ਲੁਧਿਆਣਾ ਦੇ ਵਿੱਚ ਤਿੰਨ ਸਾਲ ਦੇ ਬੱਚੇ ਨੂੰ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਨੇ ਕੁਚਲ ਦਿੱਤਾ ਜਿਸ ਤੋਂ ਬਾਅਦ ਮੌਕੇ ‘ਤੇ ਹੀ ਬੱਚੇ ਦੀ ਮੌਤ ਹੋ ਗਈ। ਬੱਸ ਦੇ ਅਗਲੇ ਅਤੇ ਪਿਛਲੇ ਟਾਇਰ ਉੱਪਰ ਚੜ੍ਹਨ ਦੇ ਕਾਰਨ ਬੱਚੇ ਦੀ ਮੌਤ ਹੋ ਗਈ । ਬੱਚਾ ਆਪਣੀ ਮਾਂ ਦੇ ਨਾਲ ਵੱਡੀ ਭੈਣ ਨੂੰ ਸਕੂਲ ਬਸ ਵਿੱਚ ਬਿਠਾਉਣ ਲਈ ਘਰ ਤੋਂ ਬਾਹਰ ਨਿਕਲਿਆ ਸੀ ਇਸ ਹਾਦਸੇ ਤੋਂ ਬਾਅਦ ਡਰਾਈਵਰ ਬੱਸ ਨੂੰ ਲੈ ਕੇ ਭੱਜਣ ਲੱਗਾ ਅਤੇ ਲੋਕਾਂ ਨੇ ਪਿੱਛਾ ਕਰ ਉਸ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ । ਸੂਤਰਾਂ ਮੁਤਾਬਕ ਜਾਣਕਾਰੀ ਇਹ ਵੀ ਹੈ ਕਿ ਡਰਾਈਵਰ ਦੇ ਕੋਲ ਲਾਈਸੈਂਸ ਨਹੀਂ ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹਾਦਸਾ ਕੁਹਾੜਾ ਦੇ ਪਿੰਡ ਚਾਲੂ ਭੈਣੀ ਵਿੱਚ ਹੋਇਆ।
ਤਕਰੀਬਨ ਸਵੇਰੇ 7 ਵਜੇ ਮਾਂ ਆਪਣੀ ਬੱਚੀ ਨੂੰ ਸਕੂਲ ਬੱਸ ਵਿੱਚ ਬੈਠਣ ਦੇ ਲਈ ਘਰ ਤੋਂ ਬਾਹਰ ਗਈ ਸੀ ਉਨਾਂ ਦੇ ਨਾਲ ਉਹਨਾਂ ਦਾ ਬੇਟਾ ਸਮਰਦੀਪ ਬੱਚੀ ਨੂੰ ਸਕੂਲ ਬੱਸ ਵਿੱਚ ਮਾਂ ਚੜਾਉਣ ਲੱਗੀ ਜਦਕਿ ਸਿਮਰਦੀਪ ਬਸ ਦੇ ਅਗਲੇ ਪਾਸੇ ਚਲਾ ਗਿਆ ਬੱਚੀ ਦੇ ਬੱਸ ਵਿੱਚ ਬੈਠਦੇ ਹੀ ਡਰਾਈਵਰ ਨੇ ਬਸ ਅੱਗੇ ਤੋਰ ਦਿੱਤੀ ਡਰਾਈਵਰ ਨੂੰ ਬੱਸ ਤੇ ਅੱਗੇ ਖੜ੍ਹਾ ਬੱਚਾ ਦਿਖਾਈ ਨਹੀਂ ਦਿੱਤਾ ਅਤੇ ਬਸ ਉਸਦੇ ਉੱਪਰੋਂ ਲੰਘ ਗਈ।
ਇਹ ਵੀ ਪੜ੍ਹੋ : ਅੱਜ CJP ਦੇ ਵਿਰੋਧ ਪ੍ਰਦਰਸ਼ਨ ‘ਚ ਸ਼ਾਮਿਲ ਹੋਣਗੇ ਅਰਵਿੰਦ ਕੇਜਰੀਵਾਲ, ਸੋਨਮ ਵਾਂਗਚੁਕ ਨਾਲ ਕਰਨਗੇ ਮੁਲਾਕਾਤ
ਬੱਚੇ ਦੇ ਚਾਚਾ ਰਸ਼ਪਿੰਦਰ ਸਿੰਘ ਨੇ ਕਿਹਾ ਸਕੂਲ ਬੱਸ ਵਿੱਚ ਬੱਚਿਆਂ ਨੂੰ ਚੜ੍ਹਾਉਣ ਅਤੇ ਉਤਾਰਨ ਦੇ ਲਈ ਕੋਈ ਕੰਡਕਟਰ ਮੌਜੂਦ ਨਹੀਂ ਸੀ ਅਤੇ ਬਸ ਡਰਾਈਵਰ ਇੱਕ ਨੌਜਵਾਨ ਜਿਸ ਦੀ ਉਮਰ ਤਕਰੀਬਨ 19 ਸਾਲ ਦੀ ਸੀ ਇਸ ਪੂਰੇ ਹਾਦਸੇ ਤੋਂ ਬਾਅਦ ਜਦੋਂ ਡਰਾਈਵਰ ਤੋਂ ਲਾਈਸੈਂਸ ਦਿਖਾਉਣ ਨੂੰ ਕਿਹਾ ਗਿਆ ਤਾਂ ਉਸਨੇ ਦੱਸਿਆ ਕਿ ਲਾਈਸੈਂਸ ਉਸਦੇ ਕੋਲ ਨਹੀਂ ਹੈ। ਇਸ ਸਬੰਧੀ ਜਦੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਸਕੂਲ ਵਾਸਤੇ ਚੜਨ ਦੌਰਾਨ ਇਹ ਬੱਚਾ ਬੱਸ ਦੇ ਥੱਲੇ ਆ ਗਿਆ ਫਿਲਹਾਲ ਇਸ ਪੂਰੇ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:










