NEET ਪ੍ਰੀਖਿਆ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰਕੇ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਹੈ। ਉਨ੍ਹਾਂ ਨੇ ਬੱਚਿਆਂ ਨੂੰ ਤਣਾਅਮੁਕਤ ਰਹਿਣ ਤੇ ਸ਼ਾਂਤ ਦਿਮਾਗ ਨਾਲ ਪ੍ਰੀਖਿਆ ਦੇਣ ਦੀ ਸਲਾਹ ਦਿੱਤੀ ਹੈ।
ਵੀਡੀਓ ਸੰਦੇਸ਼ ਵਿਚ ਕੇਜਰੀਵਾਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਲੋਕਾਂ ਨੇ ਬਹੁਤ ਕੁਝ ਸਹਿਣ ਕੀਤਾ ਹੈ। ਇਕ ਹੀ ਮਹੀਨੇ ਵਿਚ 2-2 ਵਾਰ ਪੇਪਰ ਦੇਣਾ ਕੋਈ ਮਜ਼ਾਕ ਨਹੀਂ ਹੈ। ਇਕ ਵਾਰ NEET ਦਾ ਪੇਪਰ ਦੇਣ ਵਿਚ ਹੀ ਨਾਨੀ ਯਾਦ ਆ ਜਾਂਦੀ ਹੈ। ਕੇਜਰੀਵਾਲ ਨੇ ਵਿਦਿਆਰਥੀਆਂ ਨੂੰ ਸਾਰੀਆਂ ਪੁਰਾਣੀਆਂ ਗੱਲਾਂ ਤੇ ਪ੍ਰੇਸ਼ਾਨੀਆਂ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਸਾਰੀਆਂ ਗੱਲਾਂ ਛੱਡੋ। ਚੰਗੀ ਤਰ੍ਹਾਂ ਮਨ ਲਗਾ ਕੇ ਪੜ੍ਹੋ। ਕੁਝ ਹੀ ਘੰਟੇ ਰਹਿ ਗਏ ਹਨ। ਬਹੁਤ ਸ਼ਾਂਤ ਦਿਮਾਗ ਨਾਲ ਪੇਪਰ ਦੇ ਕੇ ਆਓਗੇ।
ਇਹ ਵੀ ਪੜ੍ਹੋ : 300 ਯੂਨਿਟ ਮੁਫ਼ਤ ਬਿਜਲੀ ਦੀ ਗਰੰਟੀ ਭੁੱਲ ਜਾਓ! ਸੁੱਖੂ ਸਰਕਾਰ ਨੇ 28 ਲੱਖ ਖਪਤਕਾਰਾਂ ਨੂੰ ਦਿੱਤਾ 440 ਵੋਲਟ ਦਾ ਝਟਕਾ
ਕੇਜਰੀਵਾਲ ਨੇ ਵਿਦਿਆਰਥੀਆਂ ਦੀ ਸਫਲਤਾ ‘ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ‘I am sure, you will come out with flying colours’ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸ਼ਾਨਦਾਰ ਸਫਲਤਾ ਹਾਸਲ ਕਰੋਗੇ। ਤੁਸੀਂ ਸਾਰੇ ਲੋਕ ਬਹੁਤ ਚੰਗਾ ਕਰੋਗੇ, ਨੀਟ ਵਿਚ ਪਾਸ ਹੋਵੋਗੇ ਤੇ ਚੰਗੇ ਡਾਕਟਰ ਬਣੋਗੇ। ਸੰਦੇਸ਼ ਦੇ ਅਖੀਰ ਵਿਚ ਉਨ੍ਹਾਂ ਨੇ ਸਾਰੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਲਈ ‘ਆਲ ਦਿ ਬੈਸਟ’ ਕਿਹਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









