ਗੁਰਦਾਸਪੁਰ ਦੇ ਬਟਾਲਾ ਵਿਚ ਮੰਗਲਵਾਰ ਦੇਰ ਰਾਤ ਇਕ ਵਿਅਕਤੀ ਨੇ ਇਥੇ ਜ਼ਮੀਨੀ ਵਿਵਾਦ ਵਿਚ ਅੰਨ੍ਹੇਵਾਹ ਫਾਇਰਿੰਗ ਕਰਕੇ ਆਪਣੀ ਚਾਚੀ ਤੇ ਨਾਬਾਲਗ ਚਚੇਰੇ ਭਰਾ ਦਾ ਕਤਲ ਕਰ ਦਿੱਤਾ। ਇਹੀ ਨਹੀਂ ਮੁਲਜ਼ਮ ਨੇ ਉਸ ਨੂੰ ਰੋਕਣ ਲਈ ਅੱਗੇ ਆਏ ਆਪਣੇ ਹੀ ਫੌਜੀ ਦੋਸਤ ਨੂੰ ਵੀ ਗੋਲੀ ਮਾਰ ਦਿੱਤੀ। ਇਸ ਦੇ ਤੁਰੰਤ ਬਾਅਦ ਮੁਲਜ਼ਮ ਨੇ ਖੁਦ ਦੇ ਸਿਰ ਵਿਚ ਵੀ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਘਰ ਦੇ ਅੰਦਰ, ਬਾਹਰ ਤੇ ਮੁਲਜ਼ਮ ਦੀ ਲਾਸ਼ ਘਰ ਦੀ ਕਿਚਨ ਵਿਚ ਮਿਲੀ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਾਰਦਾਤ ਬਟਾਲਾ ਦੇ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਮੁੰਡੀ ਕਰਾਲ ਦੀ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਿੰਡ ਮੁੰਡੀ ਕਰਾਲ ਵਿਚ ਰਹਿਣ ਵਾਲੇ ਵਿਅਕਤੀ ਮਨਜੋਤ ਸਿੰਘ ਦਾ ਆਪਣੇ ਹੀ ਪਰਿਵਾਰ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਦੇਰ ਰਾਤ ਵਿਵਾਦ ਇੰਨਾ ਵਧ ਗਿਆ ਕਿ ਮਨਜੋਤ ਨੇ ਉਸ ਦੇ ਘਰ ਵਿਚ ਰੱਖੀ ਬੰਦੂਕ ਚੱਕ ਲਈ। ਮਨਜੋਤ ਨੇ ਆਪਣੀ ਚਾਚੀ ਹਰਜੀਤ ਕੌਰ ‘ਤੇ ਗੋਲੀਆਂ ਚਲਾਈਆਂ ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਬਾਅਦ ਸਿਰਫ 12 ਸਾਲ ਦੇ ਮਾਸੂਮ ਚਚੇਰੇ ਭਰਾ ਹਰੀ ਅੰਮ੍ਰਿਤਪਾਲ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ। ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਘਰ ਦੇ ਵਿਹੜੇ ਤੇ ਕਮਰੇ ਵਿਚ ਪਈਆਂ ਮਿਲੀਆਂ।
ਇਹ ਵੀ ਪੜ੍ਹੋ : ਭਗੌੜੇ ਨੀਰਵ ਮੋਦੀ ਨੂੰ ਲੰਦਨ ਹਾਈਕੋਰਟ ਤੋਂ ਵੱਡਾ ਝਟਕਾ, ਬੈਂਕ ਆਫ ਇੰਡੀਆ ਨੂੰ ਦੇਣੇ ਹੋਣਗੇ 100 ਕਰੋੜ ਰੁਪਏ
ਗੋਲੀਆਂ ਦੀ ਆਵਾਜ਼ ਸੁਣ ਕੇ ਮਨਜੋਤ ਦਾ ਦੋਸਤ ਪ੍ਰਗਟ ਸਿੰਘ ਮੌਕੇ ‘ਤੇ ਪਹੁੰਚਿਆ। ਉਸ ਨੇ ਮਨਜੋਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਫੌਜੀ ਦੋਸਤ ਨੂੰ ਵੀ ਘਰ ਦੇ ਬਾਹਰ ਦੌੜਾ ਕੇ ਗੋਲੀ ਮਾਰੀ। ਪੁਲਿਸ ਨੂੰ ਉਸ ਦੀ ਲਾਸ਼ ਘਰ ਦੇ ਬਾਹਰ ਮੌਜੂਦ ਝਾੜੀਆਂ ਵਿਚ ਪਈ ਮਿਲੀ ਹੈ। ਤਿੰਨ ਕਤਲ ਕਰਨ ਦੇ ਬਾਅਦ ਮੁਲਜ਼ਮ ਮਨਜੋਤ ਨੇ ਆਪਣੇ ਘਰ ਦੀ ਰਸੋਈ ਵਿਚ ਗਿਆ ਤੇ ਉਥੇ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।
ਸੂਚਨਾ ਮਿਲਦੇ ਹੀ ਬਟਾਲਾ ਪੁਲਿਸ ਵਿਚ ਹੜਕੰਪ ਮਚ ਗਿਆ। DSP ਸਿਟੀ ਸੁਖਿੰਦਰ ਸਿੰਘ ਤੇ ਥਾਣਾ ਸੇਖਵਾਂ ਦੇ ਇੰਚਾਰਜ ਨੇ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਕਤਲ ਦੇ ਤਰੀਕੇ ਤੇ ਸਬੂਤਾਂ ਨੂੰ ਇਕੱਠਾ ਕਰਨ ਲਈ ਸਪੈਸ਼ਲ ਫੋਰੈਂਸਿੰਕ ਟੀਮ ਬੁਲਾਈ ਗਈ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਬਟਾਲਾ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਅੱਜ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਫਿਲਹਾਲ ਪਿੰਡ ਵਿਚ ਤਣਾਅ ਤੇ ਦਹਿਸ਼ਤ ਦਾ ਮਾਹੌਲ ਹੈ ਜਿਸ ਦੇ ਮੱਦੇਨਜ਼ਰ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









