ਪਠਾਨਕੋਟ ਪਹੁੰਚੀ ਈਡੀ ਦੀਆਂ ਟੀਮਾਂ ਨੇ ਜ਼ਿਲ੍ਹੇ ਦੇ 5 ਟਿਕਾਣਿਆਂ ‘ਤੇ ਲਗਭਗ 16 ਘੰਟੇ ਤੱਕ ਜਾਂਚ ਕੀਤੀ। ਦਿਨ ਵਿਚ ਈਡੀ ਨੇ ਪਠਾਨਕੋਟ ਦੇ ਦੋ ਵੱਡੇ ਸਟੋਨ ਕ੍ਰਸ਼ਰ ਕਾਰੋਬਾਰੀਆਂ ਦੇ ਘਰ, ਦਫਤਰ ਤੇ ਕ੍ਰਸ਼ਰ ਯੂਨਿਟਾਂ ਤੋਂ ਇਲਾਵਾ ਤਾਰਾਗੜ੍ਹ ਸਥਿਤ ਇਕ ਪ੍ਰਾਪਰਟੀ ਡੀਲਰ ਤੇ ਸਾਬਕਾ ਸਰਪੰਚ ਦੇ ਘਰ ‘ਤੇ ਛਾਪੇਮਾਰੀ ਕੀਤੀ।
ਇਸ ਦੌਰਾਨ ਟੀਮਾਂ ਨੇ ਲੈਣ-ਦੇਣ, ਇੰਪੋਰਟ-ਐਕਸਪੋਰਟ ਤੇ ਜ਼ਮੀਨ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਦੂਜੇ ਪਾਸੇ ਦੇਰ ਰਾਤ ਈਡੀ ਦੀ ਟੀਮ ਕੈਬਨਿਟ ਮੰਤਰੀ ਲਾਲ ਚੰਦ ਦੇ ਪਿੰਡ ਕਟਾਰੂਚੱਕ ਪਹੁੰਚੇ ਜਿਥੇ ਮੰਤਰੀ ਦੇ ਕਰੀਬੀ ਵਿਜੈ ਕਟਾਰੂਚੱਕ ਦੇ ਘਰ ‘ਤੇ ਵੀ ਜਾਂਚ ਕੀਤੀ ਗਈ। ਟੀਮ ਨੇ ਲਗਭਗ ਇਕ ਘੰਟੇ ਤੱਕ ਰਿਕਾਰਡ ਖੰਗਾਲੇ। ਹਾਲਾਂਕਿ ਈਡੀ ਦੇ ਅਧਿਕਾਰੀਆਂ ਨੇ ਪੂਰੇ ਮਾਮਲੇ ਨੂੰ ਕੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਤੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਸ ਮਾਮਲੇ ਦੀ ਜਾਂਚ ਤਹਿਤ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ PM ਮੋਦੀ ਦੇ ਦੌਰੇ ਨੂੰ ਲੈ ਕੇ ਕਈ ਰਸਤੇ ਬੰਦ, ਕਈਆਂ ਦੇ ਬਦਲੇ ਰੂਟ, ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ
ਈਡੀ ਦੀ ਕਾਰਵਾਈ ਦਾ ਮੁੱਖ ਕੇਂਦਰ ਸ਼ਹਿਰ ਦੇ ਸਿਆਲੀ ਰੋਡ ਤੇ ਸ਼ਾਹ ਕਾਲੋਨੀ ਸਥਿਤ ਦੋ ਵੱਡੇ ਕ੍ਰਸ਼ਰ ਕਾਰੋਬਾਰੀ ਰਹੇ। ਇਸ ਤੋਂ ਇਲਾਵਾ ਕਾਰੋਬਾਰੀਆਂ ਦੇ ਨਰੋਟ ਜੈਮਲ ਸਿੰਘ ਤੇ ਦਤਿਆਲ ਸਥਿਤ ਸਟੋਨ ਕ੍ਰਸ਼ਰ ਯੂਨਿਟਾਂ ‘ਤੇ ਵੀ ਛਾਪੇਮਾਰੀ ਕਰਕੇ ਰਿਕਾਰਡ ਖੰਗਾਲੇ ਗਏ ਦੂਜੇ ਪਾਸੇ ਤਾਰਾਗੜ੍ਹ ਵਿਚ ਇਕ ਪ੍ਰਾਪਰਟੀ ਡੀਲਰ ਦੇ ਘਰ ‘ਤੇ ਵੀ ਈਡੀ ਨੇ ਜਾਂਚ ਕੀਤੀ।
ਵੀਡੀਓ ਲਈ ਕਲਿੱਕ ਕਰੋ -:










