ਅਪਰ ਬਾਰੀ ਦੁਆਬ ਨਹਿਰ ਵਿੱਚ ਇੱਕ ਅਧਿਆਪਕ ਵੱਲੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਪਾਤ ਕਰ ਲਈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਸਲੋਪੁਰ ਦਾ ਅਧਿਆਪਕ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਜੋ ਕਿ ਭੈਣੀ ਮੀਆਂ ਖਾਨ ਸਕੂਲ ਦਾ ਅਧਿਆਪਕ ਸੀ, ਅੱਜ ਸਵੇਰੇ ਉਸ ਨੇ ਅਪਰ ਬਾਰੀ ਦੁਆਬ ਨਹਿਰ ਦੇ ਭੱਠੀਆਂ ਪੁੱਲ ਉੱਤੋਂ ਕਥਿਤ ਤੌਰ ‘ਤੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਨਹਿਰ ‘ਤੇ ਵੱਡੀ ਗਿਣਤੀ ਵਿੱਚ ਲੋਕ, ਸਾਥੀ ਅਧਿਆਪਕ ਅਤੇ ਅਧਿਆਪਕ ਦੇ ਰਿਸ਼ਤੇਦਾਰ ਇਕੱਠੇ ਹੋ ਗਏ।
ਇਸ ਮੌਕੇ ਸਾਥੀ ਅਧਿਆਪਕ ਗੁਰਪ੍ਰਤਾਪ ਸਿੰਘ ਸਿਮਰਨ ਸਿੰਘ ਅਤੇ ਪਿੰਡ ਦੇ ਸਰਪੰਚ ਕੌਸ਼ਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਅੱਜ ਅਧਿਆਪਕ ਗੁਰਪ੍ਰਤਾਪ ਸਿੰਘ ਨੂੰ ਫੋਨ ਕੀਤਾ ਕਿ ਉਹ ਪਿੰਡ ਭੱਟੀਆਂ ਦੀ ਨਹਿਰ ਉੱਤੇ ਖੜ੍ਹਾ ਹੈ, ਉਸ ਦੀ ਗੱਡੀ ਕੋਲ ਹੀ ਖੜੀ ਹੈ, ਜਿਸ ਵਿੱਚ ਸਾਰਾ ਸਮਾਨ ਪਿਆ ਹੈ। ਉਸ ਨੇ ਕਿਹਾ ਕਿ ਉਹ SIR ਤੋਂ ਦੁਖੀ ਹੋ ਚੁੱਕਾ ਹੈ।

ਇਸ ਮੌਕੇ ਉਸ ਨੇ ਗੁਰਪ੍ਰਤਾਪ ਸਿੰਘ ਨਾਲ SIR ਬਾਰੇ ਗੱਲਬਾਤ ਵੀ ਕੀਤੀ। ਗੁਰਪ੍ਰਤਾਪ ਸਿੰਘ ਮੁਤਾਬਕ ਗੁਰਪ੍ਰੀਤ ਸਿੰਘ ਨੇ ਅਖੀਰ ਵਿੱਚ ਕਿਹਾ ਕਿ ਉਹ ਇਸ ਮਸਲੇ ਤੋਂ ਦੁਖੀ ਹੈ ਅਤੇ ਉਸ ਕੋਲੋਂ ਇਹ ਕੰਮ ਜਲਦੀ ਨਿਬੜ ਵੀ ਨਹੀਂ ਰਿਹਾ ਹੈ ਅਤੇ ਇਸ ਕੰਮ ਦੇ ਬੋਝ ਤੋਂ ਉਹ ਬਹੁਤ ਜਿਆਦਾ ਪਰੇਸ਼ਾਨ ਹੈ ਅਤੇ ਹੁਣ ਉਹ ਨਹਿਰ ਵਿੱਚ ਛਾਲ ਮਾਰਨ ਲੱਗਾ ਹੈ।
ਇਹ ਵੀ ਪੜ੍ਹੋ : ਪ੍ਰੋ ਲੀਗ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
ਨੇੜੇ ਖੇਤਾਂ ਵਿੱਚ ਕੰਮ ਕਰਦੇ ਇੱਕ ਕਿਸਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ ਨੂੰ ਨਹਿਰ ਕੰਢੇ ਕਾਰ ਖੜ੍ਹੀ ਕਰਨ ਤੋਂ ਬਾਅਦ ਜਾਂਦੇ ਦੇਖਿਆ ਸੀ ਪਰ ਉਸ ਨੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਵਿਅਕਤੀ ਖੁਦਕੁਸ਼ੀ ਕਰਨ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:










