ਪ੍ਰਸਿੱਧ ਪੰਜਾਬੀ ਗਾਇਕ ਤੇ ਗੀਤਕਾਰ ਜਾਨੀ ਆਪਣੇ ਇੱਕ ਗੀਤ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ ਹਨ। ਜਲੰਧਰ ਦੇ ਈਸਾਈ ਭਾਈਚਾਰੇ ਨੇ ਜਾਨੀ ਦੇ ਗੀਤ “ਅਪਸਰਾ 2” ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਭਾਈਚਾਰੇ ਦਾ ਦੋਸ਼ ਹੈ ਕਿ ਗੀਤ ਦੇ ਬੋਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਹਨ ਅਤੇ ਚਰਚ ਦਾ ਸਿੱਧਾ ਅਪਮਾਨ ਹਨ।
ਇਸ ਮਾਮਲੇ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਆਗੂਆਂ ਨੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਇੱਕ ਲਿਖਤੀ ਸ਼ਿਕਾਇਤ ਸੌਂਪੀ ਹੈ, ਜਿਸ ਵਿੱਚ ਜਾਨੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮੰਗਾਂ ਪੂਰੀਆਂ ਨਾ ਹੋਣ ‘ਤੇ ਵੱਡੇ ਅੰਦੋਲਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ।

ਈਸਾਈ ਭਾਈਚਾਰੇ ਦੇ ਆਗੂਆਂ ਮੁਤਾਬਕ ਜਾਨੀ ਦੇ ਗੀਤ “ਅਪਸਰਾ 2” ਵਿਚ ਕੁਝ ਲਾਈਨਾਂ ਹੈ, ਜਿਸ ਵਿੱਚ…’ਲੱਭਦੇ ਲੱਭਦੇ ਚਲਾ ਗਿਆ, ਮੈਂ ਇੱਕ ਚਰਚ ਦੇ ਅੰਦਰ…ਚਰਚ ਦੇ ਅੰਦਰ ਜਾ ਕੇ ਜਗਾਈਆਂ ਮੋਮਬੱਤੀਆਂ…ਕੀ ਦੱਸਾਂ ਮੇਰੇ ਕਿੰਨੀਆਂ ਕੰਮ ਆਈਆਂ ਮੋਮਬਤੀਆਂ…ਮੋਮਬੱਤੀਆਂ ਦੇ ਧੂਏ ‘ਚੋਂ ਦੁਆ ਦਿਖੀ ਮੈਨੂੰ…ਚਰਚ ਦਾ ਦਰਵਾਜ਼ਾ ਖੁੱਲਿਆ ਅਫਸਰਾ ਦਿਖੀ ਮੈਨੂੰ…।’ ਧਾਰਮਿਕ ਆਗੂਆਂ ਦਾ ਕਹਿਣਾ ਹੈ ਕਿ ਪਵਿੱਤਰ ਚਰਚ ਅਤੇ ਉੱਥੇ ਹੋਣ ਵਾਲੀਆਂ ਪ੍ਰਾਰਥਨਾਵਾਂ ਦੀ ਤੁਲਨਾ “ਅਪਸਰਾ” ਨਾਲ ਕਰਨਾ ਬਹੁਤ ਇਤਰਾਜ਼ਯੋਗ ਹੈ। ਜਦੋਂ ਭਾਈਚਾਰੇ ਦੇ ਮੈਂਬਰਾਂ ਨੇ ਇਹ ਗੀਤ ਸੁਣਿਆ, ਤਾਂ ਉਨ੍ਹਾਂ ਨੇ ਇਸ ਨੂੰ ਆਪਣੇ ਪਵਿੱਤਰ ਧਾਰਮਿਕ ਸਥਾਨ ਦਾ ਸਿੱਧਾ ਅਪਮਾਨ ਸਮਝਿਆ।
ਇਹ ਵੀ ਪੜ੍ਹੋ : ਗੈਂਗਸਟਰ ਗੋਲਡੀ ਢਿੱਲੋਂ ਗ੍ਰਿਫ਼ਤਾਰ, ਕੈਸ਼ੀਅਰ ਕਤਲ ਮਾਮਲੇ ‘ਚ ਸਪੇਨ ਤੋਂ ਹੋਈ ਗ੍ਰਿਫਤਾਰੀ
ਇਸ ਮਾਮਲੇ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਈਸਾਈ ਭਾਈਚਾਰੇ ਦੇ ਮੈਂਬਰ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਪਹੁੰਚੇ। ਉੱਥੇ ਉਨ੍ਹਾਂ ਨੇ ਜਾਨੀ ਵਿਰੁੱਧ ਰਸਮੀ ਸ਼ਿਕਾਇਤ ਦਰਜ ਕਰਵਾਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਗਾਇਕ ਵਿਰੁੱਧ ਤੁਰੰਤ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਈਸਾਈ ਆਗੂਆਂ ਨੇ ਸਪੱਸ਼ਟ ਤੌਰ ‘ਤੇ ਚੇਤਾਵਨੀ ਦਿੱਤੀ ਹੈ ਕਿ ਜੇ ਜਾਨੀ ਵਿਰੁੱਧ ਜਲਦੀ ਹੀ ਸਖ਼ਤ ਕਾਰਵਾਈ ਨਹੀਂ ਕੀਤੀ ਗਈ, ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਵਿਰੁੱਧ ਵੱਡਾ ਵਿਰੋਧ ਅਤੇ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਸ਼ਿਕਾਇਤਕਰਤਾਵਾਂ ਨੇ ਇਹ ਵੀ ਕਿਹਾ ਕਿ ਪੰਜਾਬੀ ਸੰਗੀਤ ਉਦਯੋਗ ਵਿੱਚ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕਰਨ ਦਾ ਰੁਝਾਨ ਵੱਧ ਰਿਹਾ ਹੈ। ਜਾਨੀ ਵਿਰੁੱਧ ਇਹ ਕਾਰਵਾਈ ਦੂਜੇ ਗਾਇਕਾਂ ਅਤੇ ਗੀਤਕਾਰਾਂ ਲਈ ਇੱਕ ਸਖ਼ਤ ਸਬਕ ਵਜੋਂ ਕੰਮ ਕਰੇਗੀ, ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਕਲਾਕਾਰ ਭਵਿੱਖ ਵਿੱਚ ਇਸ ਤਰੀਕੇ ਨਾਲ ਕਿਸੇ ਵੀ ਜਾਤੀ, ਧਰਮ ਜਾਂ ਭਾਈਚਾਰੇ ਦੇ ਵਿਸ਼ਵਾਸਾਂ ਦਾ ਮਜ਼ਾਕ ਨਾ ਉਡਾਏ। ਮਾਮਲੇ ਦੀ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .








