ਬਰਨਾਲਾ ਪੁਲਿਸ ਵੱਲੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਲਗਾਤਾਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਅੱਜ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਬਰਨਾਲਾ ਲੁਧਿਆਣਾ ਨੈਸ਼ਨਲ ਹਾਈਵੇਅ ‘ਤੇ ਮਹਿਲ ਕਲਾਂ ਟੋਲ ਪਲਾਜੇ ‘ਤੇ ਮਹਿਲ ਕਲਾਂ ਪੁਲਿਸ, ਸੀਆਈਏ ਅਤੇ ਕੋਰਟ ਇੰਟੈਲੀਜੈਂਸੀ ਅਫਸਰਾਂ ਵੱਲੋਂ ਇੱਕ ਵਿਸ਼ੇਸ਼ ਤੌਰ ‘ਤੇ ਸਵੇਰੇ 5:30 ਵਜੇ ਦੇ ਕਰੀਬ ਨਾਕੇਬੰਦੀ ਕੀਤੀ ਗਈ ਸੀ।
ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ 5:30 ਵਜੇ ਨਾਕੇਬੰਦੀ ਦੌਰਾਨ ਮਹਿਲ ਕਲਾਂ ਤੋਂ ਇੱਕ ਚਿੱਟੇ ਰੰਗ ਦੀ ਵਰਨਾ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ। ਪੁਲਿਸ ਨਾਕੇ ਨੂੰ ਦੇਖਦੇ ਹੋਏ ਡਰਾਈਵਰ ਸਾਈਡ ਤੋਂ ਇੱਕ ਵਿਅਕਤੀ ਨੇ ਪੁਲਿਸ ਨਾਕੇ ‘ਤੇ ਖੜੇ ਮੁਲਾਜ਼ਮਾਂ ‘ਤੇ ਫਾਇਰ ਕਰ ਦਿੱਤਾ। ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਬੇਕਾਬੂ ਹੋ ਕੇ ਖਾਨਾ ਵਿੱਚ ਜਾ ਵੜੀ, ਜਿੱਥੇ ਕਾਰ ਸਵਾਰ 2 ਵਿਅਕਤੀਆਂ ਨੂੰ ਪੁਲਿਸ ਨੇ ਮੌਕੇ ‘ਤੇ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਦਿੱਲੀ ‘ਚ ਲਾ/ਠੀ/ਚਾ/ਰਜ ਮਗਰੋਂ ਦਿਲਜੀਤ ਦੁਸਾਂਝ ਨੇ ਪਾਈ ਪੋਸਟ, ਕਿਹਾ-‘ਵਿਦਿਆਰਥੀਆਂ ਨਾਲ ਜੋ ਹੋਇਆ ਬਹੁਤ ਮਾੜਾ ਹੋਇਆ’
ਉਨ੍ਹਾਂ ਅੱਗੇ ਦੱਸਿਆ ਕਾਰ ਵਿੱਚ ਸਵਾਰ ਦੋਵੇਂ ਵਿਅਕਤੀਆਂ ਦੀ ਪਹਿਚਾਣ ਬਰਨਾਲਾ ਦੇ ਪਿੰਡ ਬਕਤਗੜ੍ਹ ਦੇ ਰਹਿਣ ਵਾਲੇ ਨਾਮੀ ਗੈਂਗਸਟਰ ਅਰਸਦੀਪ ਸਿੰਘ ਅਰਸੀ ਵਜੋਂ ਹੋਈ ਹੈ। ਜੋ ਵੱਖੋ ਵੱਖਰੇ ਬਰਨਾਲਾ ਪੁਲਿਸ ਨੂੰ ਮੁਕਦਮੇ ਵਿੱਚ ਲੋੜੀਦਾ ਸੀ ਜੋ ਪਿਛਲੇ ਸਮੇਂ ਤੋਂ ਭਗੋੜਾ ਸੀ। ਜਿਸ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸਦੇ ਸਾਥੀ ਦੀ ਪਹਿਚਾਣ ਗੁਰਸਰਨ ਸਿੰਘ, ਪਿੰਡ ਰੋਤਾ, ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ।
ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੈਂਗਸਟਰ ਅਤੇ ਉਸਦੇ ਸਾਥੀ ਨੇ ਪੁਲਿਸ ਉੱਪਰ ਦੋ ਰੋਂਡ ਫਾਇਰ ਕੀਤੇ ਜਿਨਾਂ ਨੂੰ ਕਾਬੂ ਕਰ ਲਿਆ ਗਿਆ ਹੈ। ਅਤੇ ਉਹਨਾਂ ਕੋਲੋਂ 30 ਐਮ.ਐਮ ਪਿਸਟਲ ਅਤੇ 32 ਬੋਰ ਦਾ ਪਿਸਟਲ ਬਰਾਮਦ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਵਿੱਚ ਪੁਲਿਸ ਵੱਲੋਂ ਮੁਸਤੈਦੀ ਨਾਲ ਇਹਨਾਂ ਨੂੰ ਰੋਕਿਆ ਗਿਆ ਜਿੱਥੇ ਪੁਲਿਸ ਜਾਂਚ ਕਰ ਰਹੀ ਹੈ, ਉੱਥੇ ਪੁਲਿਸ ਫੋਰੈਂਸਿਕ ਟੀਮਾਂ ਵੱਲੋਂ ਮੌਕੇ ‘ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:










