਨੂੰ ਜਨਮ ਦਿੰਦੀਆਂ ਹਨ। ਇਨ੍ਹਾਂ ਅਨਹੈਲਦੀ ਸਨੈਕਸ ਦੀ ਥਾਂ ਤੁਸੀਂ ਭੁਜੇ ਛੋਲੇ, ਮਖਾਣਾ, ਪੋਹਾ ਜਾਂ ਪਰਾਂਠਾ ਲੈ ਸਕਦੇ ਹੋ। ਇਹ ਤੁਹਾਡੇ ਸਰੀਰ ਨੂੰ ਪੋਸ਼ਣ ਵੀ ਦੇਣਗੇ ਤੇ ਚਾਹ ਨਾਲ ਖਾਣ ਵਿਚ ਵੀ ਚੰਗੇ ਲੱਗਣਗੇ।
(ਨੋਟ: ਇਹ ਲੇਖ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹੈ। ਇਸਨੂੰ ਪੇਸ਼ੇਵਰ ਡਾਕਟਰੀ ਸਲਾਹ ਦੇ ਬਦਲ ਵਜੋਂ ਨਹੀਂ ਸਮਝਿਆ ਜਾਣਾ ਚਾਹੀਦਾ। ਸਿਹਤ ਸੰਬੰਧੀ ਚਿੰਤਾ ਜਾਂ ਡਾਕਟਰੀ ਸਥਿਤੀ ਸੰਬੰਧੀ ਤੁਹਾਡੇ ਕਿਸੇ ਵੀ ਪ੍ਰਸ਼ਨ ਲਈ ਹਮੇਸ਼ਾਂ ਆਪਣੇ ਡਾਕਟਰ ਨਾਲ ਸਲਾਹ ਕਰੋ।)
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









