ਬਟਾਲਾ ਨੇੜੇ ਅਲੀਵਾਲ ਨਹਿਰ ‘ਤੇ ਬਟਾਲਾ ਪੁਲਿਸ ਵੱਲੋਂ ਬਿੱਲਾ ਬਦਮਾਸ਼ ਦਾ ਐਨਕਾਊਂਟਰ ਕੀਤਾ ਗਿਆ। ਬਦਮਾਸ਼ ਦਾ ਪੱਕਾ ਨਾਮ ਮਲਕੀਤ ਸਿੰਘ ਹੈ ਇਸ ਨੇ ਬਟਾਲਾ ਦੇ ਵੱਖ-ਵੱਖ ਥਾਵਾਂ ‘ਤੇ ਕਈ ਵਾਰ ਫਾਇਰਿੰਗ ਕੀਤੀ ਤੇ ਫਿਰੌਤੀ ਮੰਗੀ।
ਮਿਲੀ ਜਾਣਕਾਰੀ ਮੁਤਾਬਕ ਬਦਮਾਸ਼ ਨੇ ਰਾਈਫਲ ਰੈਸਟੋਰੈਂਟ, ਕਰਾਊਨ ਕਾਰ, ਫੈਸ਼ਨ ਲੰਡਨ ਗਾਰਮੈਂਟ ਸ਼ਾਪ ਤੋਂ ਇਲਾਵਾ ਹੋਰ ਕਈ ਥਾਵਾਂ ਤੇ ਲੋਕਾਂ ਕੋਲੋਂ ਫਿਰੋਤੀ ਮੰਗੀ ਸੀ। ਉਹ ਵਿਦੇਸ਼ ‘ਚ ਬੈਠੇ ਗੈਂਗਸਟਰ ਦਾ ਗੁਰਗਾ ਹੈ। ਬਟਾਲਾ ਪੁਲਿਸ ਨੇ ਅੱਜ ਸਵੇਰੇ ਜਦੋਂ ਇਹਨੂੰ ਅਲੀਵਾਲ ਨੇੜੇ ਨਹਿਰ ਦੇ ਕੰਢੇ ਰਿਕਵਰੀ ਲਈ ਲਿਆਂਦਾ ਸੀ ਤੇ ਇਸ ਨੇ ਪੁਲਿਸ ‘ਤੇ ਤਿੰਨ ਰਾਉਂਡ ਫਾਇਰ ਕੀਤੇ, ਜਿਸ ਮਗਰੋਂ ਬਟਾਲਾ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾਈ, ਜਿਸ ਵਿਚ ਬਦਮਾਸ਼ ਜਖਮੀ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਦੀਆਂ ਮਹਿਲਾਵਾਂ ਦੇ ਖਾਤੇ ‘ਚ ਪੈਸੇ ਆਉਣੇ ਹੋਏ ਸ਼ੁਰੂ, CM ਮਾਨ ਨੇ ਧੂਰੀ ਤੋਂ ਕੀਤੀ ਯੋਜਨਾ ਦੀ ਸ਼ੁਰੂਆਤ
ਉਸ ਨੂੰ ਜਖਮੀ ਹਾਲਤ ਵਿਚ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਕਸਰ ਬਟਾਲਾ ਦੇ ਵਿੱਚ ਜਦੋਂ ਵੀ ਕਿਸੇ ਨੂੰ ਫਰੌਤੀ ਦੀ ਕਾਲ ਜਾਂਦੀ ਸੀ ਤੇ ਜੇ ਉਹ ਪੈਸੇ ਨਹੀਂ ਦਿੰਦਾ ਸੀ ਤਾਂ ਇਹ ਬਦਮਾਸ਼ ਉਹਨਾਂ ਦੇ ਘਰ ਦੇ ਜਾਂ ਦੁਕਾਨ ਦੇ ਬਾਹਰ ਜਾ ਕੇ ਗੋਲੀਆਂ ਚਲਾਉਂਦੇ ਸਨ। ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ‘ਤੇ ਪਹਿਲਾਂ ਵੀ ਵੱਖ-ਵੱਖ ਧਰਾਵਾਂ ਤਹਿਤ 12 ਮੁਕੱਦਮੇ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ







