ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਵਿਚ ਨਹਿਰ ਇਕ ਵਾਰ ਫਿਰ ਟੁੱਟ ਗਈ ਹੈ। ਟੁੱਟੀ ਨਹਿਰ ਦੀ ਮੁਰੰਮਤ ਦੇ ਬਾਅਦ ਉਸ ਵਿਚ ਦੁਬਾਰਾ ਪਾਣੀ ਛੱਡੇ ਜਾਣ ਕਾਰਨ ਇਹ ਘਟਨਾ ਹੋਈ। ਨਹਿਰ ਦਾ ਪਾਣੀ ਕਿਸਾਨਾਂ ਦੇ ਖੇਤਾਂ ਤੇ ਆਸ-ਪਾਸ ਦੇ ਘਰਾਂ ਤੱਕ ਪਹੁੰਚ ਗਿਆ ਜਿਸ ਨਾਲ ਭਾਰੀ ਨੁਕਾਸਨ ਹੋਇਆ ਹੈ। ਘਟਨਾ ਦੇ ਵਿਰੋਧ ਵਿਚ ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਖਿਲਾਫ ਪ੍ਰਦਰਸ਼ਨ ਕੀਤਾ।
ਪੰਜਾਬ ਵਿਚ ਇਸ ਸਮੇਂ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਹੈ ਜਿਸ ਲਈ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਲੋੜ ਹੈ। ਭੀਖੀ ਵਿਚ ਨਹਿਰ ਦੀ ਕਮਜ਼ੋਰ ਹਾਲਤ ਕਾਰਨ 13 ਜੂਨ ਨੂੰ ਵੀ ਇਹ ਟੁੱਟ ਗਈ ਸੀ। ਮੁਰੰਮਤ ਦੌਰਾਨ ਦੁਬਾਰਾ ਪਾਣੀ ਛੱਡੇ ਜਾਣ ਨਾਲ ਨਹਿਰ ਵਿਚ ਦਰਾੜ ਆ ਗਈ ਤੇ ਉਹ ਫਿਰ ਤੋਂ ਨੁਕਸਾਨੀ ਗਈ। ਨਹਿਰ ਟੁੱਟਣ ਨਾਲ ਪਾਣੀ ਕਿਸਾਨਾਂ ਦੀ ਝੋਨੇ ਦੀ ਫਸਲ, ਨਰਸਰੀ ਤੇ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਬਠਿੰਡਾ ਦੀ ਸ਼ਰਾਬ ਫੈਕਟਰੀ ’ਚ ਲੱਗੀ ਭਿ.ਆ.ਨ/ਕ ਅੱ/ਗ, ਧੂੰਏਂ ਨਾਲ ਕਾਲਾ ਹੋਇਆ ਆਸਮਾਨ
ਘਰਾਂ ਵਿਚ ਪਾਣੀ ਵੜਨ ਨਾਲ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਣ ਦਾ ਖਦਸ਼ਾ ਹੈ। ਲੋਕਾਂ ਨੇ ਸਬੰਧਤ ਅਧਿਕਾਰੀਆਂ ਖਿਲਾਫ ਤਤਕਾਲ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਹਿਰ ਟੁੱਟਣ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਤੇ ਪਨੀਰੀ ਨੂੰ ਨੁਕਸਾਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









