ਜੂਰਾਸਿਕ ਪਾਰਕ ਅਤੇ ਦਿ ਪਿਆਨੋ ਵਰਗੀਆਂ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਹਾਲੀਵੁੱਡ ਦੇ ਅਦਾਕਾਰ ਸੈਮ ਨੀਲ ਦਾ 78 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਸਿਡਨੀ ਵਿੱਚ ਇੱਕ ਅਚਾਨਕ ਅਤੇ ਅਣਕਿਆਸੀ ਡਾਕਟਰੀ ਘਟਨਾ ਤੋਂ ਬਾਅਦ ਹੋਈ।
ਨੀਲ ਨੇ 2023 ਵਿੱਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਐਂਜੀਓਇਮਿਊਨੋਬਲਾਸਟਿਕ ਟੀ-ਸੈੱਲ ਲਿਮਫੋਮਾ ਕਿਸਮ ਦਾ ਦੁਰਲੱਭ ਬੱਡ ਕੈਂਸਰ ਹੋਇਆ ਸੀ। ਇਲਾਜ ਤੋਂ ਬਾਅਦ ਉਨ੍ਹਾਂ ਦੀ ਬੀਮਾਰੀ ਠੀਕ ਹੋ ਗਈ ਸੀ, ਫਿਲਹਾਲ ਪਰਿਵਾਰ ਨੇ ਉਨ੍ਹਾਂ ਦੇ ਦਿਹਾਂਤ ਦੀ ਵਜ੍ਹਾ ਨਹੀਂ ਦੱਸ ਹੈ।

ਸੈਮ ਨੀਲ ਆਪਣੇ ਦਮਦਾਰ ਅਤੇ ਨੈਚੁਰਲ ਅਦਾਕਾਰੀ ਲਈ ਜਾਣਦੇ ਜਾਂਦੀ ਸੀ। ਉਹ ਬਹੁਤ ਸਾਰੀਆਂ ਸ਼ਾਨਦਾਰ ਫਿਲਮਾਂ ਵਿੱਚ ਨਜ਼ਰ ਆਏ, ਪਰ ਉਨ੍ਹਾਂ ਨੂੰ ਸਭ ਤੋਂ ਵੱਡੀ ਪ੍ਰਸਿੱਧੀ “ਜੁਰਾਸਿਕ ਪਾਰਕ” ਵਿੱਚ ਡਾ. ਐਲਨ ਗ੍ਰਾਂਟ ਦੀ ਭੂਮਿਕਾ ਤੋਂ ਮਿਲੀ।
ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨੁਪਮ ਖੇਰ ਨੇ ਵੀ ਸੈਮ ਨੀਲ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਸੈਮ ਨਾਲ ਆਪਣੀ ਇੱਕ ਫੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਉਨ੍ਹਾਂ ਲਿਖਿਆ, “ਮੈਂ ਉਨ੍ਹਾਂ ਨੂੰ ਸਿਡਨੀ ਵਿੱਚ ਮਿਲਿਆ ਸੀ। ਮੈਨੂੰ ਉਨ੍ਹਾਂ ਦੀ ਜੋ ਸਭ ਤੋਂ ਵੱਧ ਗੱਲ ਪਸੰਦ ਆਈ ਕਿ ਇੱਕ ਮਸ਼ਹੂਰ ਤੇ ਜਾਣੇ-ਪਛਾਣੇ ਚਿਹਰੇ ਪਿੱਛੇ ਇੱਕ ਨੇਕ, ਕੋਮਲ ਅਤੇ ਨਿੱਘੇ ਵਿਅਕਤੀ ਸਨ। ਮੈਨੂੰ ਸੈਮ ਨੀਲ ਦੇ ਦੇਹਾਂਤ ਦਾ ਬਹੁਤ ਦੁੱਖ ਹੈ।”
ਅਨੁਪਮ ਖੇਰ ਨੇ ਅੱਗੇ ਉਨ੍ਹਾਂ ਦੀਆਂ ਕੁਝ ਯਾਦਗਾਰੀ ਫਿਲਮਾਂ ਅਤੇ ਪ੍ਰਦਰਸ਼ਨਾਂ ਨੂੰ ਯਾਦ ਕਰਦੇ ਹੋਏ ਲਿਖਿਆ, “‘ਮਾਈ ਬ੍ਰਿਲਿਅੰਟ ਕਰੀਅਰ’ ਅਤੇ ‘ਦਿ ਪਿਆਨੋ’ ਤੋਂ ਲੈ ਕੇ ‘ਜੁਰਾਸਿਕ ਪਾਰਕ’, ‘ਦਿ ਹੰਟ ਫਾਰ ਰੈੱਡ ਅਕਤੂਬਰ’ ਅਤੇ ਹੋਰ ਬਹੁਤ ਸਾਰੇ ਯਾਦਗਾਰੀ ਪ੍ਰਦਰਸ਼ਨਾਂ ਤੱਕ ਉਨ੍ਹਾਂ ਨੇ ਆਪਣੇ ਦੁਆਰਾ ਨਿਭਾਏ ਗਏ ਹਰ ਕਿਰਦਾਰ ਵਿੱਚ ਮਾਣ, ਇੱਕ ਅਨੋਖੀ ਸ਼ਾਂਤ ਮਜ਼ਬੂਤੀ ਅਤੇ ਸਮਝਦਾਰੀ ਨੂੰ ਪੇਸ਼ ਕੀਤਾ। ਸੈਮ ਨੇ ਪ੍ਰਭਾਵਿਤ ਕੀਤਾ ਅਤੇ ਲੋਕਾਂ ਦੇ ਦਿਲਾਂ ਨੂੰ ਛੂ ਲਿਆ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ। ਦੁਨੀਆ ਨੇ ਇੱਕ ਬਿਹਤਰੀਨ ਇਨਸਾਨ ਤੇ ਕਲਾਕਾਰ ਨੂੰ ਗੁਆ ਦਿੱਤਾ। ਓਮ ਸ਼ਾਂਤੀ।
ਦੱਸ ਦੇਈਏ ਕਿ 1993 ਵਿੱਚ ਰਿਲੀਜ਼ ਹੋਈ ਜੁਰਾਸਿਕ ਪਾਰਕ ਸੈਮ ਨੀਲ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਸਾਬਤ ਹੋਈ। ਇਸ ਵਿੱਚ ਉਨ੍ਹਾਂ ਨੇ ਡਾ. ਐਲਨ ਗ੍ਰਾਂਟ, ਇੱਕ ਜੀਵ-ਵਿਗਿਆਨੀ (ਡਾਇਨਾਸੌਰ ਮਾਹਰ) ਦੀ ਭੂਮਿਕਾ ਨਿਭਾਈ। ਇਹ ਭੂਮਿਕਾ ਇੰਨੀ ਮਸ਼ਹੂਰ ਹੋ ਗਈ ਕਿ ਉਨ੍ਹਾਂ ਨੇ ਬਾਅਦ ਵਿੱਚ ਇਸ ਨੂੰ ਜੁਰਾਸਿਕ ਪਾਰਕ 3 (2001) ਅਤੇ ਜੁਰਾਸਿਕ ਵਰਲਡ: ਡੋਮੀਨੀਅਨ (2022) ਵਿੱਚ ਦੁਹਰਾਇਆ।
ਇਹ ਵੀ ਪੜ੍ਹੋ : ਪੰਜਾਬ ‘ਚ ਨਿੱਜੀ ਸਕੂਲਾਂ ਖਿਲਾਫ ਬਣਿਆ ਕਾਨੂੰਨ, ਬੇਲੋੜੀਆਂ ਫੀਸਾਂ ‘ਤੇ ਲੱਗੇਗੀ ਰੋਕ, ਵਾਪਸ ਕਰਨੀ ਪਊ ਫੀਸ!
“ਜੁਰਾਸਿਕ ਪਾਰਕ” ਤੋਂ ਇਲਾਵਾ ਸੈਮ ਨੀਲ ਕਈ ਯਾਦਗਾਰੀ ਫਿਲਮਾਂ ਵਿੱਚ ਨਜ਼ਰ ਆਏ, ਜਿਨ੍ਹਾਂ ਵਿਚ ਦਿ ਪਿਆਨੋ (1993) (ਆਸਕਰ ਜੇਤੂ), ਦ ਹੰਟ ਫਾਰ ਰੈੱਡ ਅਕਤੂਬਰ (1990), ਡੈੱਡ ਕੈਮ (1989), ਦਿ ਓਮਨ 3: ਦਿ ਫਾਈਨਲ ਤੇ ਕਨਫਲਿਕਟ (1981), ਪੌਸੈਸ਼ਨ (1981) ਤੇ ਇਵੈਂਟ ਹੋਰਾਈਜ਼ਨ (1997) ਵਰਗੀਆਂ ਫਿਲਮਾਂ ਸ਼ਾਮਲ ਹਨ। ਫ਼ਿਲਮਾਂ ਤੋਂ ਇਲਾਵਾ ਉਨ੍ਹਾਂ ਨੇ ਪੀਕੀ ਬਲਾਇੰਡਰਜ਼, ਦ ਟਿਊਡਰਜ਼, ਮਰਲਿਨ ਅਤੇ ਇਨਵੇਜ਼ਨ ਵਰਗੀਆਂ ਟੀਵੀ ਲੜੀਵਾਰਾਂ ਵਿੱਚ ਵੀ ਅਭਿਨੈ ਕੀਤਾ।
ਵੀਡੀਓ ਲਈ ਕਲਿੱਕ ਕਰੋ -:










