ਹਰਿਆਣਾ ਦੇ ਯਮੁਨਾਨਗਰ ‘ਚ ਸੁਨਿਆਰੇ ਨਾਲ ਲੁੱਟ ਕੀਤੀ ਗਈ ਹੈ। 3 ਨਕਾਬਪੋਸ਼ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਾਈਕ ‘ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਵੱਲੋਂ ਸੁਨਿਆਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਉਸ ਸਮੇਂ ਦੁਕਾਨ ਬੰਦ ਕਰਕੇ ਜਾ ਰਿਹਾ ਹੁੰਦਾ ਹੈ। ਉਸੇ ਸਮੇਂ ਨਕਾਬਪੋਸ਼ਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਨ੍ਹਾਂ ਵੱਲੋਂ ਗੰਨ ਪੁਆਇੰਟ ‘ਤੇ ਸੁਨਿਆਰੇ ਕੋਲੋਂ ਕੈਸ਼ ਨਾਲ ਭਰਿਆ ਬੈਗ ਖੋਹ ਲਿਆ ਜਾਂਦਾ ਹੈ ਤੇ ਵਾਰਦਾਤ ਤੋਂ ਬਾਅਦ ਮੌਕੇ ਤੋਂ ਬਾਈਕ ਸਵਾਰ ਲੁਟੇਰੇ ਫਰਾਰ ਹੋ ਜਾਂਦੇ ਹਨ। ਲੁੱਟ ਦੀ ਪੂਰੀ ਵਾਰਦਾਤ CCTV ‘ਚ ਕੈਦ ਹੋ ਗਈ ਹੈ ਤੇ ਪੁਲਿਸ ਵੱਲੋਂ ਕੀਤੀ ਮਾਮਲੇ ਦੀ ਜਾਂਚ ਜਾ ਰਹੀ ਹੈ।
ਇਹ ਵੀ ਪੜ੍ਹੋ : ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ ਅੱਜ ਹੋਵੇਗਾ ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ, ਲਾਰਡਸ ‘ਚ ਖੇਡਿਆ ਜਾਵੇਗਾ ਮੁਕਾਬਲਾ
4 ਲੱਖ ਰੁਪਏ ਨਾਲ ਭਰਿਆ ਹੋਇਆ ਬੈਗ ਲੁਟੇਰੇ ਲੈ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸੁਨਿਆਰੇ ਨੂੰ ਗੰਨ ਪੁਆਇੰਟ ‘ਤੇ ਡਰਾਇਆ ਧਮਕਾਇਆ ਗਿਆ ਤੇ ਫਿਰ ਹਮਲਾ ਕਰਨ ਵੀ ਵੀ ਕੋਸ਼ਿਸ਼ ਕੀਤੀ ਗਈ। ਹਮਲੇ ਵਿਚ ਦੁਕਾਨਦਾਰ ਜ਼ਖਮੀ ਹੋ ਗਿਆ ਹੈ ਤੇ ਦੁਕਾਨਦਾਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸੁਨਿਆਰੇ ਅਮਿਤ ਗੁਪਤਾ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









