ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਬ੍ਰਿਟਿਸ਼ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਦੇ ਹੁਕਮ ਦੇ ਬਾਅਦ ਹੁਣ ਨੀਰਵ ਮੋਦੀ ਨੂੰ ਬੈਂਕ ਫਰਾਡ ਮਾਮਲੇ ਵਿਚ 100 ਕਰੋੜ ਤੋਂ ਵੱਧ ਭੁਗਤਾਨ ਕਰਨਾ ਹੋਵੇਗਾ। ਹਾਈਕੋਰਟ ਨੇ ਜਸਟਿਸ ਸਾਈਮਨ ਟਿੰਕਲਰ ਨੇ ਨੀਰਵ ਨੂੰ ਨਿੱਜੀ ਗਾਰੰਟੀ ਤਹਿਤ ਦੇਣਦਾਰ ਠਹਿਰਾਇਆ। ਖਬਰਾਂ ਮੁਤਾਬਕ ਨੀਰਵ ‘ਤੇ 4.1 ਮਿਲੀਅਨ ਡਾਲਰ ਦੀ ਮੂਲ ਰਕਮ ਬਕਾਇਆ ਹੈ। ਬੈਂਕ ਇਸ ਵਿਚ ਨਿਰਧਾਰਤ ਵਿਆਜ ਵੀ ਜੋੜੇਗਾ।
ਰਿਪੋਰਟ ਮੁਤਾਬਕ ਬ੍ਰਿਟਿਸ਼ ਹਾਈਕੋਰਟ ਵਿਚ ਸੁਣਵਾਈ ਦੌਰਾਨ ਨੀਰਵ ਜਾਂ ਉਨ੍ਹਾਂ ਦੇ ਵਕੀਲ ਨੇ ਆਪਣੇ ਬਚਾਅ ਵਿਚ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। ਨੀਰਵ ਨੇ ਤਰਕ ਦਿੱਤਾ ਸੀ ਕਿ ਗਾਰੰਟੀ ਲਾਗੂ ਕਰਨ ਯੋਗ ਨਹੀਂ ਸੀ। ਉਸ ਨੇ ਬੈਂਕ ਤੋਂ ਜਾਇਜ਼ ਮੰਗਾਂ ਕਦੇ ਪ੍ਰਾਪਤ ਨਹੀਂ ਕੀਤੀਆਂ ਸਨ। ਬੈਂਕ ਆਫ ਇੰਡੀਆ ਨੇ ਜੁਲਾਈ 2012 ਵਿਚ ਨੀਰਵ ਦਾ ਕੰਪਨੀ ਫਾਇਰਸਟਾਰ ਡਾਇਮੰਡ ਐੱਫਜੇਡਈ ਨੂੰ ਦੁਬਈ ਵਿਚ ਕਰਜ਼ ਦਿੱਤਾ ਸੀ। ਨੀਰਵ ਨੇ 3 ਅਗਸਤ 2013 ਨੂੰ ਇਸ ਦੀ ਵਿਅਕਤੀਗਤ ਗਾਰੰਟੀ ਦਿੱਤੀ ਸੀ।
2018 ਦੀ ਸ਼ੁਰੂਆਤ ਵਿਚ ਜਦੋ ਨੀਰਵ ਵੱਲੋਂ ਪੰਜਾਬ ਨੈਸ਼ਨਲ ਬੈਂਕ ਵਿਚ ਕਥਿਤ ਧੋਖਾਧੜੀ ਦੀ ਖਬਰ ਫੈਲੀ ਤਾਂ ਬੈਂਕ ਆਫ ਇੰਡੀਆ ਨੇ ਕਰਜ਼ ਵਾਪਸ ਮੰਗਣ ਦਾ ਫੈਸਲਾ ਲਿਆ। ਮਾਰਚ ਤੇ ਅਪ੍ਰੈਲ 2018 ਵਿਚ ਫਾਇਰ ਸਟਾਰ ਤੇ ਨੀਰਵ ਨੂੰ ਭੇਜੇ ਗਏ ਨੋਟਿਸ ਦਾ ਜਵਾਬ ਨਹੀਂ ਮਿਲਿਆ। 8 ਮਾਰਚ 2024 ਨੂੰ ਬੈਂਕ ਆਫ ਇੰਡੀਆ ਨੇ 4.1 ਮਿਲੀਅਨ ਡਾਲਰ ਦੀ ਮੂਲ ਰਕਮ ਤੇ ਵਿਆਜ ਲਈ ਫੈਸਲਾ ਕੀਤਾ। ਬੈਂਕ ਨੇ ਅਕਤੂਬਰ 2025 ਵਿਚ ਨੀਰਵ ਨੂੰ ਇਕ ਹੋਰ ਮੰਗ ਭੇਜੀ। ਜਸਟਿਸ ਟਿੰਕਲਰ ਨੇ ਕਿਹਾ ਕਿ ਫਰਵਰੀ 2018 ਤੋਂ ਫਾਇਰਸਟਾਰ ਸਮੂਹ ਦੀ ਹਰ ਕੰਪਨੀ ਪ੍ਰਭਾਵਿਤ ਹੋਈ ਸੀ।
ਇਹ ਵੀ ਪੜ੍ਹੋ : ‘ਮਿਹਨਤਾਂ ਕਰੋ, ਸੁਆਦ ਲਓ…’ ਵਿਵਾ/ਦ ਵਿਚਾਲੇ Karan Aujla ਦਾ ਸੁਲਤਾਨ ਨੂੰ ਠੋਕਵਾਂ ਜਵਾਬ
ਜਸਟਿਸ ਟਿੰਕਲਰ ਨੇ ਦੱਸਿਆ ਕਿ 17 ਫਰਵਰੀ 2018 ਨੂੰ ਨੀਰਵ ਨੇ ਬੈਂਕ ਨੂੰ ਈ-ਮੇਲ ਭੇਜਿਆ ਸੀ। ਇਸ ਵਿਚ ਉਸ ਨੇ ਮੀਡੀਆ ਦੀ ਹਲਚਲ ਤੋਂ ਸੰਚਾਲਨ ਬੰਦ ਹੋਣ ਦੀ ਗੱਲ ਕਹੀ ਸੀ। ਉਸ ਨੇ ਸਮੂਹ ਦੀਆਂ ਬੈਂਕਾਂ ਨੂੰ ਬਕਾਇਆ ਚੁਕਾਉਣ ਵਿਚ ਅਸਮਰਥਾ ਵੀ ਦੱਸੀ ਸੀ। ਨੀਰਵ ਨੇ ਅਪ੍ਰੈਲ 2018 ਤੇ ਅਕਤੂਬਰ 2025 ਦੀਆਂ ਮੰਗਾਂ ਮਿਲਣ ਤੋਂ ਇਨਕਾਰ ਕੀਤਾ। ਹਾਲਾਂਕਿ ਟਿੰਕਲਰ ਸੰਤੁਸ਼ਟ ਸਨ ਕਿ ਦੋਵੇਂ ਮੰਗਾਂ ਉਸ ਨੂੰ ਪ੍ਰਾਪਤ ਹੋਈਆਂ ਸਨ ਤੇ ਉਨ੍ਹਾਂ ਨੇ ਗਾਰੰਟੀ ਨੂੰ ਲਾਗੂ ਕਰਨ ਯੋਗ ਦੱਸਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









