ਭਾਰਤੀ ਕ੍ਰਿਕਟ ਦਾ ਚਰਚਿਤ ਥੱਪੜਕਾਂਡ ਫਿਰ ਤੋਂ ਸੁਰਖੀਆਂ ਵਿਚ ਆ ਗਿਆ ਹੈ। ਸਾਬਕਾ ਤੇਜ਼ ਗੇਂਦਬਾਜ਼ ਸ਼੍ਰੀਸੰਤ ਨੇ ਹਰਭਜਨ ਸਿੰਘ ਨੂੰ ਬਾਕਸਿੰਗ ਰਿੰਗ ਵਿਚ ਲੜਨ ਦਾ ਖੁੱਲ੍ਹਾ ਚੈਲੰਜ ਦਿਤਾ ਸੀ ਜਿਸ ਮਗਰੋਂ ਹਰਭਜਨ ਸਿੰਘ ਨੇ ਕਰਾਰ ਜਵਾਬ ਦਿੱਤਾ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਤਿੱਖਾ ਜਵਾਬ ਦਿੰਦੇ ਹੋਏ ਕਿਹਾ ਕਿ ਸਿਰਫ ਖਾਲੀ ਭਾਂਡੇ ਹੀ ਆਵਾਜ਼ ਕਰਦੇ ਹੁੰਦੇ ਹਨ। 18 ਸਾਲਾਂ ਬਾਅਦ ਫਿਰ ਤੋਂ ‘ਥੱਪੜਕਾਂਡ’ ਭੜਕ ਉੱਠਿਆ ਹੈ ਜਿਸ ਮਗਰੋਂ ਤੇਜ਼ ਗੇਂਦਬਾਜ਼ ਸ਼੍ਰੀਸੰਤ ਨੇ ਹਰਭਜਨ ਸਿੰਘ ਨੂੰ ਬਾਕਸਿੰਗ ਵਿਚ ਆਹਮੋ-ਸਾਹਮਣੇ ਹੋਣ ਦੀ ਚੁਣੌਤੀ ਦਿੱਤੀ ਹੈ।
ਦੱਸ ਦੇਈਏ ਕਿ IPL 2008 ਵਿਚ ਪੰਜਾਬ ਕਿੰਗਜ਼ ਇਲੈਵਨ ਤੇ ਮੁੰਬਈ ਇੰਡੀਅਨਸ ਵਿਚਕਾਰ ਹੋਏ ਮੈਚ ਤੋਂ ਬਾਅਦ ਹਰਭਜਨ ਸਿੰਘ ਨੇ ਮੈਦਾਨ ‘ਤੇ ਥੱਪੜ ਮਾਰਿਆ ਸੀ ਜਿਸ ਮਗਰੋਂ ਸ਼੍ਰੀਸੰਤ ਲਾਈਵ ਹੋ ਕੇ ਰੋਂਦੇ ਹੋਏ ਵੀ ਨਜ਼ਰ ਆਏ ਸਨ। ਹਾਲਾਂਕਿ ਬਾਅਦ ਵਿਚ ਦੋਵਾਂ ਵਿਚ ਸਮਝੌਤਾ ਵੀ ਹੋ ਗਿਆ ਸੀ ਪਰ ਹੁਣ ਉਨ੍ਹਾਂ ਦਾ ਰਿਸ਼ਤਾ ਇਕ ਵਾਰ ਫਿਰ ਕੌੜਾ ਹੁੰਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ‘ਸ਼ਾਂਤ ਦਿਮਾਗ ਨਾਲ ਪੇਪਰ ਦੇ ਕੇ ਆਉਣਾ ਹੈ’-NEET ਪ੍ਰੀਖਿਆ ਤੋਂ ਪਹਿਲਾਂ ਕੇਜਰੀਵਾਲ ਨੇ ਬੱਚਿਆਂ ਦਾ ਵਧਾਇਆ ਹੌਸਲਾ
ਹੁਣ ਇਹ ਤਾਜ਼ਾ ਵਿਵਾਦ ਹਰਭਜਨ ਸਿੰਘ ਦੇ ਇਸ਼ਤਿਹਾਰ ਤੋਂ ਪੈਦਾ ਹੋਇਆ ਜਿਸ ਵਿਚ ਸ਼੍ਰੀਸੰਤ ਨੇ ਦੋਸ਼ ਲਗਾਇਆ ਕਿ ਇਸ ਇਸ਼ਤਿਹਾਰ ਵਿਚ ਥੱਪੜ ਦੀ ਘਟਨਾ ਦਾ ਮਜ਼ਾਕ ਉਡਾਇਆ ਹੈ ਤੇ ਦਰਦਨਾਕ ਚੈਪਟਰ ਦਾ ਫਾਇਦਾ ਚੁੱਕ ਕੇ ਇਸ ਤੋਂ ਪੈਸੇ ਕਮਾਏ ਗਏ ਹਨ। ਸ਼੍ਰੀਸੰਤ ਨੇ ਹਰਭਜਨ ਸਿੰਘ ਨੂੰ ਚੈਲੰਜ ਕੀਤਾ ਸੀ ਉਹ ਬਾਕਸਿੰਗ ਰਿੰਗ ਵਿਚ ਮੁਕਾਬਲਾ ਕਰਨ, ਜਿਸ ਦਾ ਜਵਾਬ ਹਰਭਜਨ ਸਿੰਘ ਨੇ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









